
Hyderabad News : 30 ਅਪ੍ਰੈਲ ਨੂੰ ਰਾਤ 9 ਵਜੇ ਤੋਂ ਰਾਤ 9:15 ਵਜੇ ਤਕ ਅਪਣੇ ਘਰਾਂ ਦੀਆਂ ਰੌਸ਼ਨੀਆਂ ਬੰਦ ਕਰ ਦੇਣ।
Hyderabad News in Punjabi : ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ.ਆਈ.ਐੱਮ.ਪੀ.ਐੱਲ.ਬੀ.) ਵਲੋਂ ਵਕਫ (ਸੋਧ) ਕਾਨੂੰਨ ਵਿਰੁਧ ਸੱਦੇ ਗਏ ਵਿਰੋਧ ਪ੍ਰਦਰਸ਼ਨ ਦੇ ਹਿੱਸੇ ਵਜੋਂ ਏ.ਆਈ.ਐਮ.ਆਈ.ਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਕਿ ਉਹ 30 ਅਪ੍ਰੈਲ ਨੂੰ ਰਾਤ 9 ਵਜੇ ਤੋਂ ਰਾਤ 9:15 ਵਜੇ ਤਕ ਅਪਣੇ ਘਰਾਂ ਦੀਆਂ ਰੌਸ਼ਨੀਆਂ ਬੰਦ ਕਰ ਦੇਣ।
ਮੀਡੀਆ ਨਾਲ ਗੱਲਬਾਤ ਕਰਦਿਆਂ ਹੈਦਰਾਬਾਦ ਦੇ ਲੋਕ ਸਭਾ ਮੈਂਬਰ ਨੇ ਕਿਹਾ ਕਿ ਇਹ ਐਕਟ ਭਾਰਤ ਦੇ ਸੰਵਿਧਾਨ ਖਾਸ ਕਰ ਕੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਅਤੇ ਵਕਫ ਬੋਰਡਾਂ ਦੇ ਕੰਮਕਾਜ ’ਚ ਦਖਲਅੰਦਾਜ਼ੀ ਕਰਦਾ ਹੈ। ਉਨ੍ਹਾਂ ਕਿਹਾ, ‘‘ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਕੱਲ੍ਹ ਰਾਤ 9 ਵਜੇ ਤੋਂ 9:15 ਵਜੇ ਤਕ ਅਪਣੇ ਘਰਾਂ ਦੀਆਂ ਲਾਈਟਾਂ ਬੰਦ ਕਰੋ ਤਾਂ ਜੋ ਨਰਿੰਦਰ ਮੋਦੀ ਸਰਕਾਰ ਨੂੰ ਇਹ ਸੰਦੇਸ਼ ਦਿਤਾ ਜਾ ਸਕੇ ਕਿ ਵਕਫ ਸੋਧ ਕਾਨੂੰਨ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਹੈ, ਖਾਸ ਕਰ ਕੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ।’’
(For more news apart from Owaisi and Muslim Personal Law Board appeal to switch off lights for 15 minutes News in Punjabi, stay tuned to Rozana Spokesman)