
ਕਿਹਾ- ਵਚਨਬੱਧਤਾ, ਮਿਹਨਤ ਅਤੇ ਇਮਾਨਦਾਰੀ ਨਾਲ ਆਮ ਆਦਮੀ ਸਿਖਰ 'ਤੇ ਪਹੁੰਚਦਾ ਹੈ
ਸ਼ਿਮਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਹਿਮਾਚਲ ਪ੍ਰਦੇਸ਼ ਪਹੁੰਚੇ। ਕਾਂਗਰਸ ਸਰਕਾਰ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਸਿੱਧੂ ਨੇ ਹਿਮਾਚਲ ਪ੍ਰਦੇਸ਼ ਪਹੁੰਚ ਕੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੀਆਂ ਅਪਣੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਉਸ ਦੀ ਉਸਤਤ ਵਿੱਚ ਸ਼ਬਦ ਵੀ ਕਹੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
A common man rises to the pinnacle of glory……… sheer dint of commitment, hard work and honesty
— Navjot Singh Sidhu (@sherryontopp) May 29, 2023
Shared my greetings on his grand success !! @SukhuSukhvinder pic.twitter.com/rJxRTMiAwD
ਇਹ ਵੀ ਪੜ੍ਹੋ: ਐਂਬੂਲੈਂਸ 108 'ਤੇ 4 ਮਹੀਨਿਆਂ 'ਚ 29,316 ਲੋਕਾਂ ਨੇ ਕੀਤੀਆਂ ਅਣਚਾਹੀਆਂ ਕਾਲਾਂ
ਨਵਜੋਤ ਸਿੰਘ ਸਿੱਧੂ ਨੇ ਟਵਿੱਟਰ 'ਤੇ ਟਵੀਟ ਕਰਦੇ ਹੋਏ ਕਿਹਾ- ਇਕ ਆਮ ਆਦਮੀ ਵਚਨਬੱਧਤਾ, ਮਿਹਨਤ ਅਤੇ ਇਮਾਨਦਾਰੀ ਦੇ ਕਾਰਨ ਸਿਖਰ 'ਤੇ ਪਹੁੰਚਦਾ ਹੈ। ਮੈਂ ਉਨ੍ਹਾਂ ਦੀ ਸ਼ਾਨਦਾਰ ਸਫਲਤਾ 'ਤੇ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕਰਦਾ ਹਾਂ। ਨਵਜੋਤ ਸਿੰਘ ਸਿੱਧੂ ਦੀ ਇਹ ਮੁਲਾਕਾਤ ਹਿਮਾਚਲ ਸਦਨ ਵਿਖੇ ਹੋਈ। ਸਿੱਧੂ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਇਹ ਪਹਿਲੀ ਵਾਰ ਮੁੱਖ ਮੰਤਰੀ ਸੁੱਖੂ ਨੂੰ ਮਿਲੇ। ਇਸ ਦੇ ਨਾਲ ਹੀ ਮੁੱਖ ਮੰਤਰੀ ਸੁੱਖੂ ਨੇ ਵੀ ਸਿੱਧੂ ਨੂੰ ਸ਼ਾਲ ਅਤੇ ਹਿਮਾਚਲੀ ਟੋਪੀ ਦੇ ਕੇ ਸਨਮਾਨਿਤ ਕੀਤਾ।