ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ' ਦਾ ਦੋਸ਼, ਆਈਸੀਆਈਸੀਆਈ ਤੇ ਵੀਡੀਓਕਾਨ 'ਚ ਹੋਈ ਵੱਡੀ ਡੀਲ
Published : Mar 29, 2018, 12:29 pm IST
Updated : Mar 29, 2018, 12:29 pm IST
SHARE ARTICLE
Chanda Kochhar was Charged with Family Corruption ICICI and Videocon Deal
Chanda Kochhar was Charged with Family Corruption ICICI and Videocon Deal

ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਦੇ ਸੀਈਓ ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦਾ ਗੰਭੀਰ ਦੋਸ਼ ਲੱਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ

ਨਵੀਂ ਦਿੱਲੀ : ਪ੍ਰਾਈਵੇਟ ਸੈਕਟਰ ਦੇ ਆਈਸੀਆਈਸੀਆਈ ਬੈਂਕ ਦੇ ਸੀਈਓ ਚੰਦਾ ਕੋਚਰ 'ਤੇ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦਾ ਗੰਭੀਰ ਦੋਸ਼ ਲੱਗਿਆ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਕ ਦਸੰਬਰ 2008 ਵਿਚ ਵੀਡੀਓਕਾਨ ਸਮੂਹ ਦੇ ਮਾਲਕ ਵੇਣੂਗੋਪਾਲ ਧੂਤ ਨੇ ਬੈਂਕ ਦੀ ਸੀਈਓ ਅਤੇ ਐਮਡੀ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਅਤੇ ਉਨ੍ਹਾਂ ਦੇ ਦੋ ਕਰੀਬੀਆਂ ਨਾਲ ਮਿਲ ਕੇ ਇਕ ਕੰਪਨੀ ਬਣਾਈ ਸੀ।

Chanda Kochhar was Charged with Family Corruption ICICI and Videocon DealChanda Kochhar was Charged with Family Corruption ICICI and Videocon Deal

65 ਕਰੋੜ ਦੀ ਕੰਪਨੀ 9 ਲੱਖ ਵਿਚ ਵੇਚੀ, ਫਿਰ ਇਸ ਕੰਪਨੀ ਨੂੰ 64 ਕਰੋੜ ਦਾ ਲੋਨ ਦਿਤਾ ਗਿਆ। ਲੋਨ ਦੇਣ ਵਾਲੀ ਕੰਪਨੀ ਵੇਣੂਗੋਪਾਲ ਧੂਤ ਨੇ ਕੀਤੀ ਸੀ। ਬਾਅਦ ਵਿਚ ਇਸ ਕੰਪਨੀ ਦਾ ਮਾਲਿਕਾਨਾ ਹੱਕ ਮਹਿਜ਼ 9 ਲੱਖ ਰੁਪਏ ਵਿਚ ਉਸ ਟਰੱਸਟ ਨੂੰ ਸੌਂਪ ਦਿਤਾ ਗਿਆ, ਜਿਸ ਦੀ ਕਮਾਨ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਦੇ ਹੱਥਾਂ ਵਿਚ ਸੀ। 

Chanda Kochhar was Charged with Family Corruption ICICI and Videocon DealChanda Kochhar was Charged with Family Corruption ICICI and Videocon Deal

ਖ਼ਬਰਾਂ ਮੁਤਾਬਕ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਦੀਪਕ ਕੋਚਰ ਨੂੰ ਇਸ ਕੰਪਨੀ ਦਾ ਟ੍ਰਾਂਸਫਰ ਵੇਣੂਗੋਪਾਲ ਦੁਆਰਾ ਆਈਸੀਆਈਸੀਆਈ ਬੈਂਕ ਵਲੋਂ ਵੀਡੀਓਕਾਨ ਗਰੁੱਪ ਨੂੰ 3250 ਕਰੋੜ ਰੁਪਏ ਦਾ ਲੋਨ ਮਿਲਣ ਦੇ ਛੇ ਮਹੀਨੇ ਦੇ ਬਾਅਦ ਕੀਤਾ ਗਿਆ। ਲੋਨ ਦਾ 86 ਫ਼ੀਸਦੀ 2017 ਵਿਚ ਐਨਪੀਏ ਐਲਾਨ ਕਰ ਦਿਤਾ ਗਿਆ। ਇਸ ਲੋਨ ਦਾ 86 ਫ਼ੀਸਦੀ ਯਾਨੀ ਲਗਭਗ 2810 ਕਰੋੜ ਰੁਪਏ ਦੀ ਰਾਸ਼ੀ ਨੂੰ ਜਮ੍ਹਾਂ ਨਹੀਂ ਕੀਤਾ ਗਿਆ। ਇਸ ਤੋਂ ਬਾਅਦ 2017 ਵਿਚ ਵੀਡੀਓਕਾਨ ਦੇ ਖ਼ਾਤੇ ਨੂੰ ਬੈਂਕ ਨੇ ਐਨਪੀਏ ਐਲਾਨ ਕਰ ਦਿਤਾ ਗਿਆ। 

Chanda Kochhar was Charged with Family Corruption ICICI and Videocon DealChanda Kochhar was Charged with Family Corruption ICICI and Videocon Deal

ਮਾਮਲੇ ਵਿਚ ਜਾਂਚ ਏਜੰਸੀ ਧੂਤ ਕੋਚਰ ਆਈਸੀਆਈਸੀਆਈ ਦੇ ਵਿਚਕਾਰ ਲੈਣ ਦੇਣ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਚੰਦਾ ਕੋਚਰ ਨੂੰ ਨੀਰਵ ਮੋਦੀ ਮਾਮਲੇ ਵਿਚ ਵੀ ਜਾਂਚ ਏਜੰਸੀ ਨੇ ਪੁੱਛਗਿੱਛ ਦੇ ਲਈ ਸੰਮਨ ਜਾਰੀ ਕੀਤਾ ਸੀ। ਉਧਰ ਆਈਸੀਆਈਸੀਆਈ ਬੈਂਕ ਦੀ ਸੀਈਓ ਚੰਦਾ ਕੋਚਰ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਬੈਂਕ ਨੇ ਇਕ ਪ੍ਰੈੱਸ ਨੋਟ ਜਾਰੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਬੋਰਡ ਨੂੰ ਬੈਂਕ ਦੇ ਐਮਡੀ ਅਤੇ ਸੀਈਓ ਚੰਦਾ ਕੋਚਰ 'ਤੇ ਪੂਰਾ ਭਰੋਸਾ ਹੈ।

Chanda Kochhar was Charged with Family Corruption ICICI and Videocon DealChanda Kochhar was Charged with Family Corruption ICICI and Videocon Deal

ਸਾਰੇ ਤੱਥਾਂ ਨੂੰ ਦੇਖਣ ਤੋਂ ਬਾਅਦ ਬੋਰਡ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ ਭਾਈ-ਭਤੀਜਾਵਾਦ ਅਤੇ ਹਿਤਾਂ ਦੇ ਟਕਰਾਅ ਸਮੇਤ ਭ੍ਰਿਸ਼ਟਾਚਹਾਰ ਦੀਆਂ ਜੋ ਅਫ਼ਵਾਹਾਂ ਚੱਲ ਰਹੀਆਂ ਹਨ, ਉਨ੍ਹਾਂ ਵਿਚ ਕੋਈ ਸਚਾਈ ਨਹੀਂ ਹੈ। ਇਸ ਤਰ੍ਹਾਂ ਦੀਆਂ ਅਫ਼ਵਾਹਾਂ ਆਈਸੀਆਈਸੀਆਈ ਦੀ ਸ਼ਾਖ਼ ਨੂੰ ਖ਼ਰਾਬ ਕਰਨ ਲਈ ਫੈਲਾਈਆਂ ਜਾ ਰਹੀਆਂ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement