
ਅੰਡਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਸੋਮਵਾਰ ਨੂੰ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ...
ਪੋਰਟ ਬਲੇਅਰ: ਅੰਡਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਸੋਮਵਾਰ ਨੂੰ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਦੇ ਅਨੁਸਾਰ ਰਿਕਟਰ ਪੈਮਾਨੇ ਉਤੇ ਭੁਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। ਭੁਚਾਲ ਦਾ ਕੇਂਦਰ ਕੈਂਪਬੇਲ ਬੇ ਦੇ ਨੇੜੇ ਮੰਨਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ 21 ਮਾਰਚ ਨੂੰ ਨਾਗਾਲੈਂਡ ਦੇ ਮੋਕੋਕਚੁੰਗ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
earthquake
ਜਿੱਥੇ ਭੁਚਾਲ ਦੀ ਤੀਬਰਤਾ ਰਿਕਟਰ ਸਕੇਲ ਤੇ 4.2 ਰਹੀ ਸੀ। ਭੁਚਾਲ ਦਾ ਕੇਂਦਰ ਮੋਕੋਚੁੰਗ ਦੇ ਪੂਰਬ ਵਿਚ 77 ਕਿ.ਮੀ ਦੀ ਦੂਰੀ ਉਤੇ ਸੀ। ਇਸ ਮਹੀਨੇ 6 ਮਾਰਚ ਨੂੰ ਵੀ ਲਦਾਖ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇੱਥੇ ਭੁਚਾਲ ਦੀ ਤੀਬਰਤਾ 3.6 ਮਾਪੀ ਗਈ ਸੀ।