
ਅਮਨ-ਕਾਨੂੰਨ ਬਣਾਈ ਰੱਖਣ ਲਈ ਇਲਾਕੇ ਵਿਚ ਸੁਰੱਖਿਆ ਵੀ ਵਧਾ ਦਿਤੀ ਗਈ ਹੈ।
Lok Sabha Elections 2024: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ 29 ਮਈ ਤੋਂ 1 ਜੂਨ ਤਕ 72 ਘੰਟਿਆਂ ਲਈ ਸੀਲ ਰਹੇਗੀ। ਅਮਨ-ਕਾਨੂੰਨ ਬਣਾਈ ਰੱਖਣ ਲਈ ਇਲਾਕੇ ਵਿਚ ਸੁਰੱਖਿਆ ਵੀ ਵਧਾ ਦਿਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਅਨੁਨਯ ਝਾਅ ਨੇ ਦਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਰਾਜਗੰਜ ਜ਼ਿਲ੍ਹੇ ਵਿਚ ਭਾਰਤ-ਨੇਪਾਲ ਸਰਹੱਦ ਦੇ ਦੋ ਅਹਿਮ ਪੁਆਇੰਟਾਂ 'ਤੇ ਭਾਰਤ ਅਤੇ ਨੇਪਾਲ ਦੀਆਂ ਸਾਂਝੀਆਂ ਫ਼ੌਜਾਂ ਤਾਇਨਾਤ ਕੀਤੀਆਂ ਜਾਣਗੀਆਂ, ਬੈਰੀਕੇਡ ਲਗਾਏ ਜਾਣਗੇ ਅਤੇ ਤਲਾਸ਼ੀ ਮੁਹਿੰਮ ਤੇਜ਼ ਕੀਤੀ ਜਾਵੇਗੀ।
ਅਧਿਕਾਰੀਆਂ ਮੁਤਾਬਕ ਭਾਰਤ-ਨੇਪਾਲ ਸਰਹੱਦ 'ਤੇ ਬੁੱਧਵਾਰ ਸ਼ਾਮ ਤੋਂ ਸ਼ਨੀਵਾਰ ਸ਼ਾਮ 1 ਜੂਨ ਤਕ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਸਸ਼ਤ੍ਰ ਸੀਮਾ ਬਲ (SSB) ਇਸ ਨੂੰ ਯਕੀਨੀ ਬਣਾਏਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ, "ਇਸ ਸਮੇਂ ਦੌਰਾਨ ਸਰਹੱਦ ਨੂੰ ਸਿਰਫ ਐਮਰਜੈਂਸੀ ਸੇਵਾਵਾਂ ਲਈ ਖੋਲ੍ਹਿਆ ਜਾਵੇਗਾ। ਲੋਕਾਂ ਦੀ ਗੈਰ-ਕਾਨੂੰਨੀ ਆਵਾਜਾਈ ਨੂੰ ਰੋਕਣ ਲਈ, ਨੇਪਾਲ ਦੇ ਨਾਲ ਭਾਰਤ ਦੀ ਸਰਹੱਦ 'ਤੇ ਵਪਾਰ ਅਤੇ ਆਵਾਜਾਈ ਪੁਆਇੰਟਾਂ 'ਤੇ ਕੈਮਰੇ ਲਗਾਏ ਜਾਣਗੇ”। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪਹਿਲਾਂ ਹੀ ਵਾਧੂ ਚੌਕਸੀ ਵਰਤੀ ਜਾ ਰਹੀ ਹੈ।
(For more Punjabi news apart from Lok Sabha Elections 2024: Indo-Nepal border to be sealed near Maharajganj, stay tuned to Rozana Spokesman)