Income Tax Department : ਇਨਕਮ ਟੈਕਸ ਵਿਭਾਗ ਦੀ ਚੇਤਾਵਨੀ, ਕਰਦਾਤਾ 31 ਮਈ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਕਰਨ ਲਿੰਕ

By : BALJINDERK

Published : May 29, 2024, 12:57 pm IST
Updated : May 29, 2024, 12:57 pm IST
SHARE ARTICLE
Applicants link PAN card with Aadhaar
Applicants link PAN card with Aadhaar

 Income Tax Department : ਅਜਿਹਾ ਕਰਨ ਨਾ ਕਰਨ ’ਤੇ ਉਠਾਉਣਾ ਪੈ ਸਕਦਾ ਹੈ ਦੁੱਗਣਾ ਨੁਕਸਾਨ 

Income Tax Department : ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਨੇ 31 ਮਈ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜੇਕਰ  ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਆਪਣੇ ਅਧਿਕਾਰਕ ‘ਐਕਸ’ ਹੈਂਡਲ ’ਤੇ ਕਰਦਾਤਿਆਂ ਨੂੰ ਇਸ ਬਾਰੇ ਚਿਤਾਵਨੀ ਦਿੰਦੇ ਹੋਏ ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ ਹੈ।

ਇਹ ਵੀ ਪੜੋ:Bathinda News : ਬਠਿੰਡਾ ਦੀ ਝੀਲ ’ਚ ਦੋ ਵਿਅਕਤੀਆਂ ਨੇ ਮਾਰੀ ਛਾਲ

ਇਸ ਸਬੰਧੀ ਇਨਕਮ ਟੈਕਸ ਦੇ ਨਿਯਮਾਂ ਅਨੁਸਾਰ ਜੇ ਕਿਸੇ ਕਰਦਾਤੇ ਦਾ ਪੈਨ ਕਾਰਡ ਆਧਾਨ ਨਾਲ ਲਿੰਕ ਨਹੀਂ ਪਾਇਆ ਜਾਂਦਾ ਹੈ ਤਾਂ ਅਜਿਹੀ ਸਥਿਤੀ ’ਚ ਉਸ ਨੂੰ ਦੁੱਗਣਾ ਟੀ. ਡੀ. ਐੱਸ. ਦੇਣਾ ਪਵੇਗਾ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਵੱਲੋਂ 24 ਅਪ੍ਰੈਲ 2024 ਨੂੰ ਜਾਰੀ ਕੀਤੇ ਗਏ ਸਰਕੂਲਰ ਅਨੁਸਾਰ ਕਈ ਕਰਦਾਤੇ, ਜਿਨ੍ਹਾਂ ਦੇ ਪੈਨ ਨੂੰ ਡੀਐਕਟੀਵੇਟ ਕਰ ਦਿੱਤਾ ਗਿਆ ਹੈ, ਉਨ੍ਹਾਂ  ਨੂੰ ਟੀ. ਡੀ. ਐੱਸ. ਦੀ ਕਟੌਤੀ ’ਚ ਖੁੰਝ ਦਾ ਨੋਟਿਸ ਮਿਲਿਆ ਹੈ। ਇਸ ਤਰ੍ਹਾਂ ਦੇ ਮਾਮਲੇ ’ਚ ਕਟੌਤੀ ਅਤੇ ਪ੍ਰਾਪਤੀ ਜ਼ਿਆਦਾ ਦਰ ’ਤੇ ਨਹੀਂ ਕੀਤੀ ਜਾ ਰਹੀ ਹੈ, ਅਜਿਹੇ ’ਚ ਇਸ ਤਰ੍ਹਾਂ ਦੇ ਮਮਾਲੇ ’ਚ ਵੇਰਵਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਸੀ. ਬੀ. ਡੀ. ਟੀ. ਨੇ ਕਿਹਾ ਹੈ ਕਿ 31 ਮਾਰਚ 2024 ਦੀ ਤਰੀਕ ਤੱਕ ਜਿਨ੍ਹਾਂ ਖਾਤਿਆਂ ’ਚ ਲੈਣ-ਦੇਣ ਹੋਇਆ ਹੈ, ਉਨ੍ਹਾਂ ਵਿਚ  31 ਮਈ 2024 ਤੱਕ ਆਧਾਰ ਅਤੇ ਪੈਨ ਲਿੰਕ ਕਰਨ ’ਤੇ ਜ਼ਿਆਦਾ ਦਰ ’ਤੇ ਟੀ. ਡੀ. ਐੱਸ. ਦੀ ਕਟੌਤੀ ਨਹੀਂ ਕੀਤੀ ਜਾਏਗੀ।

ਇਹ ਵੀ ਪੜੋ:Nawanshahr News : ਨਵਾਂਸ਼ਹਿਰ ’ਚ ਸ਼ਰਾਬ ਦੇ ਠੇਕੇਦਾਰ ਬੋਤਲਾਂ 'ਤੇ ਦੱਸੇ ਰੇਟ ਤੋਂ ਵੱਧ ਕੀਮਤ 'ਤੇ ਵੇਚ ਰਹੇ ਸ਼ਰਾਬ

ਇਸ ਬਾਰੇ ਇਨਕਮ ਟੈਕਸ ਵਿਭਾਗ ਨੇ ਪੈਨ ਹੋਲਡਰਾਂ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਕੋਈ ਕਰਦਾਤਾ 31 ਮਈ 2024 ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਤੋਂ ਖੁੰਝ ਜਾਂਦਾ ਹੈ ਤਾਂ ਅਜਿਹੀ ਸਥਿਤੀ ’ਚ ਉਸ ਪੈਨ ਕਾਰਡ ’ਤੇ ਕਰਦਾਤੇ ਨੂੰ ਵਾਧੂ ਦਰ ਨਾਲ ਟੀ. ਡੀ. ਐੱਸ. ਦਾ ਭੁਗਤਾਨ ਕਰਨਾ ਹੋਵੇਗਾ, ਇਸ ਲਈ ਇਸ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕਰ ਲਓ।

(For more news apart from Applicants link PAN card with Aadhaar before May 31, Income Tax Department News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement