
ਮਿਜੋਰਮ ਦੇ ਮੁੱਖ ਮੰਤਰੀ ਵੱਲੋਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਪੋਸਟ ਕਰਕੇ ਇਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਗਿਆ।
ਅੱਜ ਦੀ ਦੁਨੀਆਂ ਵਿਚ ਬਹੁਤ ਘੱਟ ਲੋਕ ਹਨ ਜਿਨ੍ਹਾਂ ਚੰਗੇ ਅਤੇ ਸੱਚੇ ਦੋਸਤ ਮਿਲਦੇ ਹਨ। ਅਜਿਹਾ ਹੀ ਸੱਚੀ ਦੋਸਤੀ ਅੱਜ ਚੇਨੰਈ ਵਿਚ ਦੇਖਣ ਨੂੰ ਮਿਲੀ। ਜਿੱਥੇ ਇਕ ਦੋਸਤ ਦੀ ਮੋਤ ਤੋਂ ਬਾਅਦ ਉਸ ਦੇ ਦੂਸਰੇ ਦੋਸਤ ਨੇ ਇਸ ਲੌਕਡਾਊਨ ਦੇ ਦੋਰਾਨ 3000 ਕਿਲੋਮੀਟਰ ਦਾ ਸਫਰ ਤੈਅ ਕਰਕੇ ਆਪਣੇ ਮਿੱਤਰ ਦੀ ਮੁਰਦਾ ਸਰੀਰ ਉਸ ਦੇ ਪਰਿਵਾਰ ਕੋਲ ਮਿਜੋਰਮ ਪਹੁੰਚਾਇਆ।
file
ਦੱਸ ਦੱਈਏ ਕਿ ਮਿਜੋਰਮ ਦੇ 28 ਸਾਲਾ ਨੌਜਵਾਨ ਵਿਵੀਅਨ ਲਾਲਰ੍ਮਸੰਗਾ ਦੀ 23 ਅਪ੍ਰੈਲ ਨੂੰ ਚੇਨੰਈ ਵਿਚ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਸੀ। ਵਿਵੀਅਨ ਦੇ ਦੋਸਤ ਏਵੀਅਲ ਨੇ ਉਸ ਦੀ ਮੋਤ ਤੋਂ ਬਾਅਦ ਉਸ ਦੇ ਮੁਰਦਾ ਸਰੀਰ ਨੂੰ ਪਰਿਵਾਰ ਕੋਲ ਅੰਤਿਮ ਦਰਸ਼ਨ ਕਰਵਾਉਂਣ ਲਈ 3000 ਕਿਲੋਂਮੀਟਰ ਦੂਰ ਮਿਜੋਰਮ ਪਹੁੰਚਾਉਂਣ ਦਾ ਫੈਸਲਾ ਕਰ ਲਿਆ ਅਤੇ ਜਿਸ ਤੋਂ ਬਾਅਦ ਇਸ ਕੰਮ ਨੂੰ ਕਰਵਾਉਂਣ ਵਿਚ ਉਸ ਦਾ ਸਾਥ ਦੋ ਐਂਬੂਲੈਂਸ ਡਰਾਇਵਰ ਨੇ ਦਿੱਤਾ।
photo
ਇਨ੍ਹਾਂ ਦੋਵੇਂ ਡਰਾਇਵਰਾਂ ਨੇ ਲਗਾਤਾਰ 24 ਘੰਟੇ ਡਰਾਇਵਿੰਗ ਕਰਕੇ 4 ਦਿਨਾਂ ਵਿਚ ਚੇਨੰਈ ਤੋਂ ਮਿਜੋਰਮ ਦੀ ਰਾਜਧਾਨੀ ਆਈਜੋਲ ਪਹੁੰਚ ਗਏ। ਆਈਜ਼ੋਲ ਪਹੁੰਚਣ ਤੋਂ ਬਾਅਦ ਦੋਸਤ ਨੇ ਵਿਵੀਅਨ ਦੇ ਮੁਰਦਾ ਸ਼ਰੀਰ ਨੂੰ ਉਸ ਦੇ ਪਰਿਵਾਰ ਨੂੰ ਸੋਂਪ ਦਿੱਤਾ । ਜ਼ਿਕਰਯੋਗ ਹੈ ਕਿ ਇਸ ਪੂਰੀ ਪ੍ਰਕਿਰਿਆ ਦੇ ਦੌਰਾਨ ਤਿੰਨਾਂ ਵਿਅਕਤੀਆਂ ਦੁਆਰਾਂ ਸੋਸ਼ਲ ਡਿਸਟੈਸਿੰਗ ਦਾ ਵੀ ਪੂਰਾ ਧਿਆਨ ਰੱਖਿਆ ਗਿਆ।
file
ਉਧਰ ਜਦੋਂ ਐਬੁਲੈਂਸ ਲੈ ਕੇ ਮ੍ਰਿਤਕ ਦੇ ਦੋਸਤ ਮਿਜੋਰਮ ਪਹੁੰਚੇ ਤਾਂ ਤਾਲੀਆਂ ਵਜਾ ਕੇ ਲੋਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਜਿਸ ਤੋਂ ਬਾਅਦ ਲੋਕ ਇਨ੍ਹਾਂ ਦੀ ਕਾਫੀ ਤਾਰੀਫ਼ ਕਰ ਰਹੇ ਹਨ। ਇਸ ਤੋਂ ਇਲਾਵਾ ਮਿਜੋਰਮ ਦੇ ਮੁੱਖ ਮੰਤਰੀ ਵੱਲੋਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਪੋਸਟ ਕਰਕੇ ਇਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਗਿਆ।
file
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।