West Bengal : BSF ਨੇ ਸਰਹੱਦ 'ਤੇ 12 ਕਰੋੜ ਦੀ ਕੀਮਤ ਵਾਲੇ 89 ਸੋਨੇ ਦੇ ਬਿਸਕੁਟਾਂ ਸਮੇਤ ਤਸਕਰ ਕੀਤਾ ਕਾਬੂ

By : BALJINDERK

Published : May 26, 2024, 3:32 pm IST
Updated : May 26, 2024, 3:32 pm IST
SHARE ARTICLE
ਬੀਐਸਐਫ ਵਲੋਂ ਕਾਬੂ ਕੀਤਾ ਤਸਕਰ
ਬੀਐਸਐਫ ਵਲੋਂ ਕਾਬੂ ਕੀਤਾ ਤਸਕਰ

West Bengal : ਸਰਹੱਦੀ ਚੌਕੀ ’ਤੇ ਪਿੰਡ ਹਲਦਰਪਾੜਾ ’ਚ ਚਲਾਈ ਗਈ ਸੀ ਵਿਸ਼ੇਸ਼ ਮੁਹਿੰਮ

West Bengal: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਛੇਵੇਂ ਪੜਾਅ ਦੌਰਾਨ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਭਾਰਤ-ਬੰਗਲਾਦੇਸ਼ ਸਰਹੱਦ ਤੋਂ 12 ਕਰੋੜ ਰੁਪਏ ਕੀਮਤ ਵਾਲੇ 89 ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ। 25 ਮਈ ਨੂੰ ਲੋਕ ਸਭਾ ਚੋਣਾਂ ਦੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਇੱਕ ਅਧਿਕਾਰਤ ਰਿਪੋਰਟ ਅਨੁਸਾਰ ਦੱਖਣੀ ਬੰਗਾਲ ਫਰੰਟੀਅਰ ਦੇ ਅਧੀਨ 05 ਬਟਾਲੀਅਨ, ਬਾਰਡਰ ਚੌਕੀ ਗੁਣਰਮਥ ਦੇ ਚੌਕਸ ਜਵਾਨਾਂ ਨੇ ਸਰਹੱਦੀ ਚੌਕੀ ਦੇ ਖੇਤਰ ’ਚ ਹਲਦਰਪਾੜਾ ਪਿੰਡ ’ਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਅਤੇ 89 ਸੋਨੇ ਦੇ ਸਿੱਕੇ ਬਰਾਮਦ ਕੀਤੇ। ਆਲੋਕ ਪਾਲ (ਬਦਲਿਆ ਹੋਇਆ ਨਾਮ) ਦੇ ਘਰੋਂ ਵੱਖ-ਵੱਖ ਆਕਾਰ ਦੇ ਬਿਸਕੁਟ ਬਰਾਮਦ ਹੋਏ ਜਦੋਂ ਤਸਕਰ ਸੋਨੇ ਦੀ ਇਸ ਖੇਪ ਨੂੰ ਬੰਗਲਾਦੇਸ਼ ਤੋਂ ਭਾਰਤ ਤਸਕਰੀ ਕਰਨ ਤੋਂ ਬਾਅਦ ਅੱਗੇ ਦੀ ਡਿਲੀਵਰੀ ਤੋਂ ਪਹਿਲਾਂ ਆਪਣੇ ਘਰ ਵਿਚ ਛੁਪਾ ਰਿਹਾ ਸੀ। ਇੱਕ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਜ਼ਬਤ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ 16.067 ਕਿਲੋਗ੍ਰਾਮ ਹੈ ਅਤੇ ਅੰਦਾਜ਼ਨ ਬਾਜ਼ਾਰੀ ਕੀਮਤ 12 ਕਰੋੜ ਰੁਪਏ ਹੈ।"

ਇਹ ਵੀ ਪੜੋ:Rewari News : ਰੇਵਾੜੀ 'ਚ ਸੱਸ ਦਾ ਕਤਲ ਕਰਨ ਵਾਲੀ ਨੂੰਹ ਗ੍ਰਿਫ਼ਤਾਰ 

ਦੱਖਣੀ ਬੰਗਾਲ ਫਰੰਟੀਅਰ ਦੇ ਡੀਆਈਜੀ ਅਤੇ ਬੁਲਾਰੇ ਏ ਕੇ ਆਰੀਆ ਦੇ ਅਨੁਸਾਰ, “25 ਮਈ ਨੂੰ ਸਰਹੱਦੀ ਚੌਕੀ ਗੁਣਰਮਠ ਦੇ ਜਵਾਨਾਂ ਨੂੰ ਸਰਹੱਦੀ ਪਿੰਡ ਹਲਦਰਪੜਾ ਦੇ ਇੱਕ ਘਰ ’ਚ ਸੋਨੇ ਦੀ ਵੱਡੀ ਖੇਪ ਦੀ ਸੂਚਨਾ ਮਿਲੀ ਸੀ। ਜਿਸ ਤਹਿਤ ਪਿੰਡ ਦੇ ਉਕਤ ਸ਼ੱਕੀ ਘਰ ਨੂੰ ਚਾਰੋਂ ਪਾਸਿਓਂ ਘੇਰ ਕੇ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤੋਂ ਬਾਅਦ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ’ਚ ਘਰ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਆਲੋਕ ਪਾਲ (ਬਦਲਿਆ ਹੋਇਆ ਨਾਮ) ਨੂੰ ਸੋਨੇ ਦੀ ਇੱਕ ਖੇਪ ਸਮੇਤ ਫੜਿਆ ਗਿਆ, ਜੋ ਉਸ ਨੇ ਆਪਣੇ ਘਰ ’ਚ ਕੱਪੜੇ ਦੀ ਬੈਲਟ ਵਿਚ ਛੁਪਾ ਕੇ ਰੱਖਿਆ ਹੋਇਆ ਸੀ। ਪੁੱਛਗਿੱਛ ਦੌਰਾਨ ਆਲੋਕ ਪਾਲ ਨੇ ਦੱਸਿਆ ਕਿ ਮਾਰਚ 2024 ਦੇ ਆਖਰੀ ਹਫ਼ਤੇ ਉਹ ਬੰਗਲਾਦੇਸ਼ ਦੇ ਇਕ ਸੋਨੇ ਦੇ ਤਸਕਰ ਦੇ ਸੰਪਰਕ 'ਚ ਆਇਆ ਸੀ।

ਇਹ ਵੀ ਪੜੋ:Gurdaspur News: BSF ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ, 11 ਕਿਲੋ ਹੈਰੋਇਨ ਕੀਤੀ ਬਰਾਮਦ 

ਜਾਰੀ ਬਿਆਨ ’ਚ ਕਿਹਾ ਗਿਆ ਹੈ, "ਉਸ ਨੇ ਭਰੋਸਾ ਦਿੱਤਾ ਕਿ ਉਹ ਉਸ ਨੂੰ ਸੋਨੇ ਦੀ ਖੇਪ ਘਰ ਵਿਚ ਛੁਪਾ ਕੇ ਰੱਖਣ ਲਈ ਹਰ ਰੋਜ਼ 400 ਰੁਪਏ ਦੇਵੇਗਾ। ਜਿਸ ਲਈ ਉਹ ਰਾਜ਼ੀ ਹੋ ਗਿਆ ਅਤੇ ਕੰਮ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ, ਅਣਪਛਾਤੇ ਤਸਕਰ ਸੋਨੇ ਦੀਆਂ ਖੇਪਾਂ ਨੂੰ ਘਰ ਵਿਚ ਲਿਆਉਂਦੇ ਰਹੇ।" 25 ਮਈ 2024 ਨੂੰ ਦੁਪਹਿਰ ਕਰੀਬ 12:40 ਵਜੇ ਉਕਤ ਤਸਕਰ ਨੇ ਉਸ ਨੂੰ 89 ਸੋਨੇ ਦੇ ਬਿਸਕੁਟ ਅਤੇ ਵੱਖ-ਵੱਖ ਆਕਾਰਾਂ ਦੇ ਇੱਟਾਂ ਘਰ 'ਚ ਲੁਕਾ ਦਿੱਤੀਆਂ ਸਨ। ਉਸ ਨੇ ਅੱਗੇ ਦੱਸਿਆ ਕਿ ਉਹ ਸੋਨੇ ਦੀ ਤਸਕਰੀ ਦੇ ਦੋਸ਼ ’ਚ ਇਕ ਮਹੀਨੇ ਤੋਂ ਜੇਲ੍ਹ ਵਿਚ ਰਹਿ ਚੁੱਕਾ ਹੈ ਅਤੇ ਉਸ ਦਾ ਕੇਸ ਅਜੇ ਵੀ ਬਨਗਾਂਵ ਅਦਾਲਤ ਵਿਚ ਚੱਲ ਰਿਹਾ ਹੈ। ਫੜੇ ਗਏ ਤਸਕਰ ਅਤੇ ਜ਼ਬਤ ਸੋਨੇ ਦੀ ਖੇਪ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਕੋਲਕਾਤਾ ਦੇ ਰੈਵੇਨਿਊ ਇੰਟੈਲੀਜੈਂਸ ਦੇ ਡਾਇਰੈਕਟਰ (ਡੀਆਰਆਈ) ਨੂੰ ਸੌਂਪ ਦਿੱਤਾ ਗਿਆ ਹੈ।

(For more news apart from BSF nabbed smuggler along with 89 gold biscuits worth Rs 12 crore at the border News in Punjabi, stay tuned to Rozana Spokesman)

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement