ਮੁੰਬਈ 'ਚ ਮਾਨਸੂਨ ਦੀ ਪਹਿਲੀ ਬਾਰਿਸ਼ ਵਿਚ 4 ਲੋਕਾਂ ਦੀ ਮੌਤ
Published : Jun 29, 2019, 10:55 am IST
Updated : Jun 29, 2019, 10:55 am IST
SHARE ARTICLE
Monsoon first rain Mumbai
Monsoon first rain Mumbai

ਮੌਨਸੂਨ ਲਈ ਦੇਸ਼ ਵਾਸੀਆਂ ਨੂੰ ਇਸ ਵਾਰੀ ਕੁਝ ਜ਼ਿਆਦਾ ਇੰਤਜ਼ਾਰ ਕਰਨਾ ਪਿਆ। ਹਾਲਾਂਕਿ ਮੌਨਸੂਨ ਦੇਰੀ ਨਾਲ ਹੀ ਸਹੀ ਪਰ ਦਰੁਸਤ ਆਇਆ।

ਮੁੰਬਈ : ਮੌਨਸੂਨ ਲਈ ਦੇਸ਼ ਵਾਸੀਆਂ ਨੂੰ ਇਸ ਵਾਰੀ ਕੁਝ ਜ਼ਿਆਦਾ ਇੰਤਜ਼ਾਰ ਕਰਨਾ ਪਿਆ। ਹਾਲਾਂਕਿ ਮੌਨਸੂਨ ਦੇਰੀ ਨਾਲ ਹੀ ਸਹੀ ਪਰ ਦਰੁਸਤ ਆਇਆ। ਇੰਨਾ ਦਰੁਸਤ ਕਿ 15 ਦਿਨਾਂ ਦੀ ਦੇਰੀ ਨਾਲ ਮਹਾਰਾਸ਼ਟਰ 'ਚ ਐਂਟਰੀ ਮਾਰਨ ਵਾਲਾ ਮੌਨਸੂਨ ਮਾਇਆਨਗਰੀ ਮੁੰਬਈ ਲਈ ਰਾਹਤ ਦੀ ਜਗ੍ਹਾ ਆਫ਼ਤ ਬਣ ਗਿਆ ਹੈ। ਮੁੰਬਈ ਨਗਰ ਨਿਗਮ ਦਾ ਕਹਿਣਾ ਹੈ ਕਿਹਾ ਕਿ 60 ਸਾਲ ਦਾ ਰਾਜੇਂਦਰ ਯਾਦਵ ਅਤੇ 24 ਸਾਲ ਦੇ ਸੰਜੈ ਯਾਦਵ ਦੀ ਮੌਤ ਹੋ ਗਈ ਹੈ। ਜਦੋਂ ਕਿ ਜਖ਼ਮੀ ਪੀੜਿਤਾਂ ਵਿਚ 24 ਸਾਲ ਦਾ ਦੀਪੂ ਯਾਦਵ ਅਤੇ ਪੰਜ ਸਾਲ ਦਾ ਆਸ਼ਾ ਯਾਦਵ  ਸ਼ਾਮਿਲ ਹਨ।

Monsoon first rain MumbaiMonsoon first rain Mumbai

ਹਨ੍ਹੇਰੀ ਵਿਚ ਇਕ ਹੋਰ ਘਟਨਾ ਵਿਚ ਇਕ 60 ਮਹਿਲਾ ਕਾਸ਼ਿਮਾ ਯੁਦਿਆਰ ਨੂੰ ਆਰਟੀਓ ਦਫ਼ਤਰ ਦੇ ਕੋਲ ਬਿਜਲੀ ਦਾ ਝਟਕਾ ਲੱਗ ਗਿਆ, ਜਿਸਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮਹਾਰਾਸ਼ਟਰ ਦੇ ਪਾਲਘਰ ਸਮੇਤ ਮੁੰਬਈ ਦੇ ਜ਼ਿਆਦਾਤਰ ਇਲਾਕਿਆਂ 'ਚ ਸ਼ੁੱਕਰਵਾਰ ਸਵੇਰ ਤੋਂ ਹੀ ਮੋਹਲੇਧਾਰ ਬਾਰਸ਼ ਹੋ ਰਹੀ ਹੈ। ਸਵੇਰ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਮੁੰਬਈ ਸਮੇਤ ਮਹਾਰਾਸ਼ਟਰ ਦੇ ਹੇਠਲੇ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ। ਪਾਣੀ ਭਰਨ ਕਰਕੇ ਮੁੰਬਈ ਦੇ ਬਹੁਤ ਸਾਰੇ ਇਲਾਕਿਆਂ 'ਚ ਆਵਾਜਾਈ ਲਗਪਗ ਠੱਪ ਹੋ ਚੁੱਕੀ ਹੈ। ਏਅਰਪੋਰਟ 'ਤੇ ਦ੍ਰਿਸ਼ਤਾ ਘਟ ਹੋ ਗਈ ਹੈ, ਜਿਸ ਕਾਰਨ ਉਡਾਨਾਂ 'ਤੇ ਵੀ ਅਸਰ ਪੈ ਰਿਹਾ ਹੈ।

Monsoon first rain MumbaiMonsoon first rain Mumbai

ਮੌਸਮ ਵਿਭਾਗ ਅਨੁਸਾਰ ਮਹਾਰਾਸ਼ਟਰ ਦੇ ਲੋਕਾਂ ਨੂੰ ਫਿਲਹਾਲ ਬਾਰਸ਼ ਤੋਂ ਰਾਹਤ ਨਹੀਂ ਮਿਲ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਚਾਰ ਘੰਟੇ ਤਕ ਮੁੰਬਈ 'ਚ ਇਸੇ ਤਰ੍ਹਾਂ ਤੇਜ਼ ਬਾਰਸ਼ ਹੋਣ ਦਾ ਅੰਦਾਜ਼ਾ ਜਾਰੀ ਕੀਤਾ ਹੈ। ਇਸ ਤੋਂ ਬਾਅਦ ਵੀ ਮੁੰਬਈ ਸਮੇਤ ਮਹਾਰਾਸ਼ਟਰ ਦੇ ਹੋਰਨਾਂ ਹਿੱਸਿਆਂ 'ਚ 48 ਘੰਟਿਆਂ 'ਚ ਹੋਰ ਤੇਜ਼ ਬਾਰਸ਼ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਚਿਤਾਵਨੀ ਦੇ ਨਾਲ ਹੀ BMC ਨੇ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਦੱਸਿਆ ਜਾਂਂਦਾ ਹੈ ਕਿ ਸਾਲ 2005 'ਚ ਮੁੰਬਈ ਵਾਸੀਆਂ ਨੂੰ ਜਾਨਲੇਵਾ ਬਾਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 2005 'ਚ ਹੋਈ ਬਾਰਸ਼ ਕਾਰਨ ਮੁੰਬਈ ਸਮੇਤ ਮਹਾਰਾਸ਼ਟਰ ਦੇ ਜ਼ਿਆਦਾਤਰ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਬਣ ਗਏ ਸਨ।

Monsoon first rain MumbaiMonsoon first rain Mumbai

ਅੰਦਰੂਨੀ ਸੜਕਾਂ ਤੋਂ ਲੈ ਕੇ ਰਾਜਮਾਰਗਾਂ ਤਕ 'ਤੇ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਸੀ। ਖ਼ਤਰਨਾਕ ਬਾਰਸ਼ ਕਾਰਨ ਕਈ ਦਿਨਾਂ ਤਕ ਆਵਾਜਾਈ ਠੱਪ ਰਹੀ ਸੀ। ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਲੋਕ ਕਈ ਦਿਨਾਂ ਤਕ ਆਪਣੇ ਘਰਾਂ 'ਚ ਕੈਦ ਰਹਿਣ ਨੂੰ ਹੋ ਗਏ ਸਨ। ਹਜ਼ਾਰਾਂ ਦੀ ਗਿਣਤੀ 'ਚ ਘਰਾਂ, ਦੁਕਾਨਾਂ, ਫੈਕਟਰੀਆਂ, ਕੰਪਨੀਆਂ ਅਤੇ ਸਬ ਸਟੇਸ਼ਨਾਂ 'ਚ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਨੁਕਾਸਨ ਦਾ ਸਾਹਮਣਾ ਕਰਨਾ ਪਿਆ ਸੀ। ਜੁਲਾਈ 2005 ਦੇ ਇਸ ਹੜ੍ਹ 'ਚ ਮਹਾਰਾਸ਼ਟਰ ਨੂੰ 5.50 ਬਿਲੀਅਨ (550 ਕਰੋੜ) ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ। ਕਈ ਦਿਨਾਂ ਤਕ ਟ੍ਰੇਨਾਂ ਅਤੇ ਫਲਾਈਟ ਦਾ ਸੰਚਾਲਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਿਹਾ ਸੀ। ਭਿਆਨਕ ਬਾਰਸ਼ ਕਾਰਨ ਇਕ ਮਹੀਨੇ ਦੇ ਅੰਦਰ ਮਹਾਰਾਸ਼ਟਰ 'ਚ 1094 ਲੋਕਾਂ ਦੀ ਅਕਾਲ ਮੌਤ ਹੋ ਗਈ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement