
ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਫਿਲਮਾਂ ਨੂੰ ਈਦ ਤੇ ਰੀਲੀਜ਼ ਕਰਕੇ ਆਪਣੇ ਚਹਾਉਂਣ ਵਾਲਿਆਂ ਨੂੰ ਈਦ ਮੁਬਾਰਕ ਕਹਿੰਦੇ ਆ ਰਹੇ ਹਨ
ਨਵੀਂ ਦਿੱਲੀ : ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਵੱਡੀਆਂ-ਵੱਡੀਆਂ ਫਿਲਮਾਂ ਨੂੰ ਈਦ ਤੇ ਰੀਲੀਜ਼ ਕਰਕੇ ਆਪਣੇ ਚਹਾਉਂਣ ਵਾਲਿਆਂ ਨੂੰ ਈਦ ਮੁਬਾਰਕ ਕਹਿੰਦੇ ਆ ਰਹੇ ਹਨ ਪਰ ਇਸ ਸਾਲ ਈਦ ਤੇ ਸਲਮਾਨ ਖਾਨ ਦਾ ਪਰਦੇ ਤੇ ਨਜ਼ਰ ਆਉਂਣਾ ਮੁਸ਼ਕਿਲ ਲੱਗ ਰਿਹਾ ਹੈ ਕਿਉਂਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਹਰ ਪਾਸੇ ਕੰਮਕਾਰ ਅਤੇ ਅਵਾਜਾਈ ਦੇ ਨਾਲ-ਨਾਲ ਟੀਵੀ ਇੰਡਸਟਰੀ ਨੂੰ ਵੀ ਬੰਦ ਕੀਤਾ ਗਿਆ ਹੈ।
Salman Khan
ਅਜਿਹੇ ਵਿਚ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ ਵਿਚ ਸਲਮਾਨ ਖਾਨ ਦੀ ਆਉਂਣ ਵਾਲੀ ਫਿਲਮ ਰਾਧੇ ਦੀ ਸ਼ੂਟਿੰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦੱਸ ਦੱਈਏ ਕਿ ਪਹਿਲਾਂ ਇਸ ਫਿਲਮ ਨੇ ਈਦ ਤੇ ਰੀਲੀਜ ਹੋਣਾ ਸੀ ਪਰ ਹੁਣ ਲੌਕਡਾਊਨ ਦੇ ਕਾਰਨ ਇਸ ਦੇ ਰੀਲੀਜ਼ ਹੋਣ ਦੇ ਕੋਈ ਅਸਾਰ ਨਹੀਂ ਲੱਗ ਰਹੇ।
Salman Khan
ਦੱਸਣ ਯੋਗ ਹੈ ਕਿ ਹਾਲੇ ਫਿਲਮ ਦਾ ਕੁਝ ਕੰਮ ਰਹਿੰਦਾ ਹੈ ਜੇਕਰ ਇਹ ਫਿਲਮ ਪੂਰੀ ਸ਼ੂਟ ਹੋਈ ਹੁੰਦੀ ਤਾਂ ਸਲਮਾਨ ਖਾਨ ਇਸ ਨੂੰ ਕਿਸੇ OTT ਪਲੇਟਫਾਰਮ ਤੇ ਰੀਲੀਜ਼ ਕਰਨ ਬਾਰੇ ਸੋਚ ਸਕਦੇ ਸੀ ਪਰ ਹੁਣ ਅਜਿਹਾ ਹੋਣਾ ਵੀ ਅਸੰਭਵ ਲੱਗ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਈਦ ਤੇ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਭਾਰਤ ਫਿਲਮ ਰਾਹੀ ਨਜ਼ਰ ਆਏ ਸਨ।
salman khan
ਜਿਸ ਨੇ ਬੋਕਸ ਆਫਿਸ ਤੇ 197 ਕਰੋੜ ਦਾ ਬਿਜਨਸ ਕੀਤਾ ਸੀ। ਇਸ ਤਰ੍ਹਾਂ ਰੇਸ 3, ਟਿਊਬਲਾਈਟ, ਸੁਲਤਾਨ, ਏਕ ਥਾ ਟਾਈਗਰ ਵਰਗੀਆਂ ਕਿੰਨੀਆਂ ਹੀ ਫਿਲਮਾਂ ਸਲਮਾਨ ਖਾਨ ਨੇ ਦਰਸ਼ਕਾਂ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਨੇ ਬੋਕਸ ਆਫਿਸ ਤੇ ਰਿਕਾਰਡ ਤੋੜ ਕਮਾਈ ਕੀਤੀ ਹੈ।
Salman Khan
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।