School bus accident: ਸਕੂਲ ਬੱਸ ਅਤੇ ਟਰੈਕਟਰ ਦੀ ਟੱਕਰ ਦੌਰਾਨ 4 ਵਿਦਿਆਰਥੀਆਂ ਦੀ ਮੌਤ; 8 ਹੋਰ ਜ਼ਖਮੀ
Published : Jan 29, 2024, 2:00 pm IST
Updated : Jan 29, 2024, 2:00 pm IST
SHARE ARTICLE
Karnataka school bus accident: 4 students die, 8 injured in Bagalkot
Karnataka school bus accident: 4 students die, 8 injured in Bagalkot

ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਸਕੂਲ ਦੀ ਸਾਲਾਨਾ ਸਭਾ ਤੋਂ ਬਾਅਦ ਅਪਣੇ ਪਿੰਡ ਪਰਤ ਰਹੇ ਸਨ।

School bus accident: ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਸਕੂਲ ਬੱਸ ਅਤੇ ਟਰੈਕਟਰ ਦੀ ਟੱਕਰ 'ਚ ਇਕ ਲੜਕੀ ਸਮੇਤ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਇਹ ਘਟਨਾ ਤੜਕੇ ਜਮਖੰਡੀ ਕਸਬੇ ਦੇ ਨੇੜੇ ਅਲਾਗੁਰ ਪਿੰਡ ਕੋਲ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਸਕੂਲ ਦੀ ਸਾਲਾਨਾ ਸਭਾ ਤੋਂ ਬਾਅਦ ਅਪਣੇ ਪਿੰਡ ਪਰਤ ਰਹੇ ਸਨ।

ਮ੍ਰਿਤਕਾਂ ਦੀ ਪਛਾਣ ਸਾਗਰ ਕਡਕੋਲ ਅਤੇ ਬਸਵਰਾਜ (17), ਸ਼ਵੇਤਾ ਅਤੇ ਗੋਵਿੰਦ (13) ਵਜੋਂ ਹੋਈ ਹੈ। ਇਹ ਬੱਚੇ ਅਲਾਗੁਰ ਦੇ ਵਰਧਮਾਨ ਐਜੂਕੇਸ਼ਨ ਇੰਸਟੀਚਿਊਟ ਵਿਚ ਪੜ੍ਹ ਰਹੇ ਸਨ। ਸਾਗਰ ਅਤੇ ਬਸਵਰਾਜ ਪੀਯੂਸੀ ਦੇ ਵਿਦਿਆਰਥੀ ਸਨ, ਜਦਕਿ ਸ਼ਵੇਤਾ ਅਤੇ ਗੋਵਿੰਦ 9ਵੀਂ ਜਮਾਤ ਵਿਚ ਪੜ੍ਹਦੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲਗਾ ਸਕੀ। ਇਸ ਦੌਰਾਨ ਆਬਕਾਰੀ ਮੰਤਰੀ ਆਰ.ਬੀ. ਥਿਮਾਪੁਰ, ਜੋ ਬਾਗਲਕੋਟ ਦੇ ਜ਼ਿਲ੍ਹਾ ਇੰਚਾਰਜ ਮੰਤਰੀ ਵੀ ਹਨ, ਪੀੜਤ ਪਰਵਾਰਾਂ ਨਾਲ ਦੁੱਖ ਜ਼ਾਹਰ ਕਰਨ ਅਤੇ ਹਸਪਤਾਲ ਵਿਚ ਜ਼ਖਮੀ ਬੱਚਿਆਂ ਨੂੰ ਮਿਲਣ ਲਈ ਪਿੰਡ ਦਾ ਦੌਰਾ ਕਰਨਗੇ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 (For more Punjabi news apart from Karnataka school bus accident: 4 students die, 8 injured in Bagalkot, stay tuned to Rozana Spokesman)

Tags: karnataka

Location: India, Karnataka

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement