Mukhtar Ansari News: ਪੁਲਿਸ ਹਿਰਾਸਤ ਦੌਰਾਨ ਜਾਨ ਗੁਆ ਚੁੱਕੇ UP ਦੇ ਇਹ ਵੱਡੇ ਮਾਫੀਆ; ਮੁੰਨਾ ਬਜਰੰਗੀ ਤੋਂ ਮੁਖਤਾਰ ਅੰਸਾਰੀ ਤਕ ਦੀ ਕਹਾਣੀ
Published : Mar 29, 2024, 9:57 am IST
Updated : Mar 29, 2024, 9:57 am IST
SHARE ARTICLE
 Mukhtar Ansari
Mukhtar Ansari

ਆਉ ਦੇਖੀਏ ਕੁੱਝ ਅਜਿਹੀਆਂ ਘਟਨਾਵਾਂ ਜੋ ਯੂਪੀ ਵਿਚ ਪਿਛਲੇ ਸੱਤ ਸਾਲਾਂ ਵਿਚ ਵਾਪਰੀਆਂ ਹਨ।

Mukhtar Ansari News: ਜੇਲ ਵਿਚ ਬੰਦ ਮਾਫੀਆ ਅਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ 28 ਮਾਰਚ ਦੀ ਰਾਤ ਨੂੰ ਮੌਤ ਹੋ ਗਈ ਸੀ। ਬਾਂਦਾ ਜੇਲ ਵਿਚ ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ ਗਿਆ। ਮੁਖਤਾਰ ਦੇ ਪਰਵਾਰ ਦਾ ਇਲਜ਼ਾਮ ਹੈ ਕਿ ਜੇਲ ਪ੍ਰਸ਼ਾਸਨ ਉਸ ਨੂੰ ‘ਜ਼ਹਿਰ’ ਦੇ ਰਿਹਾ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਗੈਂਗਸਟਰ ਦੀ ਮੌਤ ਨੂੰ ਲੈ ਕੇ ਜੇਲ ਜਾਂ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਹੋਏ ਹਨ। ਜੇਲ ਦੇ ਅੰਦਰ ਗੈਂਗ ਵਾਰ ਦੌਰਾਨ ਕਈ ਗੈਂਗਸਟਰ ਪੁਲਿਸ ਹਿਰਾਸਤ ਵਿਚ, ਕੋਰਟ-ਹਸਪਤਾਲ ਲਿਜਾਂਦੇ ਸਮੇਂ, ਮੁਕਾਬਲਿਆਂ ਵਿਚ ਮਾਰੇ ਜਾ ਚੁੱਕੇ ਹਨ। ਆਉ ਦੇਖੀਏ ਕੁੱਝ ਅਜਿਹੀਆਂ ਘਟਨਾਵਾਂ ਜੋ ਯੂਪੀ ਵਿਚ ਪਿਛਲੇ ਸੱਤ ਸਾਲਾਂ ਵਿਚ ਵਾਪਰੀਆਂ ਹਨ।

-9 ਜੁਲਾਈ 2018 ਨੂੰ ਬਾਗਪਤ ਜੇਲ ਵਿਚ ਬੰਦ ਮੁੰਨਾ ਬਜਰੰਗੀ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਉਹ ਮੁਖਤਾਰ ਗੈਂਗ ਦਾ ਸ਼ਾਰਪ ਸ਼ੂਟਰ ਮੰਨਿਆ ਜਾਂਦਾ ਸੀ। ਇਲਜ਼ਾਮ ਲੱਗੇ ਸਨ ਕਿ ਮੁੰਨਾ ਬਜਰੰਗੀ ਦਾ ਕਤਲ ਯੂਪੀ ਦੇ ਇਕ ਡਾਨ ਸੁਨੀਲ ਰਾਠੀ ਨੇ ਕੀਤਾ ਸੀ।

-10 ਜੁਲਾਈ, 2020 ਨੂੰ, ਯੂਪੀ ਪੁਲਿਸ ਨੇ ਗੈਂਗਸਟਰ ਵਿਕਾਸ ਦੂਬੇ ਨੂੰ ਇਕ ਵਿਵਾਦਤ ਮੁਕਾਬਲੇ ਵਿਚ ਮਾਰ ਦਿਤਾ। ਪੁਲਿਸ ਵਿਕਾਸ ਨੂੰ ਉਜੈਨ ਤੋਂ ਕਾਨਪੁਰ ਲਿਆ ਰਹੀ ਸੀ। ਪੁਲਿਸ ਮੁਤਾਬਕ ਇਸ ਦੌਰਾਨ ਕਾਰ ਪਲਟ ਗਈ ਅਤੇ ਵਿਕਾਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਯੂਪੀ ਪੁਲਿਸ ਨੇ ਉਦੋਂ ਦਸਿਆ ਸੀ ਕਿ ਭੱਜਦੇ ਹੋਏ ਵਿਕਾਸ ਨੇ ਪੁਲਿਸ ਮੁਲਾਜ਼ਮ ਦੀ ਪਿਸਤੌਲ ਖੋਹ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਫਿਰ ਯੂਪੀ ਪੁਲਿਸ ਦੇ ਅਨੁਸਾਰ, ਜਵਾਬੀ ਗੋਲੀਬਾਰੀ ਵਿਚ ਬਿਕਾਰੂ ਮਾਮਲੇ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੀ ਮੌਤ ਹੋ ਗਈ। ਯੂਪੀ ਪੁਲਿਸ ਦਾ ਇਹ ਐਨਕਾਊਂਟਰ ਕਾਫੀ ਵਿਵਾਦਾਂ ਵਿਚ ਰਿਹਾ।

-30 ਸਤੰਬਰ 2022 ਨੂੰ ਜੌਨਪੁਰ 'ਚ ਗੈਂਗਸਟਰ ਵਿਨੋਦ ਕੁਮਾਰ ਸਿੰਘ ਦਾ ਪੁਲਿਸ ਮੁਕਾਬਲਾ ਹੋਇਆ ਸੀ। ਬਦਲਾਪੁਰ ਥਾਣਾ ਖੇਤਰ 'ਚ ਜੌਨਪੁਰ ਪੁਲਿਸ ਅਤੇ ਵਿਨੋਦ ਵਿਚਾਲੇ ਗੋਲੀਬਾਰੀ ਹੋਈ। ਇਸ ਦੌਰਾਨ ਵਿਨੋਦ ਮਾਰਿਆ ਗਿਆ। ਵਿਨੋਦ 'ਤੇ 1 ਲੱਖ ਰੁਪਏ ਦਾ ਇਨਾਮ ਸੀ।

-15 ਅਪ੍ਰੈਲ 2023 ਦੀ ਰਾਤ ਨੂੰ ਪ੍ਰਯਾਗਰਾਜ ਵਿਚ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਪੁਲਿਸ ਹਿਰਾਸਤ ਵਿਚ ਹਤਿਆ ਕਰ ਦਿਤੀ ਗਈ ਸੀ। ਦੋਵਾਂ ਨੂੰ ਟੀਵੀ ਕੈਮਰਿਆਂ ਦੇ ਸਾਹਮਣੇ ਜਨਤਕ ਤੌਰ 'ਤੇ ਸ਼ੂਟ ਕੀਤਾ ਗਿਆ ਸੀ। ਇਹ ਦੋਵੇਂ ਉਮੇਸ਼ ਪਾਲ ਕਤਲ ਕੇਸ ਦੇ ਮੁਲਜ਼ਮ ਸਨ। ਹਤਿਆ ਦੇ ਸਮੇਂ ਉਨ੍ਹਾਂ ਨੂੰ ਪ੍ਰਯਾਗਰਾਜ ਦੇ ਕੋਲਵਿਨ ਹਸਪਤਾਲ ਤੋਂ ਲਿਆਂਦਾ ਜਾ ਰਿਹਾ ਸੀ। 13 ਅਪ੍ਰੈਲ ਨੂੰ, ਅਤੀਕ ਅਹਿਮਦ ਦਾ ਪੁੱਤਰ ਅਸਦ ਅਤੇ ਉਸ ਦਾ ਸ਼ੂਟਰ ਮੁਹੰਮਦ ਗੁਲਾਮ ਵੀ ਯੂਪੀ ਐਸਟੀਐਫ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਸੀ।

-7 ਜੂਨ 2023 ਨੂੰ ਲਖਨਊ ਦੀ ਅਦਾਲਤ ਵਿਚ ਜੇਲ ਵਿਚ ਬੰਦ ਗੈਂਗਸਟਰ ਸੰਜੀਵ ਮਹੇਸ਼ਵਰੀ ਜੀਵਾ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਉਹ ਮੁਖਤਾਰ ਅੰਸਾਰੀ ਦਾ ਸਾਥੀ ਸੀ। ਉਸ ਵਿਰੁਧ ਭਾਜਪਾ ਦੇ ਦੋ ਨੇਤਾਵਾਂ ਬ੍ਰਹਮਾ ਦੱਤ ਦਿਵੇਦੀ ਅਤੇ ਕ੍ਰਿਸ਼ਨਾ ਨੰਦ ਰਾਏ ਦੀ ਹਤਿਆ ਸਮੇਤ ਕਈ ਅਪਰਾਧਿਕ ਮਾਮਲਿਆਂ ਵਿਚ ਕੇਸ ਦਰਜ ਕੀਤਾ ਗਿਆ ਸੀ।

- 12 ਜੁਲਾਈ 2023 ਨੂੰ ਭਾਜਪਾ ਆਗੂ ਦੇ ਕਤਲ ਦੇ ਦੋਸ਼ੀ ਗੈਂਗਸਟਰ ਕੁਲਦੀਪ ਜਗੀਨਾ ਨੂੰ ਭਰਤਪੁਰ ਅਦਾਲਤ ਵਿਚ ਲਿਜਾਂਦੇ ਸਮੇਂ ਗੋਲੀ ਮਾਰ ਦਿਤੀ ਗਈ ਸੀ। ਬਦਮਾਸ਼ਾਂ ਨੇ ਜਗੀਨਾ ਅਤੇ ਉਸ ਦੇ ਸਾਥੀ 'ਤੇ ਕਰੀਬ 15 ਰਾਉਂਡ ਫਾਇਰ ਕੀਤੇ। ਇਸ ਤੋਂ ਇਲਾਵਾ ਯੂਪੀ ਤੋਂ ਬਾਹਰ ਵੀ ਕੁੱਝ ਐਨਕਾਊਂਟਰ ਵਿਵਾਦਾਂ ਅਤੇ ਸਵਾਲਾਂ ਵਿਚ ਰਹੇ ਹਨ।

 (For more Punjabi news apart from big mafias of UP lost lives during police custody Mukhtar Ansari News, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement