ਬੱਸ 'ਚ 48 ਲੋਕ ਸਨ ਸਵਾਰ
ਬਲੋਚਿਸਤਾਨ: ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬਲੋਚਿਸਤਾਨ 'ਚ ਐਤਵਾਰ ਨੂੰ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਘੱਟੋ-ਘੱਟ 39 ਯਾਤਰੀਆਂ ਦੀ ਮੌਤ ਹੋ ਗਈ ਹੈ। ਰਾਹਤ ਅਤੇ ਬਚਾਅ ਲਈ ਪੁਲਿਸ ਅਤੇ ਰਾਹਤ ਕਰਮਚਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਪੜ੍ਹੋ ਪੂਰੀ ਖਬਰ: ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: 14 ਮੈਂਬਰੀ ਤੱਥ ਖੋਜ ਟੀਮ ਵੱਲੋਂ ਤਿਆਰ ਕੀਤੀ ਰਿਪੋਰਟ ਨਸ਼ਰ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਲੋਚਿਸਤਾਨ ਦੇ ਲਾਸਬੇਲਾ ਇਲਾਕੇ 'ਚ ਵਾਪਰਿਆ। ਪਾਕਿਸਤਾਨੀ ਮੀਡੀਆ ਮੁਤਾਬਕ ਖੱਡ 'ਚ ਡਿੱਗੀ ਬੱਸ 'ਚ ਕਰੀਬ 48 ਯਾਤਰੀ ਸਵਾਰ ਸਨ। ਬੱਸ ਕਵੇਟਾ ਤੋਂ ਕਰਾਚੀ ਜਾ ਰਹੀ ਸੀ। ਦੱਸਿਆ ਜਾਂਦਾ ਹੈ ਕਿ ਲਾਸਬੇਲਾ ਜ਼ਿਲੇ ਦੇ ਬੇਲਾ ਇਲਾਕੇ 'ਚ ਇਕ ਜਗ੍ਹਾ 'ਤੇ ਯੂ-ਟਰਨ ਲੈਂਦੇ ਸਮੇਂ ਬੱਸ ਪੁਲ ਦੇ ਪਿੱਲਰ ਨਾਲ ਟਕਰਾ ਗਈ।
ਪੜ੍ਹੋ ਪੂਰੀ ਖਬਰ: ਪੰਚਾਇਤ ਜੂਨੀਅਰ ਕਲਰਕ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਤੋਂ ਬਾਅਦ ਮੁਲਤਵੀ
ਪੁਲ ਦੇ ਪਿੱਲਰ ਨਾਲ ਟਕਰਾਉਣ ਤੋਂ ਬਾਅਦ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਇਸ ਤੋਂ ਬਾਅਦ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਜਾ ਡਿੱਗੀ। ਖੱਡ ਵਿੱਚ ਡਿੱਗੀ ਬੱਸ ਨੂੰ ਵੀ ਅੱਗ ਲੱਗ ਗਈ। ਪਾਕਿਸਤਾਨੀ ਮੀਡੀਆ ਮੁਤਾਬਕ ਲਾਸਬੇਲਾ ਦੇ ਅਸਿਸਟੈਂਟ ਕਮਿਸ਼ਨਰ ਹਮਜ਼ਾ ਅੰਜੁਮ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਚੱਲ ਰਹੇ ਬਚਾਅ ਕਾਰਜ ਦੀ ਜਾਣਕਾਰੀ ਦਿੱਤੀ ਹੈ।