ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਵੱਢੀ ਪਤੀ ਦੀ ਜੀਭ, ਡਾਕਟਰਾਂ ਨੇ ਅਪਰੇਸ਼ਨ ਕਰਕੇ ਲਗਾਏ 15 ਟਾਂਕੇ

By : GAGANDEEP

Published : Jan 29, 2023, 2:21 pm IST
Updated : Jan 29, 2023, 2:21 pm IST
SHARE ARTICLE
photo
photo

ਪਤਨੀ ਖਿਲਾਫ ਮਾਮਲਾ ਦਰਜ

 

ਹਿਸਾਰ: ਹਰਿਆਣਾ ਦੇ ਹਿਸਾਰ 'ਚ ਪਤਨੀ ਨੇ ਆਪਣੇ ਦੰਦਾਂ ਨਾਲ ਪਤੀ ਦੀ ਜੀਭ ਕੱਟ ਦਿੱਤੀ। ਪਤੀ ਲਹੂ-ਲੁਹਾਣ ਹੋ ਕੇ ਫਰਸ਼ 'ਤੇ ਡਿੱਗ ਪਿਆ। ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਜ਼ਖਮੀ ਪਤੀ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਪਤੀ ਦੀ ਜੀਭ ਜੋੜਾ ਦਿੱਤੀ ਹੈ।
ਉਸ ਦੀ ਜੀਭ 'ਤੇ ਕਰੀਬ 15 ਟਾਂਕੇ ਲਗਾਉਣੇ ਪਏ। ਇਹ ਘਟਨਾ ਬੀਤੀ ਰਾਤ ਵਾਪਰੀ। ਜਦੋਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿੱਚ ਝਗੜਾ ਹੋ ਗਿਆ। ਸਹੁਰੇ ਦੀ ਸ਼ਿਕਾਇਤ 'ਤੇ ਹੁਣ ਨੂੰਹ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 ਪੜ੍ਹੋ ਪੂਰੀ ਖਬਰ:  ਉੜੀਸਾ 'ਚ ਅਣਪਛਾਤੇ ਵਿਅਕਤੀ ਨੇ ਸਿਹਤ ਮੰਤਰੀ ਨਾਬਾ ਦਾਸ ਨੂੰ ਮਾਰੀ ਗੋਲੀ 

ਮਾਇਆਚੰਦ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਪਿੰਡ ਢਾਣੀ ਗਰਾਂ ਦਾ ਰਹਿਣ ਵਾਲਾ ਹੈ। ਉਸ ਦੇ ਪੁੱਤਰ ਕਰਮਚੰਦ ਦਾ ਵਿਆਹ ਕਰੀਬ 10 ਸਾਲ ਪਹਿਲਾਂ ਟੋਹਾਣਾ ਨੇੜੇ ਪਿੰਡ ਦੀ ਲੜਕੀ ਸਰਸਵਤੀ ਨਾਲ ਹੋਇਆ ਸੀ। ਬੇਟਾ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦੇ ਦੋ ਬੱਚੇ ਹਨ। ਰਾਤ ਨੂੰ ਪੁੱਤਰ ਅਤੇ ਉਸ ਦੀ ਪਤਨੀ ਦੋਵੇਂ ਚੌਬਾਰੇ ਵਿੱਚ ਸੌਂ ਗਏ। ਕਰੀਬ 9 ਵਜੇ ਬੇਟੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਪੁੱਤਰ ਕਰਮਚੰਦ ਦੀ ਮਾਂ ਚੌਬਾਰੇ ਗਈ। ਇਸ ਦੌਰਾਨ ਉਸ ਨੇ ਦੇਖਿਆ ਕਿ ਕਰਮਚੰਦ ਦੀ ਜੀਭ 'ਚੋਂ ਖੂਨ ਨਿਕਲ ਰਿਹਾ ਸੀ ਅਤੇ ਜੀਭ ਲਟਕ ਰਹੀ ਸੀ।

 ਪੜ੍ਹੋ ਪੂਰੀ ਖਬਰ: ਪਾਕਿਸਤਾਨ 'ਚ ਖੱਡ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 39 ਲੋਕਾਂ ਦੀ ਮੌਤ  

ਕਰਮਚੰਦ ਦੇ ਪਿਤਾ ਮਾਇਆਚੰਦ ਨੇ ਦੱਸਿਆ ਕਿ ਬੇਟੇ ਵੱਲੋਂ ਰੌਲਾ ਪਾਉਣ 'ਤੇ ਉਸ ਦੀ ਮਾਂ ਚੌਬਾਰੇ 'ਚ ਚਲੀ ਗਈ। ਪੁੱਤਰ ਦੀ ਜੀਭ ਕੱਟੀ ਹੋਈ ਦੇਖ ਕੇ ਉਸ ਨੇ ਰੌਲਾ ਪਾਇਆ ਕਿ ਨੂੰਹ ਨੇ ਕਰਮਚੰਦ ਦੀ ਜੀਭ ਵੱਢ ਦਿੱਤੀ ਹੈ। ਜਦੋਂ ਉਹ ਛੱਤ 'ਤੇ ਚੌਬਾਰੇ ਵੱਲ ਭੱਜਿਆ ਤਾਂ ਦੇਖਿਆ ਕਿ ਕਰਮਚੰਦ ਫਰਸ਼ 'ਤੇ ਪਿਆ ਸੀ ਅਤੇ ਉਸ ਦੇ ਮੂੰਹ 'ਚੋਂ ਖੂਨ ਨਿਕਲ ਰਿਹਾ ਸੀ। ਉਸ ਦੀ ਜੀਭ ਕੱਟੇ ਜਾਣ ਤੋਂ ਬਾਅਦ ਉਹ ਬੋਲਣ ਦੇ ਯੋਗ ਨਹੀਂ ਸੀ। ਕਰਮਚੰਦ ਦੇ ਸਿਰ 'ਤੇ ਵੀ ਸੱਟ ਲੱਗੀ ਸੀ।

ਕਰਮਚੰਦ ਦੇ ਪਿਤਾ ਮਾਇਆਚੰਦ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਤਾਂ ਨੂੰਹ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਬੇਟੇ ਨੇ ਇਸ਼ਾਰਿਆਂ 'ਚ ਦੱਸਿਆ ਕਿ ਪਤਨੀ ਨੇ ਪਹਿਲਾਂ ਉਸ ਦਾ ਵੀ ਗਲਾ ਘੁੱਟਿਆ। ਜਿਸ ਕਾਰਨ ਉਸ ਦੀ ਜੀਭ ਬਾਹਰ ਆ ਗਈ। ਇਹ ਦੇਖ ਕੇ ਪਤਨੀ ਨੇ ਆਪਣੇ ਦੰਦਾਂ ਨਾਲ ਜੀਭ ਕੱਟ ਲਈ। ਹਾਲਾਂਕਿ, ਉਸਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਇਹ ਨਹੀਂ ਕਿਹਾ। ਇਸ ਤੋਂ ਬਾਅਦ ਉਹ ਬੇਟੇ ਨੂੰ ਹਸਪਤਾਲ ਲੈ ਕੇ ਗਏ ਅਤੇ ਉਸ ਦਾ ਆਪ੍ਰੇਸ਼ਨ ਕਰਵਾਇਆ। ਹਾਲਾਂਕਿ ਉਹ ਅਜੇ ਬੋਲਣ ਦੇ ਯੋਗ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement