
ਭਾਰਤ ਕੋਰੋਨਾ ਵਾਇਰਸ ਦੇ ਲਗਾਤਾਰ ਤੇਜ਼ੀ ਨਾਲ ਵਧਦੇ ਮਾਮਲਿਆਂ ਨਾਲ ਲੜ ਰਿਹਾ ਹੈ
ਨਵੀਂ ਦਿੱਲੀ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਦੇਸ਼ ਵਿਚ 500 ਮੈਡੀਕਲ ਆਕਸੀਜਨ ਪਲਾਂਟ ਦਾ ਨਿਰਮਾਣ ਡੀਆਰਡੀਉ ਵਲੋਂ ਪੀਐਮ ਕੇਅਰਜ਼ ਫ਼ੰਡ ਦੇ ਤਹਿਤ ਤਿੰਨ ਮਹੀਨੇ ਦੇ ਅੰਕਰ ਕੀਤਾ ਜਾਵੇਗਾ। ਮੰਤਰੀ ਨੇ ਟਵੀਟ, ‘‘ ਉਡਾਨ ਦੇ ਸਮੇਂ ਹਲਕੇ ਲੜਾਕੂ ਜਹਾਜ਼ ’ਤੇ ਆਕਸੀਜਨ ਉਤਪਾਦਨ ਲਈ ਡੀਆਰਡੀਉ ਵਲੋਂ ਵਿਕਸਿਤ ਕੀਤਾ ਗਿਆ ਮੈਡੀਕਲ ਆਕਸਜੀਨ ਪਲਾਂਟ (ਐਮਓਪੀ) ਟੈਕਨੋਲਾਜੀ ਤੋਂ ਹੁਣ ਕੁਵਿਡ 19 ਦੇ ਮਰੀਜ਼ਾਂ ਨਾਲ ਜੁੜੇ ਮੌਜੂਦਾ ਆਕਸੀਜਨ ਸੰਕਟ ਦਾ ਮੁਕਾਬਲਾ ਕਰਨ ’ਚ ਮਦਦ ਮਿਲੇਗੀ।’’
ਭਾਰਤ ਕੋਰੋਨਾ ਵਾਇਰਸ ਦੇ ਲਗਾਤਾਰ ਤੇਜ਼ੀ ਨਾਲ ਵਧਦੇ ਮਾਮਲਿਆਂ ਨਾਲ ਲੜ ਰਿਹਾ ਹੈ ਅਤੇ ਕਈ ਰਾਜਾਂ ’ਚ ਮੈਡੀਕਲ ਆਕਸੀਜਨ ਅਤੇ ਬੈੱਡਾਂ ਦੀ ਕਮੀ ਦੇ ਚਲਦੇ ਹਸਪਤਾਲ ਭਾਰੀ ਤਬਾਅ ਤੋਂ ਲੰਘ ਰਹੇ ਹਨ। ਡੀਆਰਡੀਉ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐਮਓਪੀ ਟੈਕਨੋਲਾਜੀ ਬੰਗਲੁਰੂ ਦੇ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ ਅਤੇ ਕੋਇੰਬਟੂਰ ਦੇ ਟ੍ਰਾਈਡੇਂਟ ਨਿਊਮੈਟਿਕਸ ਨੂੰ ਪਹਿਲਾਂ ਹੀ ਤਬਦੀਲ ਕਰ ਦਿਤਾ ਗਿਆ ਹੈ ਅਤੇ ਉਹ 380 ਪਲਾਂਟ ਲਾਉਣਗੇ।
oxygen cylinder
ਉਸ ਨੇ ਕਿਹਾ ਕਿ ਇਸ ਦੇ ਇਲਾਵਾ ਪ੍ਰਤੀ ਮਿੰਟ 500 ਲੀਟਰ ਉਤਪਾਦਨ ਸਮਰੱਥਾ ਦੇ 120 ਪਲਾਂਟ, ਭਾਰਤੀ ਪਟਰੋਲੀਅਮ ਸੰਸਥਾਨ, ਦੇਹਰਾਦੂਨ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਉਦਯੋਗ ਲਾਉਣਗੇ। ਉਸ ਨੇ ਕਿਹਾ ਕਿ ਡੀਆਰਡੀਉ ਦਾ ਐਮਓਪੀ ਪ੍ਰਤੀ ਮਿੰਟ 1000 ਲੀਟਰ ਆਕਸੀਜਨ ਦਾ ਉਤਪਾਦਨ ਕਰਦਾ ਹੈ।