ਗੁਰੂ ਗੋਬਿੰਦ ਸਿੰਘ ਹਸਪਤਾਲ ਨੂੰ ਦਰਪੇਸ਼ ਚੁਨੌਤੀਆਂ ਬਾਰੇ ਚਰਚਾ
Published : Aug 5, 2017, 4:53 pm IST
Updated : Mar 29, 2018, 7:34 pm IST
SHARE ARTICLE
Meeting
Meeting

ਦਿੱਲੀ ਸਰਕਾਰ ਅਧੀਨ ਪੱਛਮੀ ਦਿੱਲੀ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ, ਰਘੁਬੀਰ ਨਗਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਇਥੇ ਹਸਪਤਾਲ ਦੇ ਚੇਅਰਮੈਨ ਤੇ ਤਿਲਕ ਨਗਰ ਦੇ ਵਿਧਾਇਕ...

ਨਵੀਂ ਦਿੱਲੀ, 5 ਅਗੱਸਤ (ਅਮਨਦੀਪ ਸਿੰਘ): ਦਿੱਲੀ ਸਰਕਾਰ ਅਧੀਨ ਪੱਛਮੀ ਦਿੱਲੀ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ, ਰਘੁਬੀਰ ਨਗਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਇਥੇ ਹਸਪਤਾਲ ਦੇ ਚੇਅਰਮੈਨ ਤੇ ਤਿਲਕ ਨਗਰ ਦੇ ਵਿਧਾਇਕ ਸ.ਜਰਨੈਲ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਪਲੇਠੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਹਸਪਤਾਲ ਚੇਅਰਮੈਨ ਸ.ਜਰਨੈਲ ਸਿੰਘ ਨੇ ਕਿਹਾ ਕਿ ਮੀਟਿੰਗ ਵਿਚ ਹਸਪਤਾਲ ਨੂੰ ਪੇਸ਼ ਔਕੜਾਂ ਦੇ ਹੱਲ ਲਈ ਕਈ ਉਸਾਰੂ ਸੁਝਾਅ ਵੀ ਆਏ ਹਨ, ਤੇ ਆਉਣ ਵਾਲੇ ਸਮੇਂ 'ਚ ਛੇਤੀ ਹਸਪਤਾਲ ਵਿਖੇ ਆਧੁਨਿਕ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ। ਮੀਟਿੰਗ ਵਿਚ ਪੱਛਮੀ ਦਿੱਲੀ ਜ਼ਿਲ਼ੇ ਦੇ ਮੈਜਿਸਟ੍ਰੇਟ ਸ਼ਿਵ ਕੁਮਾਰ, ਹਸਪਤਾਲ ਦੇ ਚੀਫ ਮੈਡੀਕਲ ਸੁਪਰੀਡੈਂਟੇਂਡ ਡਾ.ਐਸ.ਸੀ.ਚੇਤਲ ਤੇ ਹੋਰ ਮੈਂਬਰਾਂ ਸਣੇ ਲੋਕ ਨਿਰਮਾਣ ਮਹਿਕਮਾ (ਪੀ.ਡਬਲਿਊ.ਡੀ) ਤੇ ਦਿੱਲੀ ਨਗਰ ਨਿਗਮ ਦੇ ਅਫ਼ਸਰ ਵੀ ਸ਼ਾਮਲ ਹੋਏ। ਮੀਟਿੰਗ ਵਿਚ ਹਸਪਤਾਲ ਨੂੰ ਲੰਬੇ ਅਰਸੇ ਤੋਂ ਪੇਸ਼ ਆ ਰਹੀਆਂ ਔਕੜਾਂ ਜਿਵੇਂ ਕਿ ਹਸਪਤਾਲ ਦੇ ਬਾਹਰ ਝੁੱਗੀ ਝੋਂਪੜੀਆਂ ਦਾ ਨਾਜਾਇਜ਼ ਕਬਜ਼ਾ, ਹਸਪਤਾਲ ਨਾਲ ਸਬੰਧਤ ਪੀ.ਡਬਲਿਊ.ਡੀ. ਤੇ ਨਗਰ ਨਿਗਮ ਦੇ ਅਧੂਰੇ ਕੰਮ, ਪਾਰਕਿੰਗ ਦੀ ਔਕੜ, ਹਸਪਤਾਲ ਵਿਖੇ ਸੀ.ਸੀ.ਟੀ.ਵੀ. ਕੈਮਰੇ ਲਾਉਣ ਅਤੇ ਹਸਪਤਾਲ ਦੇ ਆਲੇ-ਦੁਆਲੇ ਅਮਨ ਕਾਨੂੰਨ ਕਾਇਮ ਰੱਖਣ ਲਈ ਦਿੱਲੀ ਪੁਲਿਸ ਦੀ ਜ਼ਿੰਮੇਵਾਰੀ ਆਦਿ ਮੁੱਦਿਆਂ 'ਤੇ ਚਰਚਾ ਕੀਤੀ ਗਈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement