ਆਸਾਰਾਮ ਨੂੰ ਅਜੇ ਵੀ ਅੱਛੇ ਦਿਨਾਂ ਦੀ ਉਮੀਦ, ਗੱਲਬਾਤ ਦੀ ਆਡੀਉ ਫੈਲੀ
Published : Apr 29, 2018, 3:33 am IST
Updated : Apr 29, 2018, 3:33 am IST
SHARE ARTICLE
Asaram
Asaram

ਜੋਧਪੁਰ ਜੇਲ੍ਹ ਦੇ ਡੀਆਈਜੀ ਵਿਕਰਮ ਸਿੰਘ ਅਨੁਸਾਰ 'ਆਸਾਰਾਮ ਦੀ ਸ਼ੁੱਕਰਵਾਰ ਨੂੰ ਟੈਲੀਫੋਨ 'ਤੇ ਗੱਲਬਾਤ ਦੌਰਾਨ 15 ਮਿੰਟ ਦੀ ਇਹ ਆਡੀਉ ਕਲਿੱਪ ਰਿਕਾਰਡ ਕੀਤੀ ਗਈ ਹੋਵੇਗੀ।

ਜੋਧਪੁਰ, 28 ਅਪ੍ਰੈਲ : ਜੋਧਪੁਰ ਦੀ ਜੇਲ੍ਹ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਦਾ ਇਕ ਆਡੀਉ ਕਲਿੱਪ ਆਨਲਾਈਨ ਵਾਇਰਲ ਹੋ ਰਿਹਾ ਹੈ, ਜਿਸ ਵਿਚ ਖ਼ੁਦ ਬਾਬਾ ਫ਼ੋਨ 'ਤੇ ਇਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਾਈ ਦੇ ਰਿਹਾ ਹੈ ਕਿ ਜੇਲ ਵਿਚ ਉਹ ਥੋੜ੍ਹਾ ਸਮਾਂ ਹੀ ਰਹੇਗਾ ਅਤੇ ''ਚੰਗੇ ਦਿਨ ਆਉਣਗੇ। ਜੋਧਪੁਰ ਕੇਂਦਰੀ ਜੇਲ੍ਹ ਦੇ ਡੀਆਈਜੀ ਵਿਕਰਮ ਸਿੰਘ ਅਨੁਸਾਰ 'ਆਸਾਰਾਮ ਦੀ ਸ਼ੁੱਕਰਵਾਰ ਨੂੰ ਟੈਲੀਫੋਨ 'ਤੇ ਗੱਲਬਾਤ ਦੌਰਾਨ 15 ਮਿੰਟ ਦੀ ਇਹ ਆਡੀਉ ਕਲਿੱਪ ਰਿਕਾਰਡ ਕੀਤੀ ਗਈ ਹੋਵੇਗੀ।ਇਸ ਤੋਂ ਦੋ ਦਿਨ ਪਹਿਲਾਂ ਜੋਧਪੁਰ ਦੀ ਇੱਕ ਅਦਾਲਤ ਨੇ ਪੰਜ ਸਾਲ ਪਹਿਲਾਂ ਉਸ ਦੇ ਆਸ਼ਰਮ ਵਿਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ।  ਜੇਲ੍ਹ ਅਧਿਕਾਰੀਆਂ ਦੀ ਆਗਿਆ ਨਾਲ ਫ਼ੋਨ ਕੀਤਾ ਗਿਆ ਸੀ। ਸਿੰਘ ਨੇ ਕਿਹਾ ਕਿ ਕੈਦੀਆਂ ਨੂੰ ਇਕ ਮਹੀਨੇ ਵਿਚ 80 ਮਿੰਟ ਲਈ ਉਨ੍ਹਾਂ ਦੁਆਰਾ ਦਿਤੇ ਗਏ ਦੋ ਨੰਬਰਾਂ 'ਤੇ ਫ਼ੋਨ ਕਰਨ ਦੀ ਆਗਿਆ ਦਿਤੀ ਜਾਂਦੀ ਹੈ। ਉਸ ਨੇ ਸ਼ੁੱਕਰਵਾਰ ਨੂੰ ਸ਼ਾਮ ਸਾਢੇ ਛੇ ਵਜੇ ਸਾਬਰਮਤੀ ਆਸ਼ਰਮ ਦੇ ਇਕ 'ਸਾਧਕ' ਨਾਲ ਗੱਲ ਕੀਤੀ। ਹੋ ਸਕਦਾ ਹੈ ਕਿ ਉਸ ਸਮੇਂ ਇਹ ਗੱਲਬਾਤ ਰਿਕਾਰਡ ਕੀਤੀ ਗਈ ਹੋਵੇ ਅਤੇ ਵਾਇਰਲ ਹੋ ਗਈ ਹੋਵੇ। ਟੈਲੀਫ਼ੋਨ 'ਤੇ ਇਹ ਗੱਲਬਾਤ ਉਪਦੇਸ਼ ਵਰਗੀ ਲੱਗ ਰਹੀ ਹੈ।

AsaramAsaram

ਇਸ ਇਕਤਰਫ਼ਾ ਗੱਲਬਾਤ ਵਿਚ ਆਸਾਰਾਮ ਅਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਫ਼ੈਸਲੇ ਲਈ ਜੋਧਪੁਰ ਨਾ ਆਉਣ ਲਈ ਸ਼ੁਕਰਗੁਜਾਰ ਕਰ ਰਹੇ ਹਨ। ਉਹ ਆਡੀਉ ਕਲਿੱਪ ਵਿਚ ਕਥਿਤ ਰੂਪ ਤੋਂ ਕਹਿ ਰਹੇ ਹਨ ਕਿ ਸਾਨੂੰ ਕਾਨੂੰਨ ਅਤੇ ਵਿਵਸਥਾ ਦਾ ਸਨਮਾਨ ਕਰਨਾ ਚਾਹੀਦਾ ਹੈ। ਮੈਂ ਵੀ ਇਸ ਤਰ੍ਹਾਂ ਹੀ ਕੀਤਾ। 
ਉਸ ਨੇ ਦਾਅਵਾ ਕੀਤਾ ਕਿ ਕੁੱਝ ਲੋਕਾਂ ਨੇ ਉਨ੍ਹਾਂ ਦੇ ਆਸ਼ਰਮ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਉਹ ਇਸ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਅਜਿਹੇ ਉਕਸਾਉਣ ਵਾਲੀਆਂ ਗੱਲਾਂ ਜਾਂ ਆਸ਼ਰਮ ਦੇ ਲੈਟਰ ਹੈੱਡ 'ਤੇ ਜੋ ਕੁੱਝ ਵੀ ਲਿਖਿਆ ਜਾ ਰਿਹਾ ਹੈ, ਉਸ ਤੋਂ ਭਟਕ ਨਾ ਜਾਵੇ। ਸਾਥੀ ਆਰੋਪੀ ਸ਼ਿਲਪੀ ਅਤੇ ਸ਼ਰਤ ਦਾ ਜ਼ਿਕਰ ਕਰਦੇ ਹੋਏ ਆਸਾਰਾਮ ਨੇ ਕਿਹਾ ਕਿ ਉਹ ਜੇਲ੍ਹ ਵਿਚ ਸੱਭ ਤੋਂ ਪਹਿਲਾਂ ਉਨ੍ਹਾਂ ਦੀ ਰਿਹਾਈ ਦਾ ਬੰਦੋਬਸਤ ਕਰੇਗਾ ਕਿਉਂਕਿ ਇਹ ਮਾਤਾ-ਪਿਤਾ ਦਾ ਕਰਤੱਵ ਹੈ ਕਿ ਉਹ ਪਹਿਲਾਂ ਅਪਣੇ ਬੱਚਿਆਂ ਦੇ ਬਾਰੇ ਵਿਚ ਸੋਚਣ। ਸ਼ਿਲਪੀ ਅਤੇ ਸ਼ਰਤ ਨੂੰ ਵਿਸ਼ੇਸ਼ ਅਦਾਲਤ ਵਲੋਂ 20 ਸਾਲ ਜੇਲ੍ਹ ਦੀ ਸਜ਼ਾ ਮਿਲੀ ਹੈ।  ਆਸਾਰਾਮ ਨੇ ਕਿਹਾ ਕਿ ਜੇਕਰ ਸ਼ਿਲਪੀ ਤੇ ਸ਼ਰਤ ਦੀ ਰਿਹਾਈ ਦੇ ਲਈ ਹੋਰ ਵਕੀਲਾਂ ਦੀ ਜ਼ਰੂਰਤ ਪਈ ਤਾਂ ਉਹ ਵੀ ਕੀਤਾ ਜਾਵੇਗਾ। ਇਸ ਤੋਂ ਬਾਅਦ ਬਾਪੂ ਜੇਲ੍ਹ ਤੋਂ ਬਾਹਰ ਆਉਣਗੇ। ਉਸਨੇ ਕਿਹਾ ਕਿ ਜੇਕਰ ਹੇਠਲੀ ਅਦਾਲਤ ਵਿਚ ਕੋਈ ਗ਼ਲਤੀ ਹੋਈ ਹੈ ਤਾਂ ਉਸ ਨੂੰ ਸੁਧਾਰਨ ਲਈ ਉਪਰਲੀ ਅਦਾਲਤ ਹੈ। ਆਸਾਰਾਮ ਦੇ ਕਿਹਾ ਕਿ ਸੱਚ ਲੁਕਦਾ ਨਹੀਂ ਹੈ ਤੇ ਝੂਠ ਦੇ ਪੈਰ ਨਹੀਂ ਹੁੰਦੇ। ਜਿਹੜੇ ਵੀ ਦੋਸ਼ ਹਨ, ਉਹ ਬੇਫ਼ਾਲਤੂ ਹਨ। ਗੱਲਬਾਤ ਦੌਰਾਨ ਆਖ਼ਰ ਵਿਚ ਇਹ ਸ਼ਰਤ ਨਾਲ ਗੱਲਬਾਤ ਕਰਨ ਦੇ ਲਈ ਕਹਿੰਦਾ ਹੈ ਤਾਂ ਬੋਲਦਾ ਹੈ ਕਿ ਜੇਲ੍ਹ ਵਿਚ ਚਿੰਤਾ ਦੀ ਕੋਈ ਗੱਲ ਨਹੀਂ ਹੈ।  (ਏਜੰਸੀ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement