
ਭਾਰਤੀ ਦੰਡਾਵਲੀ ਦੀ ਧਾਰਾ 14 ਤਲਾਕ ਪਟੀਸ਼ਨ ਦਾਇਰ ਕਰਨ ਲਈ ਵਿਆਹ ਦੀ ਮਿਤੀ ਤੋਂ ਇਕ ਸਾਲ ਦੀ ਸਮਾਂ ਸੀਮਾ ਨਿਰਧਾਰਤ ਕਰਦੀ ਹੈ
ਪਰਿਆਗਰਾਜ : ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਵਿਆਹ ਦੇ ਇਕ ਸਾਲ ਦੇ ਅੰਦਰ ਦੋ ਹਿੰਦੂਆਂ ਵਿਚਾਲੇ ਵਿਆਹ ਨਹੀਂ ਤੋੜਿਆ ਜਾ ਸਕਦਾ, ਭਾਵੇਂ ਦੋਵੇਂ ਧਿਰਾਂ ਇਸ ’ਤੇ ਸਹਿਮਤ ਕਿਉਂ ਨਾ ਹੋਣ।
ਅਦਾਲਤ ਨੇ ਕਿਹਾ ਕਿ ਵਿਆਹ ਨੂੰ ਉਦੋਂ ਤਕ ਭੰਗ ਨਹੀਂ ਕੀਤਾ ਜਾ ਸਕਦਾ ਜਦੋਂ ਤਕ ਇਹ ਹਿੰਦੂ ਮੈਰਿਜ ਐਕਟ, 1955 ਦੀ ਧਾਰਾ 14 ’ਚ ਵਰਣਨ ਕੀਤੇ ਅਨੁਸਾਰ ‘ਅਸਾਧਾਰਣ ਤੌਰ ’ਤੇ ਮੁਸ਼ਕਲ ਜਾਂ ਅਸਾਧਾਰਨ ਅਨੈਤਿਕ’ ਨਾ ਹੋਵੇ।
ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਡੀ. ਰਮੇਸ਼ ਦੀ ਬੈਂਚ ਨੇ ਫੈਸਲਾ ਸੁਣਾਇਆ ਕਿ ਭਾਰਤੀ ਦੰਡਾਵਲੀ ਦੀ ਧਾਰਾ 14 ਤਲਾਕ ਪਟੀਸ਼ਨ ਦਾਇਰ ਕਰਨ ਲਈ ਵਿਆਹ ਦੀ ਮਿਤੀ ਤੋਂ ਇਕ ਸਾਲ ਦੀ ਸਮਾਂ ਸੀਮਾ ਨਿਰਧਾਰਤ ਕਰਦੀ ਹੈ, ਹਾਲਾਂਕਿ ਅਸਧਾਰਨ ਮੁਸ਼ਕਲ ਜਾਂ ਅਨੈਤਿਕਤਾ ਦੇ ਮਾਮਲਿਆਂ ਵਿਚ ਅਜਿਹੀ ਪਟੀਸ਼ਨ ’ਤੇ ਵਿਚਾਰ ਕੀਤਾ ਜਾ ਸਕਦਾ ਹੈ।
15 ਜਨਵਰੀ ਨੂੰ ਇਲਾਹਾਬਾਦ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਨੇ ਨਿਸ਼ਾਂਤ ਭਾਰਦਵਾਜ ਵਲੋਂ ਦਾਇਰ ਪਹਿਲੀ ਅਪੀਲ ਨੂੰ ਖਾਰਜ ਕਰ ਦਿਤਾ ਸੀ ਅਤੇ ਪਟੀਸ਼ਨਕਰਤਾ ਨੂੰ ਇਕ ਸਾਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਨਵੀਂ ਅਰਜ਼ੀ ਦਾਇਰ ਕਰਨ ਦਾ ਬਦਲ ਦਿਤਾ ਸੀ।