
ਪਿਛਲੇ ਸਾਲ ਵੀ ਉਤਰਾਖੰਡ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਚਾਰ ਧਾਮ ਯਾਤਰਾ 'ਤੇ ਪਾਬੰਦੀ ਲਗਾਈ ਸੀ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਕੋਰੋਨਾ ਦੀ ਗਿਣਤੀ ਲਗਾਤਾਰ ਵਧਣ ਕਰਕੇ ਆਉਣ ਵਾਲੀ ਚਾਰਧਾਮ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਯਾਤਰਾ ਦੀ ਸ਼ੁਰੂਆਤ 14 ਮਈ ਨੂੰ ਹੋਣੀ ਸੀ। ਇਸ ਬਾਰੇ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਜਾਣਕਾਰੀ ਦਿੱਤੀ ਹੈ।
Tirath Singh Rawat
ਯਾਤਰਾ ਰੱਦ ਕਰਨ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ (Tirath Singh Rawat) ਨੇ ਕਿਹਾ ਕਿ ਸੂਬੇ 'ਚ ਕੋਰੋਨਾ ਕੇਸਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਯਾਤਰਾ ਮੁਲਤਵੀ ਕੀਤੀ ਗਈ ਹੈ। ਉੱਥੇ ਸਿਰਫ਼ ਪੁਜਾਰੀ ਹੀ ਪੂਜਾ ਕਰ ਸਕਦੇ ਹਨ।
Tirath singh rawat
ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਕੋਰੋਨਾ ਦੌਰਾਨ ਯਾਤਰਾ ਸੰਭਵ ਨਹੀਂ ਹੈ। ਦੱਸ ਦੇਈਏ ਕਿ 14 ਮਈ ਨੂੰ ਚਾਰ ਧਾਮ ਯਾਤਰਾ ਯਮੁਨੋਤ੍ਰੀ ਮੰਦਰ ਦੇ ਉਦਘਾਟਨ ਦੇ ਨਾਲ ਸ਼ੁਰੂ ਹੋਣੀ ਸੀ। ਪਿਛਲੇ ਸਾਲ ਵੀ ਉਤਰਾਖੰਡ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਚਾਰ ਧਾਮ ਯਾਤਰਾ 'ਤੇ ਪਾਬੰਦੀ ਲਗਾਈ ਸੀ। ਦੱਸ ਦੇਈਏ ਕਿ ਸ਼ਰਧਾਲੂ ਉਤਰਾਖੰਡ ਵਿੱਚ ਪ੍ਰਸਿੱਧ ਚਾਰਧਮ ਯਾਤਰਾ ਦੇ ਤਹਿਤ ਉਤਰਾਖੰਡ ਵਿੱਚ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦਾ ਦੌਰਾ ਕਰਦੇ ਹਨ। ਲੱਖਾਂ ਲੋਕ ਇਸ ਯਾਤਰਾ ਵਿਚ ਹਿੱਸਾ ਲੈਂਦੇ ਹਨ।