
ਤਿੰਨ ਦਹਾਕਿਆਂ ਤੋਂ NDTV ਵਿੱਚ ਕੰਮ ਕਰ ਰਹੇ ਸਨ ਸ਼੍ਰੀਨਿਵਾਸਨ ਜੈਨ
ਨਵੀਂ ਦਿੱਲੀ : NDTV ਦੇ ਸੀਨੀਅਰ ਪੱਤਰਕਾਰ ਸ਼੍ਰੀਨਿਵਾਸਨ ਜੈਨ ਨੇ ਹੁਣ NDTV ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਉਹ ਲਗਭਗ ਤਿੰਨ ਦਹਾਕਿਆਂ ਤੋਂ NDTV ਵਿੱਚ ਕੰਮ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਉਹ 'ਐਨਡੀਟੀਵੀ' ਵਿੱਚ ਨਜ਼ਰ ਨਹੀਂ ਆਉਣਗੇ, ਉਨ੍ਹਾਂ ਨੇ 'ਐਨਡੀਟੀਵੀ' ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ਜ਼ਰੀਏ ਇਹ ਗੱਲ ਦੱਸੀ।
ਪੜ੍ਹੋ ਪੂਰੀ ਖਬਰ: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਪੱਤਰਕਾਰ ਸ੍ਰੀਨਿਵਾਸਨ ਜੈਨ ਨੇ ਟਵੀਟ ਕਰਦਿਆਂ ਕਿਹਾ ਕਿ 'ਐਨਡੀਟੀਵੀ 'ਤੇ ਲਗਭਗ ਤਿੰਨ ਦਹਾਕਿਆਂ ਤੋਂ ਚੱਲ ਰਿਹਾ ਸਿਲਸਿਲਾ ਅੱਜ ਖ਼ਤਮ ਹੋ ਗਿਆ ਹੈ। ਅਸਤੀਫਾ ਦੇਣਾ ਆਸਾਨ ਨਹੀਂ ਸੀ, ਪਰ.. ਇਹ ਹੀ ਹੈ ਜੋ ਹੈ, ਬਾਕੀ ਗੱਲਾਂ ਬਾਅਦ ਵਿੱਚ।
ਪੜ੍ਹੋ ਪੂਰੀ ਖਬਰ: ਪਾਕਿਸਤਾਨ: ਮਹਿੰਗਾਈ ਨਾਲ ਜੂਝ ਰਹੇ ਲੋਕਾਂ ਲਈ ਇਕ ਹੋਰ ਵੱਡਾ ਝਟਕਾ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ
ਦੱਸ ਦੇਈਏ ਕਿ ਸੀਨੀਅਰ ਪੱਤਰਕਾਰ ਸ਼੍ਰੀਨਿਵਾਸਨ ਜੈਨ ਪਿਛਲੇ ਤਿੰਨ ਦਹਾਕਿਆਂ ਤੋਂ NDTV ਵਿੱਚ ਕੰਮ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਨੇ ਇਹ ਵੱਡਾ ਫੈਸਲਾ ਲਿਆ ਹੈ। ਉਹ 1995 ਤੋਂ NDTV ਵਿੱਚ ਕੰਮ ਕਰ ਰਹੇ ਸਨ। ਉਹਨਾਂ ਨੂੰ NDTV 'ਤੇ ਹਫਤਾਵਾਰੀ ਸ਼ੋਅ 'ਸੱਚ ਬਨਾਮ ਹਾਈਪ' ਦੀ ਐਂਕਰਿੰਗ ਕਰਦੇ ਹੋਏ ਦੇਖਿਆ ਗਿਆ ਸੀ ਅਤੇ ਹੁਣ ਸਾਲ 2023 ਵਿੱਚ ਉਨ੍ਹਾਂ ਨੇ ਇੱਕ ਵੱਡਾ ਫੈਸਲਾ ਲਿਆ ਹੈ।