2009 ਤੋਂ 2024 ਦਰਮਿਆਨ ਲੋਕ ਸਭਾ ਚੋਣਾਂ ਲੜਨ ਵਾਲੀਆਂ ਪਾਰਟੀਆਂ ਦੀ ਗਿਣਤੀ ’ਚ 104 ਫੀ ਸਦੀ ਦਾ ਵਾਧਾ: ਏ.ਡੀ.ਆਰ. 
Published : May 29, 2024, 9:49 pm IST
Updated : May 29, 2024, 9:49 pm IST
SHARE ARTICLE
Lok Sabha Elections 2024
Lok Sabha Elections 2024

8360 ਉਮੀਦਵਾਰਾਂ ’ਚੋਂ 1333 ਕੌਮੀ ਪਾਰਟੀਆਂ ਦੇ, 532 ਸੂਬਾ ਪੱਧਰੀ ਪਾਰਟੀਆਂ, 2580 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੇ 3915 ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ

ਨਵੀਂ ਦਿੱਲੀ: ਚੋਣ ਅਧਿਕਾਰਾਂ ’ਤੇ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਦੇ ਇਕ ਵਿਸ਼ਲੇਸ਼ਣ ਮੁਤਾਬਕ 2009 ਤੋਂ 2024 ਦਰਮਿਆਨ ਲੋਕ ਸਭਾ ਚੋਣਾਂ ਲੜਨ ਵਾਲੀਆਂ ਸਿਆਸੀ ਪਾਰਟੀਆਂ ਦੀ ਗਿਣਤੀ ’ਚ 104 ਫੀ ਸਦੀ ਦਾ ਵਾਧਾ ਹੋਇਆ ਹੈ। 

ਵਿਸ਼ਲੇਸ਼ਣ ਮੁਤਾਬਕ 2024 ’ਚ 751 ਸਿਆਸੀ ਪਾਰਟੀਆਂ ਚੋਣ ਮੈਦਾਨ ’ਚ ਹਨ, ਜਦਕਿ 2019 ’ਚ 766, 2014 ’ਚ 464 ਅਤੇ 2009 ’ਚ 368 ਪਾਰਟੀਆਂ ਨੇ ਚੋਣ ਲੜੀ ਸੀ। ਸਾਲ 2009 ਤੋਂ 2024 ਦਰਮਿਆਨ ਚੋਣਾਂ ਲੜਨ ਵਾਲੀਆਂ ਸਿਆਸੀ ਪਾਰਟੀਆਂ ਦੀ ਗਿਣਤੀ ’ਚ 104 ਫੀ ਸਦੀ ਦਾ ਵਾਧਾ ਹੋਇਆ ਹੈ। 

ਏ.ਡੀ.ਆਰ. ਅਤੇ ‘ਨੈਸ਼ਨਲ ਇਲੈਕਸ਼ਨ ਵਾਚ’ ਨੇ ਇਸ ਵਾਰ ਲੋਕ ਸਭਾ ਚੋਣਾਂ ਲੜਨ ਵਾਲੇ 8,337 ਉਮੀਦਵਾਰਾਂ ਦੇ ਹਲਫਨਾਮੇ ਦਾ ਵਿਆਪਕ ਵਿਸ਼ਲੇਸ਼ਣ ਕੀਤਾ ਹੈ। ਕੁਲ 8,360 ਉਮੀਦਵਾਰਾਂ ਵਿਚੋਂ 1,333 ਕੌਮੀ ਪਾਰਟੀਆਂ, 532 ਸੂਬਾ ਪੱਧਰੀ ਪਾਰਟੀਆਂ, 2,580 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਅਤੇ 3,915 ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਵਿਸ਼ਲੇਸ਼ਣ ’ਚ ਉਮੀਦਵਾਰਾਂ ਵਿਰੁਧ ਦਰਜ ਅਪਰਾਧਕ ਮਾਮਲਿਆਂ ਦਾ ਵੀ ਪ੍ਰਗਟਾਵਾ ਹੋਇਆ ਹੈ। 

ਕੌਮੀ ਪਾਰਟੀਆਂ ਦੇ 1333 ਉਮੀਦਵਾਰਾਂ ਵਿਚੋਂ 443 ਨੇ ਅਪਣੇ ਵਿਰੁਧ ਅਪਰਾਧਕ ਮਾਮਲੇ ਦਰਜ ਹੋਣ ਦਾ ਐਲਾਨ ਕੀਤਾ ਹੈ ਜਦਕਿ 295 ਉਮੀਦਵਾਰ ਗੰਭੀਰ ਅਪਰਾਧਕ ਮਾਮਲਿਆਂ ਵਿਚ ਦੋਸ਼ੀ ਹਨ। ਸੂਬਾ ਪੱਧਰੀ ਪਾਰਟੀਆਂ ਵਲੋਂ 532 ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ, ਜਿਨ੍ਹਾਂ ’ਚੋਂ 249 ’ਤੇ ਅਪਰਾਧਕ ਮਾਮਲੇ ਦਰਜ ਹਨ, ਜਦਕਿ 169 ਉਮੀਦਵਾਰ ਗੰਭੀਰ ਅਪਰਾਧਕ ਮਾਮਲਿਆਂ ’ਚ ਦੋਸ਼ੀ ਹਨ। 

ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਦੇ 2,580 ਉਮੀਦਵਾਰਾਂ ਵਿਚੋਂ 401 ਉਮੀਦਵਾਰਾਂ ਵਿਰੁਧ ਅਪਰਾਧਕ ਮਾਮਲੇ ਦਰਜ ਹਨ ਅਤੇ 316 ਗੰਭੀਰ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ 3,915 ਉਮੀਦਵਾਰਾਂ ਵਿਚੋਂ 550 ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਅਤੇ 411 ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। 

ਇਸ ਤੋਂ ਇਲਾਵਾ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ 8,337 ਉਮੀਦਵਾਰਾਂ ਵਿਚੋਂ 2,572 ਕਰੋੜਪਤੀ ਜਾਂ ਕਰੋੜਪਤੀ ਸਨ। ਕੌਮੀ ਪਾਰਟੀਆਂ ਦੇ 333 ਉਮੀਦਵਾਰਾਂ ਵਿਚੋਂ 906, ਸੂਬਾਈ ਪਾਰਟੀਆਂ ਦੇ 532 ਵਿਚੋਂ 421, ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਦੇ 580 ਉਮੀਦਵਾਰਾਂ ਵਿਚੋਂ 572 ਅਤੇ 3915 ਆਜ਼ਾਦ ਉਮੀਦਵਾਰਾਂ ਵਿਚੋਂ 673 ਕਰੋੜਪਤੀ ਹਨ।

SHARE ARTICLE

ਏਜੰਸੀ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement