
ਪਟਿਆਲਾ ਦੇ ਸ੍ਰੀ ਜਸਵੰਤ ਸਿੰਘ ਪੁਰੀ ਨੂੰ 'ਡਾਕਟਰ ਆਫ਼ ਲੈਟਰਜ਼' ਅਤੇ 'ਭਾਰਤੀ ਉਦਯੋਗ ਰਤਨ ਗੋਲਡ ਮੈਡਲ ਪੁਰਸਕਾਰ' ਨਾਲ ਨਿਵਾਜਿਆ ਗਿਆ......
ਚੇਨਈ : ਪਟਿਆਲਾ ਦੇ ਸ੍ਰੀ ਜਸਵੰਤ ਸਿੰਘ ਪੁਰੀ ਨੂੰ 'ਡਾਕਟਰ ਆਫ਼ ਲੈਟਰਜ਼' ਅਤੇ 'ਭਾਰਤੀ ਉਦਯੋਗ ਰਤਨ ਗੋਲਡ ਮੈਡਲ ਪੁਰਸਕਾਰ' ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਇਥੋਂ ਦੇ ਹੋਟਲ ਚੰਦਰਾ ਪਾਰਕ ਵਿਚ ਹੋਏ ਸ਼ਾਨਦਾਰ ਸਮਾਗਮ ਵਿਚ ਦਿਤਾ ਗਿਆ। ਸ. ਪੁਰੀ ਮਾਰੂ ਬੀਮਾਰੀਆਂ ਦੀ ਰੋਕਥਾਮ ਸਬੰਧੀ ਗਲੋਬਲ ਮਾਸ ਅਵੇਅਰਨੈਸ ਪ੍ਰੋਗਰਾਮ ਦੇ ਮੀਡੀਆ ਸਲਾਹਕਾਰ ਹਨ ਜਿਸ ਦੀ ਸਥਾਪਨਾ ਪੰਜਾਬ ਰਤਨ ਪੁਰਸਕਾਰ ਹਾਸਲ ਕਰਨ ਵਾਲੇ ਡਾ. ਅਜੀਤ ਸਿੰਘ ਪੁਰੀ ਦੁਆਰਾ ਕੀਤੀ ਗਈ ਹੈ।
ਇਹ ਸੰਸਥਾ 60 ਦੇਸ਼ਾਂ ਵਿਚ ਕੰਮ ਕਰ ਰਹੀ ਹੈ। ਸਮਾਜ ਪ੍ਰਤੀ ਸੇਵਾ ਨੂੰ ਵੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ। ਗਲੋਬਲ ਇਕਨਾਮਿਕ ਪ੍ਰੋਗਰੈਸ ਐਂਡ ਰਿਸਰਚ ਐਸੋਸੀਏਸ਼ਨ (ਜੀਈਪੀਆਰਏ) ਦੇ ਪ੍ਰਧਾਨ ਅਤੇ ਮੈਂਬਰਾਂ ਨੇ ਸ. ਜਸਵੰਤ ਸਿੰਘ ਪੁਰੀ ਨੂੰ ਭਾਰਤੀ ਉਦਯੋਗ ਰਤਨ ਗੋਲਡ ਮੈਡਲ ਪੁਰਸਰਕਾਰ ਨਾਲ ਨਿਵਾਜਿਆ।
ਇਹ ਪੁਰਸਕਾਰ ਉਨ੍ਹਾਂ ਨੂੰ ਅਪਣੇ ਖੇਤਰ ਵਿਚ ਪਾਏ ਲਾਮਿਸਾਲ ਯੋਗਦਾਨ ਲਈ ਦਿਤਾ ਗਿਆ। ਇਹ ਪੁਰਸਕਾਰ 54ਵੀਂ ਕੌਮੀ ਏਤਾ ਕਾਨਫ਼ਰੰਸ ਮੌਕੇ ਦਿਤੇ ਗਏ। ਇਸ ਸ਼ਾਨਦਾਰ ਮੌਕੇ ਇੰਟਰਨੈਸ਼ਨਲ ਤਮਿਲ ਯੂਨੀਵਰਸਿਟੀ ਮੇਰੀਲੈਂਡ ਯੂਐਸਏ, ਜੀਈਪੀਆਰਏ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਸਮਾਗਮ ਵਿਚ ਦੁਨੀਆਂ ਭਰ ਦੇ ਵੱਖ ਵੱਖ ਹਿੱਸਿਆਂ ਤੋਂ ਉਘੇ ਪ੍ਰਤੀਨਿਧਾਂ ਨੇ ਹਿੱਸਾ ਲਿਆ।
ਜਸਵੰਤ ਸਿੰਘ ਪੁਰੀ ਸਾਬਕਾ ਪਟਿਆਲਾ ਰਿਆਸਤ ਦੇ ਦੀਵਾਨ ਪਰਵਾਰਕ ਮੈਂਬਰ ਹਨ।