8 ਸਾਲ ਪਹਿਲਾਂ 2016 ਵਿੱਚ ਹੋਇਆ ਸੀ ਵਿਆਹ
Woman divorce : ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇੱਕ ਮਹਿਲਾ ਆਪਣੇ ਸਹੁਰੇ ਘਰ ਤੋਂ ਢੋਲ-ਧਮਾਕੇ ਨਾਲ ਵਿਦਾ ਹੋਈ। ਇਸ ਦੇ ਨਾਲ ਹੀ ਉਸ ਨੇ ਆਪਣੇ ਸਹੁਰੇ ਘਰੋਂ ਮਿਲਿਆ ਸਾਰਾ ਸਾਮਾਨ ਵੀ ਵਾਪਸ ਕਰ ਦਿੱਤਾ। ਉਸ ਨੇ ਆਪਣੇ ਸਹੁਰੇ ਘਰ ਦੇ ਦਰਵਾਜ਼ੇ 'ਤੇ ਉਹ ਚੁੰਨੀ ਵੀ ਬੰਨ੍ਹ ਦਿੱਤੀ, ਜਿਸ ਨੂੰ ਪਹਿਨ ਕੇ ਉਹ ਅੱਠ ਸਾਲ ਪਹਿਲਾਂ ਘਰ ਤੋਂ ਵਿਦਾ ਹੋ ਕੇ ਇੱਥੇ ਆਈ ਸੀ।
ਧੀ ਹੋਣ 'ਤੇ ਪਤਨੀ ਤੋਂ ਤਲਾਕ ਲੈਣ ਵਾਲੇ ਪਤੀ ਦੇ ਘਰ ਇੱਕ ਮਹਿਲਾ ਢੋਲ-ਧਮਾਕੇ ਨਾਲ ਵਿਦਾ ਹੋਈ। ਨਾਲ ਹੀ ਅੱਠ ਸਾਲ ਪਹਿਲਾਂ ਵਿਆਹ ਤੋਂ ਬਾਅਦ ਜਿਸ ਚੁੰਨੀ ਨੂੰ ਲੈ ਕੇ ਉਹ ਆਪਣੇ ਸਹੁਰੇ ਘਰ ਆਈ ਸੀ ,ਉਸ ਨੂੰ ਸਹੁਰੇ ਘਰ ਦੇ ਦਰਵਾਜ਼ੇ 'ਤੇ ਬੰਨ੍ਹ ਆਈ।
ਮਹਿਲਾ ਮੁਤਾਬਕ ਅਜਿਹਾ ਉਸ ਨੇ ਆਪਣੇ ਪਤੀ ਦੀ ਅਸਲੀਅਤ ਸਮਾਜ ਦੇ ਸਾਹਮਣੇ ਉਜਾਗਰ ਕਰਨ ਲਈ ਕੀਤਾ। ਜਦੋਂ ਇੱਕ ਪੜ੍ਹੀ-ਲਿਖੀ ਇੰਜਨੀਅਰ ਔਰਤ ਨਾਲ ਅਜਿਹਾ ਸਲੂਕ ਹੋ ਸਕਦਾ ਹੈ ਤਾਂ ਘੱਟ ਪੜ੍ਹੀ-ਲਿਖੀ ਆਮ ਔਰਤ ਨਾਲ ਕੀ ਹੋਵੇਗਾ? ਇਸੇ ਤਰ੍ਹਾਂ ਉਸੇ ਬੇਰਹਿਮ ਸਹੁਰੇ ਘਰ ਨੂੰ ਛੱਡ ਕੇ ਆਪਣੇ ਪਿਤਾ ਦੇ ਘਰ ਵਾਪਸ ਆ ਰਹੀ ਹਾਂ।
8 ਸਾਲ ਪਹਿਲਾਂ 2016 ਵਿੱਚ ਹੋਇਆ ਸੀ ਵਿਆਹ
ਕਾਨਪੁਰ ਦੇ ਸਾਕੇਤ ਨਗਰ 'ਚ ਰਹਿਣ ਵਾਲੇ ਅਨਿਲ ਕੁਮਾਰ ਬੀਐਸਐਨਐਲ ਵਿੱਚ ਅਧਿਕਾਰੀ ਸੀ। ਉਨ੍ਹਾਂ ਦੀ ਇਕ ਹੀ ਬੇਟੀ ਉਰਵੀ ਹੈ। ਅਤੇ ਉਨ੍ਹਾਂ ਨੇ ਆਪਣੀ ਬੇਟੀ ਨੂੰ ਖ਼ੂਬ ਪੜਾ ਕੇ ਇੰਜੀਨੀਅਰ ਬਣਾਇਆ ਹੈ। ਇਸ ਤੋਂ ਬਾਅਦ ਉਸਦੀ ਪੋਸਟਿੰਗ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਹੋ ਗਈ। ਇਸ ਦੌਰਾਨ 2016 'ਚ ਉਸ ਨੇ ਆਪਣੀ ਬੇਟੀ ਦਾ ਵਿਆਹ ਕਾਨਪੁਰ ਦੇ ਰਮਾਦੇਵੀ 'ਚ ਰਹਿਣ ਵਾਲੇ ਆਸ਼ੀਸ਼ ਨਾਲ ਕਰ ਦਿੱਤਾ। ਉਨ੍ਹਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਸ਼ੁਰੂ ਵਿਚ ਸਭ ਕੁਝ ਠੀਕ ਚੱਲਿਆ। ਆਸ਼ੀਸ਼ ਵੀ ਦਿੱਲੀ ਵਿੱਚ ਇੰਜੀਨੀਅਰ ਹੈ।
ਬੇਟੀ ਹੋਣ ਤੋਂ ਬਾਅਦ ਪਤੀ ਕਰਨ ਲੱਗਾ ਕੁੱਟਮਾਰ
ਅਨਿਲ ਕੁਮਾਰ ਦਾ ਕਹਿਣਾ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਸੀ। ਉਰਵੀ ਦੇ ਇੱਕ ਬੇਟੀ ਹੋਣ 'ਤੇ ਉਨ੍ਹਾਂ ਦੀ ਦੁਨੀਆ ਬਦਲ ਗਈ। ਪਤੀ ਆਸ਼ੀਸ਼ ਨੂੰ ਧੀ ਹੋਣਾ ਪਸੰਦ ਨਹੀਂ ਸੀ। ਇਸ ਲਈ ਉਹ ਮੇਰੀ ਬੇਟੀ ਉਰਵੀ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ। ਅਨਿਲ ਨੇ ਦੱਸਿਆ ਕਿ ਮੈਂ ਆਪਣੀ ਬੇਟੀ ਦੇ ਨਾਂ 'ਤੇ ਦਿੱਲੀ 'ਚ ਫਲੈਟ ਦਿੱਤਾ ਸੀ। ਉਸ ਦਾ ਪਤੀ ਫਲੈਟ ਆਪਣੇ ਨਾਂ ਕਰਵਾਉਣ ਲਈ ਜ਼ੋਰ ਪਾਉਣ ਲੱਗਾ।
ਕੁੱਟਮਾਰ ਦਾ ਕੇਸ ਦਰਜ ਕਰਨ 'ਤੇ ਦਿਤਾ ਤਲਾਕ
ਅਨਿਲ ਕੁਮਾਰ ਨੇ ਦੱਸਿਆ ਕਿ ਆਸ਼ੀਸ਼ ਨੇ ਉਰਵੀ ਨੂੰ ਕੁੱਟਣਾ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਖਿਲਾਫ ਦਿੱਲੀ 'ਚ ਮਾਮਲਾ ਦਰਜ ਕੀਤਾ ਗਿਆ ਸੀ। ਫਿਰ ਉਸਨੇ ਮੇਰੀ ਧੀ ਨੂੰ ਤਲਾਕ ਦੇ ਦਿੱਤਾ ਅਤੇ ਇਹ ਫੈਸਲਾ ਹੋਇਆ ਕਿ ਅਸੀਂ ਇੱਕ ਦੂਜੇ ਦਾ ਸਮਾਨ ਵਾਪਸ ਕਰਾਂਗੇ ਪਰ ਉਸਨੇ ਲੜਕੀ ਹੋਣ 'ਤੇ ਮੇਰੀ ਬੇਟੀ ਨੂੰ ਬਹੁਤ ਪਰੇਸ਼ਾਨ ਕੀਤਾ। ਇਸ ਲਈ ਇਸ ਦੀ ਅਸਲੀਅਤ ਸਮਾਜ ਦੇ ਸਾਹਮਣੇ ਲਿਆਉਣੀ ਜ਼ਰੂਰੀ ਸੀ।