ਈਡੀ ਵਲੋਂ BYJU'S ਦੇ ਸੀਈਓ ਰਵਿੰਦਰਨ ਦੇ ਦਫ਼ਤਰ ਤੇ ਰਿਹਾਇਸ਼ 'ਤੇ ਛਾਪੇਮਾਰੀ 

By : KOMALJEET

Published : Apr 29, 2023, 2:53 pm IST
Updated : Apr 29, 2023, 2:53 pm IST
SHARE ARTICLE
ED raided BYJU'S CEO Ravindran's office and residence
ED raided BYJU'S CEO Ravindran's office and residence

ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਡਾਟਾ ਕੀਤਾ ਗਿਆ ਜ਼ਬਤ

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਵਲੋਂ ਬੈਂਗਲੁਰੂ 'ਚ ਸਿੱਖਿਆ ਤਕਨਾਲੋਜੀ ਦੀ ਪ੍ਰਮੁੱਖ ਕੰਪਨੀ ਬੀਵਾਈਜੇਯੂ ( BYJU'S) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਵਿੰਦਰਨ ਬਾਇਜੂ ਦੇ ਦਫ਼ਤਰ ਅਤੇ ਰਿਹਾਇਸ਼ੀ ਸਥਾਨ 'ਤੇ ਛਾਪਾ ਮਾਰਿਆ ਅਤੇ ਉਥੋਂ 'ਇਤਰਾਜ਼ਯੋਗ' ਦਸਤਾਵੇਜ਼ ਅਤੇ ਡਿਜ਼ੀਟਲ ਡਾਟਾ ਜ਼ਬਤ ਕੀਤਾ ਹੈ।

ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਉਪਬੰਧਾਂ ਦੇ ਤਹਿਤ ਹਾਲ ਹੀ ਵਿੱਚ ਕੁੱਲ ਤਿੰਨ ਸਥਾਨਾਂ - ਦੋ ਕਾਰੋਬਾਰੀ ਅਤੇ ਇੱਕ ਰਿਹਾਇਸ਼ੀ - ਉੱਤੇ ਛਾਪੇਮਾਰੀ ਕੀਤੀ ਗਈ ਸੀ। ਇਨ੍ਹਾਂ ਵਿੱਚ ਇੱਕ ਰਜਿਸਟਰਡ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦਾ ਟਿਕਾਣਾ ਵੀ ਸ਼ਾਮਲ ਹੈ। ਜਾਂਚ ਏਜੰਸੀ ਨੇ ਦੱਸਿਆ ਕਿ ਉਸ ਨੇ ਕਈ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਡਾਟਾ ਜ਼ਬਤ ਕੀਤਾ ਹੈ।

ਬਾਈਜੂ(ਸ) ਦੀ ਕਾਨੂੰਨੀ ਟੀਮ ਦੇ ਬੁਲਾਰੇ ਨੇ ਕਿਹਾ ਕਿ ਈਡੀ ਦੀ ਕਾਰਵਾਈ ਇੱਕ ਰੁਟੀਨ ਜਾਂਚ ਹੈ ਅਤੇ ਕੰਪਨੀ ਏਜੰਸੀ ਨਾਲ ਪੂਰੀ ਤਰ੍ਹਾਂ ਪਾਰਦਰਸ਼ੀ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਨੇ ਮੰਗੀ ਗਈ ਸਾਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ।

ਇਹ ਵੀ ਪੜ੍ਹੋ: 'ਆਪ੍ਰੇਸ਼ਨ ਕਾਵੇਰੀ': ਭਾਰਤੀ ਹਵਾਈ ਸੈਨਾ ਨੇ ਸੂਡਾਨ ਤੋਂ 121 ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਭਾਰਤ 

ਈਡੀ ਨੇ ਦੱਸਿਆ ਕਿ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਨੇ ਵਿੱਤੀ ਸਾਲ 2020-21 ਤੋਂ ਵਿੱਤੀ ਖਾਤੇ ਤਿਆਰ ਨਹੀਂ ਕੀਤੇ ਹਨ। ਈਡੀ ਮੁਤਾਬਕ ਕੰਪਨੀ ਦੇ ਖਾਤਿਆਂ ਦਾ ਵੀ ਆਡਿਟ ਨਹੀਂ ਕੀਤਾ ਗਿਆ, ਜੋ ਕਿ ਲਾਜ਼ਮੀ ਹੈ। ਜਾਂਚ ਏਜੰਸੀ ਨੇ ਕਿਹਾ ਕਿ ਕੰਪਨੀ ਵੱਲੋਂ ਦਿੱਤੇ ਗਏ ਡਾਟਾ ਦਾ ਬੈਂਕਾਂ ਨਾਲ ਮੇਲ ਕੀਤਾ ਜਾ ਰਿਹਾ ਹੈ। ਈਡੀ ਨੇ ਕਿਹਾ ਕਿ ਇਹ ਕਾਰਵਾਈ ਕੁਝ ਲੋਕਾਂ ਤੋਂ ਮਿਲੀਆਂ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀ ਗਈ ਹੈ।

ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਰਵਿੰਦਰਨ ਬਾਈਜੂ ਨੂੰ ਕਈ ਸੰਮਨ ਭੇਜੇ ਗਏ ਸਨ, ਪਰ ਉਹ ਟਾਲਦੇ ਰਹੇ ਅਤੇ ਕਦੇ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਰਵਿੰਦਰਨ ਬਾਈਜੂ ਦੀ ਕੰਪਨੀ 'ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ' ਨੂੰ 2011 ਤੋਂ 2023 ਦੌਰਾਨ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦੇ ਤਹਿਤ ਲਗਭਗ 28,000 ਕਰੋੜ ਰੁਪਏ ਮਿਲੇ ਹਨ।

ਏਜੰਸੀ ਨੇ ਕਿਹਾ ਕਿ ਕੰਪਨੀ ਨੇ ਇਸ ਮਿਆਦ ਦੇ ਦੌਰਾਨ ਵਿਦੇਸ਼ੀ ਸਿੱਧੇ ਨਿਵੇਸ਼ ਦੇ ਨਾਮ 'ਤੇ ਵੱਖ-ਵੱਖ ਵਿਦੇਸ਼ੀ ਅਥਾਰਟੀਆਂ ਨੂੰ ਲਗਭਗ 9,754 ਕਰੋੜ ਰੁਪਏ ਵੀ ਭੇਜੇ ਹਨ। ਕੰਪਨੀ ਨੇ ਇਸ਼ਤਿਹਾਰ ਅਤੇ ਮਾਰਕੀਟਿੰਗ ਦੇ ਨਾਂ 'ਤੇ ਲਗਭਗ 944 ਰੁਪਏ ਦਾ ਖਰਚ ਦਿਖਾਇਆ, ਜਿਸ ਵਿਚ ਵਿਦੇਸ਼ੀ ਅਧਿਕਾਰ ਖੇਤਰਾਂ ਨੂੰ ਭੇਜੇ ਜਾਣ ਵਾਲੇ ਪੈਸੇ ਵੀ ਸ਼ਾਮਲ ਸਨ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement