ਵਿਦੇਸ਼ੀ ਮਾਹਰਾਂ ਨੇ ਹਾਦਸਾਗ੍ਰਸਤ ਪਾਕਿਸਤਾਨੀ ਜਹਾਜ਼ ਦਾ ਕਾਕਪਿਟ ਆਵਾਜ਼ ਰਿਕਾਰਡਰ ਲਭਿਆ
Published : May 29, 2020, 7:47 am IST
Updated : May 29, 2020, 7:47 am IST
SHARE ARTICLE
File Photo
File Photo

ਵਿਦੇਸ਼ੀ ਮਾਹਰਾਂ ਦੀ ਇਕ ਟੀਮ ਨੇ ਵੀਰਵਾਰ ਨੂੰ ਲਗਭਗ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਵਿਚ ਹਾਦਸਾਗ੍ਰਸਤ ਹੋਏ ਇਕ ਜਹਾਜ਼ ਦੇ ਮਲਬੇ

ਕਰਾਚੀ, 28 ਮਈ : ਵਿਦੇਸ਼ੀ ਮਾਹਰਾਂ ਦੀ ਇਕ ਟੀਮ ਨੇ ਵੀਰਵਾਰ ਨੂੰ ਲਗਭਗ ਇਕ ਹਫ਼ਤਾ ਪਹਿਲਾਂ ਪਾਕਿਸਤਾਨ ਵਿਚ ਹਾਦਸਾਗ੍ਰਸਤ ਹੋਏ ਇਕ ਜਹਾਜ਼ ਦੇ ਮਲਬੇ ਵਿਚੋਂ ਕਾਕਪਿਟ ਆਵਾਜ਼ ਰਿਕਾਰਡਰ ਲੱਭਿਆ ਹੈ। ਇਹ ਹਾਦਸਾ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਹਵਾਈ ਹਾਦਸਿਆਂ ਵਿਚੋਂ ਇਕ ਹੈ। ਲਾਹੌਰ ਤੋਂ ਕਰਾਚੀ ਜਾ ਰਿਹਾ ਏਅਰਬੱਸ ਏ 320 ਜਹਾਜ਼ ਪਿਛਲੇ ਸ਼ੁਕਰਵਾਰ ਨੂੰ ਜਿੰਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ’ਚ 97 ਲੋਕ ਮਾਰੇ ਗਏ ਅਤੇ ਦੋ ਲੋਕ ਚਮਤਕਾਰੀ ਢੰਗ ਨਾਲ ਬਚ ਗਏ ਸਨ।

File photoFile photo

ਵਿਦੇਸ਼ੀ ਮਾਹਰਾਂ ਦੀ 11 ਮੈਂਬਰੀ ਟੀਮ ਨੇ ਵੀਰਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਕਾਕਪਿਟ ਆਵਾਜ਼ ਰਿਕਾਰਡਰ ਦੀ ਖੋਜ ਕੀਤੀ, ਜੋ ਜਾਂਚ ਵਿਚ ਇਕ ਮਹੱਤਵਪੂਰਣ ਸਬੂਤ ਹੋਵੇਗਾ। ਟੀਮ ਵਿਚ ਏਅਰਬੱਸ ਕੰਪਨੀ ਦੇ ਨੁਮਾਇੰਦੇ ਵੀ ਸ਼ਾਮਲ ਸਨ। ਕਾਕਪਿਟ ਆਵਾਜ਼ ਰਿਕਾਰਡਰ ਇਕ ਅਜਿਹਾ ਉਪਕਰਣ ਹੈ ਜੋ ਪਾਇਲਟ ਦੇ ਹੈੱਡਸੈੱਟ ਦੇ ਮਾਈਕ੍ਰੋਫੋਨ ਅਤੇ ਈਅਰਫੋਨ ਦੇ ਆਡੀਓ ਸੰਕੇਤਾਂ ਨੂੰ ਰਿਕਾਰਡ ਕਰਦਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਦਾ ਹੈ। ਇਹ ਹਾਦਸਿਆਂ ਦੀ ਜਾਂਚ ਵਿਚ ਮਦਦਗਾਰ ਹੁੰਦਾ ਹੈ। ਪੀ. ਆਈ. ਏ. ਦੇ ਇਕ ਬੁਲਾਰੇ ਨੇ ਦੱਸਿਆ ਕਿ ਜਾਂਚ ਟੀਮ ਨੇ ਵੀਰਵਾਰ ਨੂੰ ਮਲਬੇ ਵਾਲੀ ਥਾਂ ’ਤੇ 5 ਘੰਟੇ ਛਾਣ-ਬੀਣ ਕੀਤੀ  ਅਤੇ ਉਨ੍ਹਾਂ ਨੂੰ ਇਹ ਆਵਾਜ਼ ਰਿਕਾਰਡਰ ਮਿਲਿਆ।    (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement