ਮੋਹਾਲੀ ਦੇ ਤਿੰਨ ਹੋਰ ਮਰੀਜ਼ਾਂ ਨੇ 'ਕੋਰੋਨਾ' ਵਿਰੁਧ ਜਿੱਤੀ ਜੰਗ
Published : Apr 29, 2020, 8:22 am IST
Updated : Apr 29, 2020, 8:22 am IST
SHARE ARTICLE
File Photo
File Photo

ਸਿਹਤ ਵਿਭਾਗ ਨੇ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਤੇ ਹੋਰਾਂ ਦੇ 88 ਸੈਂਪਲ ਲਏ

ਐਸ.ਏ.ਐਸ.ਨਗਰ/ਬਨੂੜ, 28 ਅਪ੍ਰੈਲ (ਸੁਖਦੀਪ ਸਿੰਘ ਸੋਈਂ/ਅਵਤਾਰ ਸਿੰਘ) : ਜ਼ਿਲ੍ਹਾ ਮੋਹਾਲੀ ਦੇ 'ਕੋਰੋਨਾ ਵਾਇਰਸ' ਤੋਂ ਪੀੜਤ ਤਿੰਨ ਹੋਰ ਮਰੀਜ਼ ਮੰਗਲਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ। ਜ਼ਿਲ੍ਹੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ ਹੁਣ 30 ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਮੰਗਲਵਾਰ ਨੂੰ ਠੀਕ ਹੋਏ ਤਿੰਨ ਮਰੀਜ਼ਾਂ ਵਿਚ ਪਿੰਡ ਜਵਾਹਰਪਰ ਦੇ ਮਲਕੀਤ ਸਿੰਘ ਤੇ ਅਮਨਪ੍ਰੀਤ ਕੌਰ ਅਤੇ ਮੋਹਾਲੀ ਦੇ ਸੈਕਟਰ 68 ਦਾ ਅਬਦੁਲ ਅਜ਼ੀਜ਼ ਸ਼ਾਮਲ ਹਨ।  ਮਲਕੀਤ ਸਿੰਘ (43) ਪਿੰਡ ਜਵਾਹਰਪੁਰ ਜਿਥੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਸਨ,

ਵਿਚ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਵਾਲਾ ਪਹਿਲਾ ਮਰੀਜ਼ ਸੀ। ਬਾਅਦ ਵਿਚ ਇਸ ਪਿੰਡ ਵਿਚੋਂ ਹੋਰ ਕਈ ਮਾਮਲੇ ਸਾਹਮਣੇ ਆਏ ਸਨ। ਠੀਕ ਹੋਣ ਵਾਲੇ ਬਾਕੀ ਦੋ ਮਰੀਜ਼ 17 ਸਾਲਾ ਅਮਨਪ੍ਰੀਤ ਅਤੇ 28 ਸਾਲਾ ਅਬਦੁਲ ਹਨ। ਅਮਨਪ੍ਰੀਤ ਕੌਰ ਮਲਕੀਤ ਸਿੰਘ ਦੀ ਬੇਟੀ ਹੈ। ਮਲਕੀਤ ਸਿੰਘ ਦਾ ਪੀਜੀਆਈ, ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਜਦਕਿ ਬਾਕੀ ਦੋਵੇਂ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿਚ ਬਣਾਏ ਗਏ 'ਕੋਵਿਡ ਕੇਅਰ ਸੈਂਟਰ' ਵਿਚ ਦਾਖ਼ਲ ਸਨ। ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁਲ 17 ਮਰੀਜ਼ ਅੱਜ ਤਕ ਠੀਕ ਹੋ ਚੁੱਕੇ ਹਨ।

File photoFile photo

ਮਲਕੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੂੰ ਅਹਿਤਿਆਤ ਵਜੋਂ 14 ਦਿਨਾਂ ਲਈ ਸੈਕਟਰ 70 ਵਿਚ ਬਣਾਏ ਗਏ ਜ਼ਿਲ੍ਹਾ ਪੱਧਰੀ 'ਇਕਾਂਤਵਾਸ ਕੇਂਦਰ' ਵਿਚ ਰਖਿਆ ਜਾਵੇਗਾ ਜਦਕਿ ਅਜ਼ੀਜ਼ ਨੂੰ ਘਰ ਭੇਜ ਦਿਤਾ ਗਿਆ ਹੈ ਜਿਥੇ ਉਸ ਨੂੰ 14 ਦਿਨਾਂ ਲਈ ਅਲੱਗ ਰਹਿਣ ਲਈ ਆਖਿਆ ਗਿਆ ਹੈ। ਸਿਹਤ ਟੀਮ ਉਸ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰੇਗੀ। ਡਾ. ਮਨਜੀਤ ਸਿੰਘ ਨੇ ਦਸਿਆ ਕਿ ਬਾਕੀ ਸਾਰੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ।

ਇਸੇ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਸੈਂਪਲਿੰਗ ਟੀਮਾਂ ਨੇ ਮੰਗਲਵਾਰ ਨੂੰ ਕੁਲ 88 ਸੈਂਪਲ ਲਏ। ਇਨ੍ਹਾਂ ਵਿਚੋਂ 36 ਸੈਂਪਲ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਲਏ ਗਏ ਹਨ ਜਿਨ੍ਹਾਂ ਵਿਚ ਬੱਸ ਦਾ ਡਰਾਇਵਰ ਤੇ ਕੰਡਕਟਰ ਵੀ ਸ਼ਾਮਲ ਹਨ ਜਦਕਿ ਦੋ ਸੈਂਪਲ ਕੋਟਾ ਤੋਂ ਵਾਪਸ ਲਿਆਂਦੇ ਗਏ ਵਿਦਿਆਰਥੀਆਂ ਦੇ ਹਨ। ਇਨ੍ਹਾਂ ਸਾਰਿਆਂ ਨੂੰ ਜਿਲ਼੍ਹਾ ਪ੍ਰਸ਼ਾਸਨ ਨੇ ਵਾਪਸ ਲਿਆਂਦਾ ਹੈ। ਇਸ ਤੋਂ ਇਲਾਵਾ ਪਿੰਡ ਜਵਾਹਰਪੁਰ ਵਿਚ ਮੰਗਲਵਾਰ ਨੂੰ ਸਾਹਮਣੇ ਆਏ ਪਾਜ਼ੇਟਿਵ ਵਿਅਕਤੀ ਦੇ 25 ਕਰੀਬੀਆਂ ਦੇ ਸੈਂਪਲ ਲਏ ਗਏ ਹਨ।

20 ਸੈਂਪਲ ਜ਼ਿਲ੍ਹਾ ਹਸਪਤਾਲ ਵਿਚ ਜਾਂਚ ਕਰਵਾਉਣ ਆਏ ਮਰੀਜ਼ਾਂ ਦੇ ਲਏ ਗਏ ਹਨ ਜਦਕਿ 5 ਸੈਂਪਲ ਖਰੜ ਦੇ ਹਸਪਤਾਲ ਵਿਚ ਲਏ ਗਏ। ਇਹ ਮਰੀਜ਼ ਹਸਪਤਾਲ ਵਿਚ ਬਣਾਏ ਗਏ ਫ਼ਲੂ ਕਾਰਨਰ ਵਿਚ ਖੰਘ, ਜ਼ੁਕਾਮ ਆਦਿ ਤਕਲੀਫ਼ਾਂ ਦੀ ਜਾਂਚ ਕਰਾਉਣ ਲਈ ਆਏ ਸਨ ਜਿਨ੍ਹਾਂ ਦੇ ਸੈਂਪਲ ਅਹਿਤਿਆਤ ਵਜੋਂ ਲਏ ਗਏ ਹਨ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement