
ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਬਿਹਾਰ : ਜਹਾਨਾਬਾਦ 'ਚ ਬਿਨਾਂ ਹੈਲਮੇਟ ਤੋਂ ਬਾਈਕ ਚਲਾ ਰਿਹਾ ਇਕ ਨੌਜਵਾਨ (23) ਪੁਲਿਸ ਨੂੰ ਚੈਕਿੰਗ ਕਰਦਾ ਦੇਖ ਕੇ ਭੱਜ ਗਿਆ ਤਾਂ ਏ.ਐੱਸ.ਆਈ. ਨੇ ਉਸ ਦਾ ਪਿੱਛਾ ਕੀਤਾ ਅਤੇ ਗੋਲੀ ਚਲਾ ਦਿੱਤੀ। ਘਟਨਾ ਮੰਗਲਵਾਰ ਦੀ ਹੈ। ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗੋਲੀ ਚਲਾਉਣ ਵਾਲੇ ਏਐਸਆਈ ਮੁਮਤਾਜ਼ ਅਹਿਮਦ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।
ਐਸਪੀ ਦੀਪਕ ਰੰਜਨ ਨੇ ਪੂਰੀ ਚੈਕਿੰਗ ਟੀਮ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਟੀਮ ਵਿੱਚ ਓਪੀ ਪ੍ਰਧਾਨ, ਏਐਸਆਈ ਭੀਮ ਕੁਮਾਰ, ਕਾਂਸਟੇਬਲ ਵਿਨੈ ਕੁਮਾਰ ਅਤੇ ਕਾਂਸਟੇਬਲ ਕੁਮਾਰ ਮਹੇਸ਼ ਸ਼ਾਮਲ ਹਨ।