ਪੰਚਕੂਲਾ: ਭਿਆਨਕ ਸੜਕ ਹਾਦਸੇ ‘ਚ ਮਹਿਲਾ SHO ਨੇਹਾ ਚੌਹਾਨ ਦੀ ਮੌਤ
Published : Apr 29, 2023, 12:54 pm IST
Updated : Apr 29, 2023, 12:54 pm IST
SHARE ARTICLE
photo
photo

ਟਰੱਕ ਨੂੰ ਓਵਰਟੇਕ ਕਰਨ ਸਮੇਂ ਵਾਪਰਿਆ ਹਾਦਸਾ

 

ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਦੇ ਮਹਿਲਾ ਥਾਣੇ ਵਿੱਚ ਤਾਇਨਾਤ ਐਸਐਚਓ ਨੇਹਾ ਚੌਹਾਨ ਦੀ ਮਹਾਰਾਸ਼ਟਰ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਵਰਧਾ ਜ਼ਿਲ੍ਹੇ ਵਿੱਚ ਸਵੇਰੇ 7.30 ਵਜੇ ਵਾਪਰਿਆ। ਉਹ ਆਪਣੀ ਟੀਮ ਨਾਲ ਕਿਸੇ ਕੇਸ ‘ਤੇ ਛਾਪਾ ਮਾਰਨ ਗਈ ਸੀ। ਛਾਪੇਮਾਰੀ ਤੋਂ ਬਾਅਦ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਉਸ ਦੀ ਹਰਿਆਣਾ ਪੁਲਿਸ ਦੀ ਜੀਪ ਟਰੱਕ ਨਾਲ ਟਕਰਾ ਗਈ। ਇਸ ਵਿੱਚ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ, ਟੀਮ ਦੇ ਬਾਕੀ ਮੈਂਬਰਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।

ਕੁਝ ਚਸ਼ਮਦੀਦਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜੀਪ ਚਾਲਕ ਇੱਕ ਚੱਲਦੇ ਟਰੱਕ ਨੂੰ ਓਵਰਟੇਕ ਕਰ ਰਿਹਾ ਸੀ। ਇਸ ਦੌਰਾਨ ਜੀਪ ਦੀ ਟਰੱਕ ਨਾਲ ਟੱਕਰ ਹੋ ਗਈ ਅਤੇ ਉਸ ‘ਚ ਬੈਠੀ ਨੇਹਾ ਚੌਹਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਹਾਦਸੇ ਦੇ ਕੁਝ ਦੇਰ ਬਾਅਦ ਨੇਹਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾ ਨੇਹਾ ਚੌਹਾਨ ਦੇ ਤਿੰਨ ਛੋਟੇ ਬੱਚੇ ਹਨ। ਸਭ ਤੋਂ ਵੱਡੇ ਬੱਚੇ ਦੀ ਉਮਰ ਕਰੀਬ 9 ਸਾਲ ਹੈ। ਉਸ ਦੀ ਮੌਤ ਦੀ ਸੂਚਨਾ ‘ਤੇ ਸੈਕਟਰ 5 ਦੇ ਮਹਿਲਾ ਥਾਣੇ ਦਾ ਸਟਾਫ਼ ਮਾਤਮ ‘ਚ ਹੈ, ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ | ਸਹਿ-ਕਰਮਚਾਰੀ ਨੇਹਾ ਚੌਹਾਨ ਨੂੰ ਯਾਦ ਕਰਕੇ ਰੋਂਦੇ ਹੋਏ ਨਜ਼ਰ ਆ ਰਹੇ ਹਨ।
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement