
ਟੈਸਟ ਕੀਤੇ ਗਏ ਸੈਂਪਲਾ ਵਿਚੋਂ 99.5 ਫੀਸਦੀ ਬਰਡ ਫਲੂ ਤੋਂ ਰਹਿਤ ਪਾਏ ਗਏ
ਚੰਡੀਗੜ੍ਹ: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਹੁਣ ਤੱਕ ਵੀ ਬਰਡ ਫਲੂ ਤੋਂ ਲਗਭਗ ਬਚਿਆ ਹੋਇਆ ਹੈ। ਸ੍ਰੀ ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਰਿਜ਼ੀਨਲ ਡਜ਼ੀਜ ਡਾਇਗੋਨੋਸਟਿਕ ਲੈਬਾਰਟਰੀ ਜਲੰਧਰ ਵਿਖੇ ਟੈਸਟ ਕੀਤੇ ਸੈਂਪਲਾਂ ਵਿਚੋਂ ਪੰਜਾਬ ਦੇ 99.5% ਪਲੋਟਰੀ ਫਾਰਮ ਬਰਡ ਫਲੂ ਦੀ ਬਿਮਾਰੀ ਤੋਂ ਰਹਿਤ ਹਨ।
Cabinet Minister Tript Rajinder Singh Bajwa
ਉਨਾਂ ਦੱਸਿਆ ਕਿ ਸਿਰਫ 0.5% ਫਾਰਮ ਹੀ ਬਰਡ ਫਲੂ ਦੀ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਸਮੂਹ ਪੋਲਟਰੀ ਫਾਰਮਾਂ / ਬੈਕਯਾਰਡ ਪੋਲਟਰੀ ਨੂੰ 100% ਟੈਸਟ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਸੂਬੇ ਨੂੰ ਬਰਡ ਫਲੂ ਤੋਂ ਰਾਹਤ ਦਿਵਾਈ ਜਾਵੇਗੀ ਤਾਂ ਜੋ ਅੰਡੇ ਅਤੇ ਮੀਟ ਦਾ ਸੇਵਨ ਕਰਨ ਵਾਲਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਖਦਸ਼ਾ ਜਾਂ ਸ਼ੰਕਾ ਨਾ ਰਹੇ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਮਾਰੀ ਰਹਿਤ ਪੋਲਟਰੀ ਪ੍ਰੋਡਕਟਸ ਮੁਹੱਈਆ ਕਰਵਾਉਣ ਲਈ ਬਚਨਬੱਧ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦਾ ਡਰ ਜਾ ਸੰਕਾ ਨਾ ਰਹੇ।
Bird Flu
ਪੰਜਾਬ ਰਾਜ ਵਿੱਚ ਬਰਡ ਫਲੂ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਦੱਸਿਆ ਕਿ ਪੰਜਾਬ ਵਿੱਚ ਜਲੰਧਰ ਵਿਖੇ ਰਿਜ਼ੀਨਲ ਡਜ਼ੀਜ ਡਾਇਗੋਨੋਸਟਿਕ ਲੈਬਾਰਟਰੀ ਵਿਖੇ ਹੁਣ ਤੱਕ 8022 ਸੈਂਪਲਾਂ ਨੂੰ ਟੈਸਟ ਕੀਤਾ ਗਿਆ। ਉਨ੍ਹਾਂ ਨਾਲ ਹੀ ਦੱਸਿਆ ਕਿ ਪੰਜਾਬ ਰਾਜ ਵਿੱਚ ਕਰੀਬ ਕੁੱਲ 641 ਅੰਡੇ ਦੇਣ ਵਾਲੀਆਂ ਮੁਰਗੀਆਂ ਦੇ ਫਾਰਮ ਅਤੇ ਮੀਟ ਦਾ ਉਤਪਾਦਨ ਕਰਨ ਵਾਸਤੇ ਕਰੀਬ 2851 ਫਾਰਮ ਹਨ ਅਤੇ ਹੁਣ ਤੱਕ ਕਰੀਬ 750 ਫਾਰਮਾਂ ਤੋਂ ਸੈਂਪਲ ਇਕੱਠੇ ਕਰਕੇ ਆਰ.ਡੀ.ਡੀ.ਐਲ. ਜਲੰਧਰ ਵਿਖੇ ਟੈਸਟ ਕੀਤੇ ਗਏ ਹਨ।
Tript Rajinder Singh Bajwa
ਵਧੀਕ ਮੁੱਖ ਸਕੱਤਰ ਸ੍ਰੀ ਜੰਜੂਆ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਮਾਸ ਅਤੇ ਅੰਡੇ ਨੂੰ ਪੂਰੀ ਤਰ੍ਹਾਂ ਪਕਾ ਕੇ ਖਾਇਆ ਜਾਵੇ ਕਿਓਂ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਅਗਰ ਮੀਟ ਅਤੇ ਅੰਡਿਆਂ ਨੂੰ 70 ਡਿਗਰੀ ਸੈਲੀਅਸ ਤਾਪਮਾਨ ਤੇ 20 ਮਿੰਟ ਲਈ ਪਕਾਇਆ ਜਾਵੇ ਤਾਂ ਉਸ ਵਿੱਚ ਬਰਡ ਫਲੂ ਵਰਗੀ ਬਿਮਾਰੀ ਦੇ ਅੰਸ਼ ਦਾ ਮੁਕੰਮਲ ਖਾਤਮਾ ਹੋ ਜਾਂਦਾ ਹੈ।
eggs and chicken
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੋਲਟਰੀ ਫਾਰਮਰਾਂ ਨੂੰ ਉਨ੍ਹਾਂ ਦੇ ਪੋਲਟਰੀ ਫਾਰਮਾਂ ਦੇ ਟੈਸਟ ਕਰਵਾਉਣ ਲਈ ਪੂਰਾ ਸਹਿਯੋਗ ਦੇਵੇਗੀ ਅਤੇ ਇਹ ਟੈਸਟ ਪੂਰੀ ਤਰ੍ਹਾਂ ਬਿਨ੍ਹਾਂ ਕਿਸੇ ਲਾਗਤ ਤੋਂ ਮੁਫਤ ਕੀਤੇ ਜਾਣਗੇ।