ਪੈਨ ਕਾਰਡ ਨਾਲ ਆਧਾਰ ਨੂੰ ਜੋੜਨ ਦੀ ਤਰੀਕ ਵਧਾਈ ਗਈ ਸੀ
ਕੇਂਦਰ ਸਰਕਾਰ ਨੇ ਆਧਾਰ ਕਾਰਡ ਨੂੰ ਭਲਾਈ ਯੋਜਨਾਵਾਂ ਨਾਲ ਜੋੜਨ ਦੀ ਆਖ਼ਰੀ ਤਰੀਕ ਵਧਾ ਦਿਤੀ ਹੈ। ਹੁਣ 30 ਜੂਨ ਤਕ ਅਪਣਾ ਆਧਾਰ ਕਾਰਡ ਭਲਾਈ ਯੋਜਨਾਵਾਂ ਨਾਲ ਜੋੜਿਆ ਜਾ ਸਕਦਾ ਹੈ। ਕਲ ਪੈਨ ਕਾਰਡ ਨਾਲ ਆਧਾਰ ਨੂੰ ਜੋੜਨ ਦੀ ਤਰੀਕ ਵਧਾਈ ਗਈ ਸੀ। ਇਸ ਦੀ ਤਰੀਕ ਵੀ 30 ਜੂਨ ਕੀਤੀ ਗਈ ਹੈ। ਹੁਣ ਤਕ ਇਹ ਤਰੀਕ 31 ਮਾਰਚ ਸੀ।ਸਮਝਿਆ ਜਾਂਦਾ ਹੈ ਕਿ ਇਹ ਹੁਕਮ ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਦੀ ਰੌਸ਼ਨੀ ਵਿਚ ਦਿਤਾ ਗਿਆ ਹੈ।
ਇਹ ਚੌਥਾ ਮੌਕਾ ਹੈ ਜਦ ਸਰਕਾਰ ਨੇ ਲੋਕਾਂ ਨੂੰ ਪੈਨ ਨੂੰ ਆਧਾਰ ਨਾਲ ਜੋੜਨ ਦੀ ਸਮਾਂ ਸੀਮਾ ਵਧਾਈ ਹੈ। ਸਰਕਾਰ ਨੇ ਆਮਦਨ ਕਰ ਦਾਖ਼ਲ ਕਰਨ ਅਤੇ ਨਵਾਂ ਪੈਨ ਲੈਣ ਲਈ ਆਧਾਰ ਨੰਬਰ ਦੇਣਾ ਵੀ ਲਾਜ਼ਮੀ ਕਰ ਦਿਤਾ ਹੈ। ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦੇ ਦਫ਼ਤਰ ਦੇ ਬਿਆਨ ਮੁਤਾਬਕ ਉਕਤ ਤਰੀਕ ਵਧਾਈ ਗਈ ਹੈ। ਬੈਂਕ ਖਾਤਿਆਂ ਤੇ ਮੋਬਾਈਲ ਫ਼ੋਨ ਨੂੰ 12 ਅੰਕਾਂ ਵਾਲੇ ਆਧਾਰ ਨਾਲ ਜੋੜਨ ਦੀ ਸਮਾਂ ਸੀਮਾ ਪਹਿਲਾਂ ਹੀ ਤਦ ਤਕ ਲਈ ਵਧਾਈ ਜਾ ਚੁਕੀ ਹੈ ਜਦ ਤਕ ਸੁਪਰੀਮ ਕੋਰਟ ਫ਼ੈਸਲਾ ਨਹੀਂ ਸੁਣਾਉਂਦਾ। (ਏਜੰਸੀ)