ਗਾਂਧੀ ਅਤੇ ਨਹਿਰੂ ਵਾਂਗ ਸਾਵਰਕਰ ਦੇ ਨਾਮ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ
Published : May 29, 2018, 1:52 pm IST
Updated : May 29, 2018, 1:52 pm IST
SHARE ARTICLE
damodar savarkar
damodar savarkar

ਮਹਾਤਮਾ ਗਾਂਧੀ ਦੀ ਹੱਤਿਆ ਦੀ ਸਾਜਿਸ਼ ਵਿਚ ਵਿਨਾਇਕ ਦਾਮੋਦਰ ਸਾਵਰਕਰ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨੂੰ ਨਕਾਰਨ ਵਾਲੇ ਸੁਪਰੀਮ ਕੋਰਟ ਦੇ ...

ਨਵੀਂ ਦਿੱਲੀ : ਮਹਾਤਮਾ ਗਾਂਧੀ ਦੀ ਹੱਤਿਆ ਦੀ ਸਾਜਿਸ਼ ਵਿਚ ਵਿਨਾਇਕ ਦਾਮੋਦਰ ਸਾਵਰਕਰ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨੂੰ ਨਕਾਰਨ ਵਾਲੇ ਸੁਪਰੀਮ ਕੋਰਟ ਦੇ ਹਾਲ ਦੇ ਆਦੇਸ਼ ਤੋਂ ਬਾਅਦ ਮੁੰਬਈ ਦੇ ਇਕ ਨਿਵਾਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਵਰਕਰ ਦੇ ਨਾਮ ਦੀ ਦੁਰਵਰਤੋਂ ਅਤੇ ਕਿਸੇ ਹੋਰ ਤਰ੍ਹਾਂ ਦੇ ਵਿਵਾਦ ਵਿਚ ਖਿਚੇ ਜਾਣ ਤੋਂ ਬਚਾਉਣ ਦੀ ਅਪੀਲ ਕੀਤੀ।

savarkar savarkarਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਮੁੰਬਈ ਦੇ ਇਕ ਹਿੰਦੂਵਾਦੀ ਸੰਗਠਨ ਅਭਿਨਵ ਭਾਰਤ ਨਾਲ ਜੁੜੇ ਸ਼ੲਕ ਖੋਜਕਰਤਾ ਅਤੇ ਡਾਕਟਰ ਪੰਕਜ ਫੜਨਵੀਸ ਨੇ ਕਿਹਾ ਕਿ ਸੁਪਰੀਮ ਕੋਰਟ ਦੇ 28 ਮਾਰਚ ਦੇ ਆਦੇਸ਼ ਵਿਚ ਜਦੋਂ ਸਾਵਰਕਰ ਦੇ ਨਾਮ ਨੂੰ ਕਲੀਨ ਚਿੱਟ ਦਿਤੀ ਜਾ ਚੁੱਕੀ ਹੈ ਤਾਂ ਲੋੜ ਹੈ ਕਿ ਸਾਵਰਕਰ ਦੇ ਨਾਮ ਨੂੰ ਪ੍ਰਤੀਕ ਅਤੇ ਨਾਮ (ਅਣਉਚਿਤ ਵਰਤੋਂ ਰੋਕਥਾਮ) ਕਾਨੂੰਨ 1950 ਵਿਚ ਸ਼ਾਮਲ ਕੀਤਾ ਜਾਵੇ ਤਾਕਿ ਅੱਗੇ ਤੋਂ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਉਂਗਲ ਨਾ ਉਠ ਸਕੇ। 

mahatama gandhi, damodar savarkar and jawahar lal nehru mahatama gandhi, damodar savarkar and jawahar lal nehruਦਸ ਦਈਏ ਕਿ ਅਜੇ ਤਕ ਇਸ ਕਾਨੂੰਨ ਤਹਿਤ ਸਿਰਫ਼ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਛਤਰਪਤੀ ਸ਼ਿਵਾਜੀ ਦੇ ਨਾਮ ਸ਼ਾਮਲ ਹਨ। ਫੜਨਵੀਸ ਨੇ ਸਾਵਰਕਰ ਦੀ 135ਵੀਂ ਜੈਯੰਤੀ ਮੌਕੇ ਸੁਪਰੀਮ ਕੋਰਟ ਦੇ ਆਦੇਸ਼ ਦੀ ਉਹ ਕਾਪੀ ਮੀਡੀਆ ਦੇ ਸਾਹਮਣੇ ਜਾਰੀ ਕੀਤੀ, ਜਿਸ ਵਿਚ ਉਨ੍ਹਾਂ 'ਤੇ ਲੱਗੇ ਦੋਸ਼ਾਂ ਨੂੰ ਖ਼ਾਰਜ ਕੀਤਾ ਗਿਆ। ਵੀਰ ਸਾਵਰਕਰ ਦਾ ਜਨਮ 28 ਮਈ 1883 ਨੂੰ ਹੋਇਆ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement