
ਅਸੀਂ 13 ਸਾਲ ਤੋਂ ਘੱਟ ਉਮਰ ਦੇ ਨਹੀਂ ਹਾਂ : ਸਮਿਤਾ ਪ੍ਰਕਾਸ਼
ਨਵੀਂ ਦਿੱਲੀ: ਨਿਊਜ਼ ਏਜੰਸੀ ਏਸ਼ੀਅਨ ਨਿਊਜ਼ ਇੰਟਰਨੈਸ਼ਨਲ (ANI) ਦਾ ਟਵਿਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਮਾਈਕ੍ਰੋ-ਬਲੌਗਿੰਗ ਵੈੱਬਸਾਈਟ ਨੇ ਸ਼ਨੀਵਾਰ ਦੁਪਹਿਰ ਨੂੰ @ANI ਹੈਂਡਲ ਨੂੰ ਅਚਾਨਕ ਬਲਾਕ ਕਰ ਦਿੱਤਾ। ਇਸ ਤੋਂ ਬਾਅਦ ਇਹ ਟਵਿੱਟਰ ਖਾਤਾ ਸਰਚ ਕੀਤੇ ਜਾਣ 'ਤੇ 'ਇਹ ਖਾਤਾ ਮੌਜੂਦ ਨਹੀਂ' ਲਿਖਿਆ ਮਿਲ ਰਿਹਾ ਹੈ।
ANI ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੇ ਟਵੀਟ ਕੀਤਾ ਕਿ ਟਵਿਟਰ ਨੇ ANI ਦਾ ਅਕਾਊਂਟ ਬਲਾਕ ਕਰ ਦਿੱਤਾ ਹੈ। ਪ੍ਰਕਾਸ਼ ਨੇ ਇੱਕ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ ਕਿਹਾ ਕਿ ਟਵਿੱਟਰ ਨੇ ਖਾਤਾ ਬਣਾਉਣ ਵਾਲੇ ਦੀ ਘੱਟੋ ਘੱਟ ਉਮਰ 13 ਸਾਲ ਹੋਣ ਦੇ ਨਿਯਮ ਦਾ ਹਵਾਲਾ ਦਿੱਤਾ ਹੈ। ਉਸ ਨੇ ਟਵਿੱਟਰ ਦੇ ਮਾਲਕ ਐਲੋਨ ਮਸਕ ਨੂੰ ਵੀ ਟੈਗ ਕੀਤਾ। ਸਮਿਤਾ ਪ੍ਰਕਾਸ਼ ਨੇ ਲਿਖਿਆ ਕਿ 'ਪਹਿਲਾਂ ਸਾਡਾ ਸੁਨਹਿਰੀ ਟਿੱਕ ਲਿਆ ਗਿਆ, ਫਿਰ ਉਸ ਨੂੰ ਬਲੂ ਟਿੱਕ ਨਾਲ ਬਦਲ ਦਿੱਤਾ ਗਿਆ ਅਤੇ ਹੁਣ ਖਾਤਾ ਹੀ ਲਾਕ ਹੋ ਗਿਆ ਹੈ।'
ਇਹ ਵੀ ਪੜ੍ਹੋ: ਜੇਲ੍ਹ 'ਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਗੈਂਗਸਟਰ ਮਾਮਲੇ 'ਚ ਦੋਸ਼ੀ ਕਰਾਰ
ਅਗਲੇ ਟਵੀਟ 'ਚ ਸਮਿਤਾ ਨੇ ਕਿਹਾ ਕਿ 'ਅਸੀਂ 13 ਸਾਲ ਤੋਂ ਘੱਟ ਉਮਰ ਦੇ ਨਹੀਂ ਹਾਂ!' ANI ਟਵਿੱਟਰ 'ਤੇ ਆਪਣੇ ਆਪ ਨੂੰ 'ਭਾਰਤ ਦੀ ਨੰਬਰ 1 ਮਲਟੀਮੀਡੀਆ ਨਿਊਜ਼ ਏਜੰਸੀ' ਦੱਸਦਾ ਹੈ। ਖ਼ਬਰ ਲਿਖੇ ਜਾਣ ਤੱਕ, ਏਐਨਆਈ - ਏਐਨਆਈ ਹਿੰਦੀ, ਏਐਨਆਈ ਡਿਜੀਟਲ, ਏਐਨਆਈ ਐਮਪੀ-ਰਾਜਸਥਾਨ, ਏਐਨਆਈ ਯੂਪੀ-ਉਤਰਾਖੰਡ ਆਦਿ ਦੇ ਹੋਰ ਟਵਿੱਟਰ ਹੈਂਡਲ ਵਧੀਆ ਕੰਮ ਕਰ ਰਹੇ ਸਨ। ਸਰਕਾਰੀ ਵੈਬਸਾਈਟ ਦੇ ਅਨੁਸਾਰ, ਏਐਨਆਈ ਦੀ ਸਥਾਪਨਾ ਤੋਂ ਪੰਜ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਆਪਣੇ ਆਪ ਨੂੰ 'ਦੱਖਣੀ ਏਸ਼ੀਆ ਦੀ ਪ੍ਰਮੁੱਖ ਮਲਟੀਮੀਡੀਆ ਨਿਊਜ਼ ਏਜੰਸੀ' ਵਜੋਂ ਬਿਲਿੰਗ ਕਰਦੇ ਹੋਏ, ANI ਦੇ ਦੁਨੀਆ ਭਰ ਵਿੱਚ 100 ਤੋਂ ਵੱਧ ਬਿਊਰੋ ਹਨ।