
ਕਰੀਬ ਪੰਦਰਾਂ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਅਤੇ ਮੱਝਾਂ ਵੀ ਝੁਲਸ ਗਈਆਂ।
ਫਿਰੋਜ਼ਪੁਰ(ਪਰਮਜੀਤ ਸਿੰਘ): ਬਿਜਲੀ ਟਰਾਂਸਫਾਰਮਰ 'ਚ ਸ਼ਾਰਟ ਸਰਕਟ ਹੋਣ ਕਰਕੇ ਚਿੰਗਾਰੀ ਡਿੱਗਣ ਨਾਲ ਨਾੜ ਨੂੰ ਅੱਗ ਲੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਚੱਪਾ ਅਡ਼੍ਹਿਕੀ ਵਾਪਰਿਆ ਹੈ, ਇੱਥੇ ਖੇਤਾਂ ਵਿਚ ਲੱਗੇ ਬਿਜਲੀ ਟਰਾਂਸਫਾਰਮਰ 'ਚ ਸ਼ਾਰਟ ਸਰਕਟ ਹੋਣ ਕਰਕੇ ਡਿੱਗੀ ਚਿੰਗਾਰੀ ਨਾਲ ਕਰੀਬ ਪੰਦਰਾਂ ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਅਤੇ ਮੱਝਾਂ ਵੀ ਝੁਲਸ ਗਈਆਂ।
ਨਾੜ
ਦੂਜੇ ਪਾਸੇ ਤੇਜ਼ ਹਵਾ ਦੇ ਕਾਰਨ ਵੇਖਦਿਆਂ ਹੀ ਵੇਖਦਿਆਂ ਅੱਗ ਬੇਕਾਬੂ ਹੋ ਗਈ ਅਤੇ ਇੱਕ ਗਰੀਬ ਕਿਸਾਨ ਦੇ ਘਰ ਦੇ ਵਿੱਚ ਵੜ ਗਈ ਜਿਸ ਨਾਲ ਗਰੀਬ ਪਰਿਵਾਰ ਦੇ ਪਸ਼ੂ ਤੋਂ ਇਲਾਵਾ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਓਥੇ ਹੀ ਪਰਿਵਾਰਿਕ ਮੈਂਬਰਾਂ ਨੇ ਇਸਦਾ ਜਿੰਮੇਵਾਰ ਬਿਜਲੀ ਬੋਰਡ ਨੂੰ ਦੱਸਿਆ ਹੈ। ਉੱਥੇ ਹੀ ਗ਼ਰੀਬ ਪਰਿਵਾਰ ਵੱਲੋਂ ਰੋਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ।
family
ਪੁਲਿਸ ਅਧਿਕਾਰੀਆਂ ਵੱਲੋਂ ਵੀ ਮੌਕੇ 'ਤੇ ਪੁੱਜ ਕੇ ਇਸ ਅਗਜ਼ਨੀ ਦੀ ਘਟਨਾ ਦੀ ਜਾਂਚ ਕੀਤੀ ਗਈ। ਇਸ ਅਗਜ਼ਨੀ ਦੀ ਘਟਨਾ ਨੂੰ ਪੀੜਤ ਪਰਿਵਾਰ ਨੇ ਬਿਜਲੀ ਬੋਰਡ ਦੀ ਲਾਪ੍ਰਵਾਹੀ ਦੱਸਿਆ।