ਪਰਿਵਾਰ ਵਾਲੇ ਖੁਦ ਹੀ ਕਰ ਰਹੇ ਭਾਲ
ਰੋਹਤਕ: ਹਰਿਆਣਾ ਦੇ ਰੋਹਤਕ ਵਿੱਚੋਂ ਲੰਘਦੀ ਜੇਐਲਐਨ ਨਹਿਰ ਵਿੱਚ ਸਰਸਵਤੀ ਮੂਰਤੀ ਵਿਸਰਜਨ ਦੌਰਾਨ ਦੋ ਨੌਜਵਾਨ ਰੁੜ੍ਹ ਗਏ। ਜਿਹਨਾਂ ਦਾ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਅਣਦੇਖੀ ਕਰਨ ਅਤੇ ਮਦਦ ਨਾ ਕਰਨ ਦੇ ਦੋਸ਼ ਵੀ ਲਗਾਏ। ਪਰਿਵਾਰ ਵਾਲੇ ਹੀ ਨੌਜਵਾਨ ਦੀ ਭਾਲ ਕਰ ਰਹੇ ਹਨ।
ਪੜ੍ਹੋ ਪੂਰੀ ਖਬਰ: ਲਾਲਜੀਤ ਸਿੰਘ ਭੁੱਲਰ ਵੱਲੋਂ ਮੱਛੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਜਾਣਕਾਰੀ ਪ੍ਰਦਾਨ ਕਰਦਾ ਪੋਸਟਰ ਜਾਰੀ
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੁਪਹਿਰ ਸੰਤ ਪੰਚਮੀ ਦੇ ਮੌਕੇ 'ਤੇ ਸਰਸਵਤੀ ਪੂਜਾ ਤੋਂ ਬਾਅਦ ਸ਼ਹਿਰ ਦੀ ਸੈਨਿਕ ਕਲੋਨੀ ਅਤੇ ਸੂਰਿਆ ਕਲੋਨੀ ਦੇ ਲੋਕ ਮੂਰਤੀ ਵਿਸਰਜਨ ਲਈ ਜੇਐਲਐਨ ਨਹਿਰ ਦੇ ਕਿਨਾਰੇ ਗਏ ਸਨ। ਜਦੋਂ ਮੂਰਤੀ ਵਿਸਰਜਨ ਕੀਤੀ ਜਾਣ ਲੱਗੀ ਤਾਂ ਸੂਰਿਆ ਕਲੋਨੀ ਦਾ ਰਹਿਣ ਵਾਲਾ 20 ਸਾਲਾ ਅਭਿਸ਼ੇਕ ਕੁਮਾਰ ਲੋਕਾਂ ਦੇ ਸਾਹਮਣੇ ਨਹਿਰ ਦੇ ਤੇਜ਼ ਪਾਣੀ ਵਿੱਚ ਰੁੜ੍ਹ ਗਿਆ।
ਪੜ੍ਹੋ ਪੂਰੀ ਖਬਰ: ਸੀਨੀਅਰ ਪੱਤਰਕਾਰ ਸ਼੍ਰੀਨਿਵਾਸਨ ਜੈਨ ਨੇ NDTV ਤੋਂ ਦਿੱਤਾ ਅਸਤੀਫਾ, ਟਵੀਟ ਕਰਕੇ ਲਿਖਿਆ...
ਜਦੋਂ ਤੱਕ ਲੋਕਾਂ ਨੇ ਉਸ ਨੂੰ ਫੜਿਆ, ਉਦੋਂ ਤੱਕ ਉਹ ਰੁੜ ਚੁੱਕਾ ਸੀ। ਜਦੋਂ ਲੋਕ ਉਸ ਨੂੰ ਲੱਭਣ ਲਈ ਨਹਿਰ ਦੀਆਂ ਪਟੜੀਆਂ 'ਤੇ ਦੌੜ ਰਹੇ ਸਨ ਤਾਂ ਸੈਨਿਕ ਕਲੋਨੀ ਦਾ ਰਹਿਣ ਵਾਲਾ 20 ਸਾਲਾ ਅਮਿਤ ਕੁਮਾਰ ਵੀ ਵਿਸਰਜਨ ਦੌਰਾਨ ਨਹਿਰ 'ਚ ਰੁੜ੍ਹ ਗਿਆ। ਸਿਰਫ਼ 10 ਮਿੰਟਾਂ ਵਿੱਚ ਹੀ ਦੋਵੇਂ ਨੌਜਵਾਨ ਪਾਣੀ ਵਿੱਚ ਵਹਿ ਗਏ।
ਬਿਹਾਰ ਦੇ ਪਟਨਾ ਦੇ ਭਾਗਲਪੁਰ ਦੇ ਰਹਿਣ ਵਾਲੇ ਭੋਲਾ ਰਜਕ ਨੇ ਦੱਸਿਆ ਕਿ ਉਸ ਦੇ ਪੁੱਤਰ ਅਭਿਸ਼ੇਕ ਦੇ ਨਹਿਰ 'ਚ ਰੁੜ੍ਹ ਜਾਣ ਤੋਂ ਬਾਅਦ ਉਸ ਨੇ ਪੁਲਿਸ ਤੋਂ ਮਦਦ ਮੰਗੀ ਸੀ ਪਰ ਪੁਲਿਸ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਉਲਟਾ ਉਸ ਨੂੰ ਝਿੜਕਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦਾ ਲੜਕਾ ਨਹੀਂ ਮਿਲਦਾ, ਉਨ੍ਹਾਂ ਦੇ ਪੱਧਰ 'ਤੇ ਵੀ ਭਾਲ ਜਾਰੀ ਰਹੇਗੀ।