
ਸੀਰਮ ਇੰਸਟੀਚਿਊਟ ਦੇ ਸੀਈਓ ਦਾ ਦਾਅਵਾ
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਦਾ ਟੀਕਾ ਤਿਆਰ ਕਰਨ ਵਿਚ ਲੱਗੇ ਪੁਣੇ ਦੇ ਸੀਰਮ ਇੰਸਟੀਚਿਊਟ ਦੇ ਸੀਈਓ ਅਡਰ ਪੁਨਾਵਾਲਾ ਨੇ ਕਿਹਾ ਹੈ ਕਿ ਜੇਕਰ ਟਰਾਇਲ ਸਫਲ ਰਿਹਾ ਤਾਂ ਇਹ ਟੀਕਾ ਇਸੇ ਸਾਲ ਸਤੰਬਰ ਜਾਂ ਅਕਤੂਬਰ ਵਿਚ ਆ ਸਕਦਾ ਹੈ ਅਤੇ ਸਿਰਫ 1000 ਰੁਪਏ ਵਿਚ ਮਿਲ ਸਕਦਾ ਹੈ।
Photo
ਇਕ ਇੰਟਰਵਿਊ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਜੋਖਿਮ ਲੈਂਦੇ ਹੋਏ ਕੋਰੋਨਾ ਦੇ ਟੀਕੇ ਦੇ ਐਡਵਾਂਸ ਪਰੀਖਣ ਤੋਂ ਪਹਿਲਾਂ ਹੀ ਇਸ ਦੇ ਉਤਪਾਦਨ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਇਹ ਤਿਆਰ ਹੋ ਗਿਆ ਤਾਂ ਇਸ ਦੀ ਕੀਮਤ ਪ੍ਰਤੀ ਟੀਕਾ 1000 ਰੁਪਏ ਹੋਵੇਗੀ।
Photo
ਉਹਨਾਂ ਕਿਹਾ ਕਿ ਅਗਲੇ ਮਹੀਨੇ ਦੇ ਅਖੀਰ ਵਿਚ ਇਸ ਦਾ ਉਤਪਾਦਨ ਸ਼ੁਰੂ ਹੋ ਸਕਦਾ ਹੈ ਅਤੇ ਪਰੀਖਣ ਸਫਲ ਰਿਹਾ ਤਾਂ ਸਤੰਬਰ-ਅਕਤੂਬਰ ਵਿਚ ਇਸ ਨੂੰ ਬਜ਼ਾਰ ਵਿਚ ਲਿਆਂਦਾ ਜਾਵੇਗਾ। ਉਹਨਾਂ ਨੇ ਕਿਹਾ ਕਿ ਬ੍ਰਿਟੇਨ ਵਿਚ ਹਾਲੇ ਟੀਕੇ ਦੇ ਕਲੀਨੀਕਲ ਟ੍ਰਾਇਲ ਦਾ ਐਲਾਨ ਕੀਤਾ ਗਿਆ ਹੈ ਪਰ ਅਸੀਂ ਉਤਪਾਦਨ ਦੀ ਪਹਿਲ ਕਰ ਦਿੱਤੀ ਹੈ।
Photo
ਉਹਨਾਂ ਕਿਹਾ ਕਿ ਉਹਨਾਂ ਨੇ ਉਤਪਦਾਨ ਪਹਿਲਾਂ ਹੀ ਸ਼ੁਰੂ ਕਰਨ ਦਾ ਫੈਸਲਾ ਇਸ ਲਈ ਲਿਆ ਤਾਂ ਜੋ ਟ੍ਰਾਇਲ ਸਫਲ ਹੋਣ ਤੋਂ ਬਾਅਦ ਤੁਰੰਤ ਇਸ ਨੂੰ ਉਪਲਬਧ ਕਰਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਮਈ ਵਿਚ ਇਸ ਦਾ ਹਿਊਮਨ ਟ੍ਰਾਇਲ ਵੀ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਟੀਕਾ ਬਣਾਉਣ ਲਈ ਉਹਨਾਂ ਨੇ ਪੁਣੇ ਦੀ ਅਪਣੀ ਫੈਕਟਰੀ ਵਿਚ 500-00 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
Photo
ਇਸ ਤੋਂ ਇਲਾਵਾ ਅਗਲੇ 2-3 ਸਾਲ ਵਿਚ ਪੂਰੀ ਤਰ੍ਹਾਂ ਕੋਵਿਡ-19 ਦਾ ਹੀ ਟੀਕਾ ਬਣਾਉਣ ਲਈ ਇਕ ਨਵੀਂ ਫੈਕਟਰੀ ਸਥਾਪਿਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਟੀਕੇ ਦਾ ਉਤਪਾਦਨ ਅਗਲੇ ਤਿੰਨ ਹਫਤਿਆਂ ਵਿਚ ਸ਼ੁਰੂ ਹੋ ਜਾਵੇਗਾ। ਹਰ ਮਹੀਨੇ 40 ਤੋਂ 50 ਡੋਜ਼ ਤਿਆਰ ਕੀਤਾ ਜਾਣਗੇ। ਇਸ ਤੋਂ ਬਾਅਦ ਉਤਪਾਦਨ ਵਧਾ ਕੇ ਹਰ ਮਹੀਨੇ 1 ਕਰੋੜ ਤੱਕ ਕਰ ਦੇਣਗੇ। ਸਤੰਬਰ-ਅਕਤੂਬਰ ਤੱਕ ਉਤਪਾਦਨ ਵਧਾ ਕੇ 4 ਕਰੋੜ ਤੱਕ ਪਹੁੰਚ ਸਕਦਾ ਹੈ।
Photo
ਬਾਅਦ ਵਿਚ ਇਸ ਨੂੰ ਦੂਜੇ ਦੇਸ਼ਾਂ ਵਿਚ ਵੀ ਸਪਲਾਈ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸੀਰਮ ਦੁਨੀਆ ਦੀ ਸਭ ਕੋਂ ਵੱਡੀ ਟੀਕਾ ਬਣਾਉਣ ਵਾਲੀ ਕੰਪਨੀ ਹੈ ਜੋ ਹਰ ਸਾਲ 1.5 ਅਰਬ ਡੋਜ਼ ਤਿਆਰ ਕਰਦੀ ਹੈ ਅਤੇ ਦੁਨੀਆ ਦੇ 65 ਫੀਸਦੀ ਬੱਚਿਆਂ ਨੂੰ ਇਸ ਕੰਪਨੀ ਦੇ ਟੀਕੇ ਲਗਾਏ ਗਏ ਹਨ। ਸੀਰਮ ਤੋਂ ਇਲਾਵਾ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਅਤੇ ਅਮਰੀਕਾ ਦੀ ਬਾਇਓਟੈੱਕ ਕੰਪਨੀ ਵੀ ਕੋਰੋਨਾ ਦਾ ਟੀਕਾ ਬਣਾਉਣ ਵਿਚ ਲੱਗੀ ਹੋਈ ਹੈ।