GST ਕੌਂਸਲ ਦੀ ਬੈਠਕ 'ਚ ਵਿੱਤ ਮੰਤਰੀ ਵੱਲੋਂ ਅਹਿਮ ਐਲਾਨ, ਵੈਕਸੀਨ ’ਤੇ ਟੈਕਸ ਨੂੰ ਲੈ ਕੇ GOM ਦਾ ਗਠਨ
Published : May 29, 2021, 10:10 am IST
Updated : May 29, 2021, 10:10 am IST
SHARE ARTICLE
GST Council Meeting
GST Council Meeting

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਜੀਐਸਟੀ ਕੌਂਸਲ ਦੀ ਬੈਠਕ ਹੋਈ।

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਜੀਐਸਟੀ ਕੌਂਸਲ ਦੀ ਬੈਠਕ ਹੋਈ। ਇਹ ਬੈਠਕ ਕਰੀਬ ਅੱਠ ਮਹੀਨਿਆਂ ਬਾਅਦ ਵੀਡੀਓ ਕਾਨਫਰੰਸ ਜ਼ਰੀਏ ਕੀਤੀ ਗਈ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸੂਬਿਆਂ ਨੂੰ 2022 ਤੋਂ ਅੱਗੇ ਮੁਆਵਜ਼ੇ ’ਤੇ ਵਿਚਾਰ ਲਈ ਜੀਐਸਟੀ ਕੌਂਸਲ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇਗਾ।

Nirmala SitharamanNirmala Sitharaman

ਬੈਠਕ ਵਿਚ ਕਈ ਸੂਬਿਆਂ ਵੱਲੋਂ ਵੈਕਸੀਨ, ਕੋਰੋਨਾ ਸੈਂਪਲ ਟੈਸਟਿੰਗ ਕਿੱਟ ਅਤੇ ਮਹਾਂਮਾਰੀ ਨਾਲ ਜੁੜੇ ਆਕਸੀਜਨ ਕੰਸਟ੍ਰੇਟਰ ਵਰਗੇ ਹੋਰ ਸਮਾਨਾਂ ’ਤੇ ਜੀਐਸਟੀ ਹਟਾਉਣ ਦੀ ਮੰਗ ਕੀਤੀ ਗਈ ਪਰ ਇਸ ਉੱਤੇ ਸਹਿਮਤੀ ਨਹੀਂ ਬਣ ਸਕੀ। ਸਹਿਮਤੀ ਨਾ ਹੋਣ ਕਾਰਨ ਇਹ ਮਾਮਲਾ ਮੰਤਰੀਆਂ ਦੇ ਸਮੂਹ (GoM) ਨੂੰ ਸੌਂਪਿਆ ਗਿਆ ਹੈ।

GST registration after physical verification of biz place if Aadhaar not authenticated: CBICGST

10 ਦਿਨ ਬਾਅਦ ਹੋਣ ਵਾਲੀ ਜੀਐਸਟੀ ਕੌਂਸਲ ਦੀ ਬੈਠਕ ਵਿਚ ਇਸ ਬਾਰੇ ਅੰਤਿਮ ਫੈਸਲਾ ਹੋ ਸਕਦਾ ਹੈ। ਵਿੱਤ ਮੰਤਰੀ ਨੇ ਇਸ ਦੌਰਾਨ ਛੋਟੇ ਜੀਐਸਟੀ ਕਰਦਾਤਾਵਾਂ ਲਈ ਦੇਰੀ ਤੋਂ ਜੀਐਸਟੀ ਰਿਟਰਨ ਫਾਈਲ ਕਰਨ ’ਤੇ ਲੇਟ ਫੀਸ ਵਿਚ ਕਟੌਤੀ ਲਈ ਰਿਆਇਤ ਸਕੀਮ ਦਾ ਐਲਾਨ ਕੀਤਾ।

Nirmala SitaRaman Nirmala Sitaraman

ਜੀਐਸਟੀ ਕੌਂਸਲ ਦੀ ਬੈਠਕ ਵਿਚ ਵਿੱਤ ਮੰਤਰੀ ਵੱਲੋਂ ਕੀਤੇ ਗਏ ਅਹਿਮ ਐਲਾਨ

1. ਕੋਵਿਡ ਨਾਲ ਸਬੰਧਤ ਉਪਕਰਨਾਂ ਬਾਰੇ ਬੈਠਕ ਵਿਚ ਵਿਸਥਾਰ ਨਾਲ ਚਰਚਾ ਹੋਈ।

2. GST ਕੌਂਸਲ ਨੇ ਰਾਹਤ ਸਮੱਗਰੀ ਦੇ ਦਰਾਮਦ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਹ ਛੋਟ 31 ਅਗਸਤ ਤੱਕ ਵਧਾਈ ਗਈ।

3. ਬਲੈਕ ਫੰਗਸ (black fungus drug) ਡਰੱਗ  Amphotericin B ਵੀ ਛੋਟ ਵਾਲੀ ਸ਼੍ਰੇਣੀ ਵਿਚ ਸ਼ਾਮਲ ਹੈ।

4. ਕੋਵਿਡ ਸਬੰਧੀ ਵਸਤੂਆਂ ਉੱਤੇ ਜੀਐਸਟੀ ਵਿਚ ਕਟੌਤੀ ਦੇ ਮਾਮਲੇ ਵਿਚ ਮੰਤਰੀ ਸਮੂਹ ਦਾ ਗਠਨ, 10 ਦਿਨ ਪੇਸ਼ ਹੋਵੇਗੀ ਰਿਪੋਰਟ

5. ਛੋਟੇ ਟੈਕਸਦਾਤਾਵਾਂ ਨੂੰ ਲੇਟ ਫੀਸਾਂ ਤੋਂ ਰਾਹਤ ਪ੍ਰਦਾਨ ਕਰਨ ਲਈ ਐਮਨੈਸਟੀ ਸਕੀਮ ਦੀ ਤਜਵੀਜ਼ ਕੀਤੀ ਗਈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement