
ਪਤੰਜ਼ਲੀ ਦੀ ਬ੍ਰਹਮ ਫਾਰਮੇਸੀ ਨੂੰ ਪਹਿਲਾਂ ਬਣਾਈ ਕਰੋਨਾ ਦਵਾਈ ਦੇ ਦਾਅਵਿਆਂ ਨੂੰ ਇਨਕਾਰ ਕਰ ਦਿੱਤਾ ਹੈ।
ਹਰਿਦੁਆਰ : ਪਤੰਜ਼ਲੀ ਦੀ ਬ੍ਰਹਮ ਫਾਰਮੇਸੀ ਨੂੰ ਪਹਿਲਾਂ ਬਣਾਈ ਕਰੋਨਾ ਦਵਾਈ ਦੇ ਦਾਅਵਿਆਂ ਨੂੰ ਇਨਕਾਰ ਕਰ ਦਿੱਤਾ ਹੈ। ਆਯੁਸ਼ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨੋਟਿਸ ਦੇ ਜਵਾਬ ਵਿਚ ਉਨ੍ਹਾਂ ਅਜਿਹੀ ਕੋਈ ਦਵਾਈ ਨਾ ਬਣਾਉਂਣ ਦੀ ਗੱਲ ਕਹੀ ਹੈ। ਦੱਸ ਦੱਈਏ ਕਿ 23 ਮਾਰਚ ਨੂੰ ਪਤੰਜ਼ਲੀ ਦੇ ਵੱਲੋਂ ਕਰੋਨਾ ਵਾਇਰਸ ਦੀ ਦਵਾਈ ਤਿਆਰ ਕਰਨ ਦਾ ਦਾਅਵਾ ਕੀਤਾ ਗਿਆ ਸੀ।
Ramdev
ਇਸ ਤੋਂ ਬਾਅਦ ਇਸ ਮਾਮਲੇ ਦੇ ਸੁਰਖੀਆਂ ਵਿਚ ਆਉਂਣ ਤੋਂ ਬਾਅਦ ਆਯੁਸ਼ ਮੰਤਰਾਲੇ ਨੇ ਇਸ ਤੇ ਨਜ਼ਰ ਰੱਖੀ ਇਸ ਤੋਂ ਬਾਅਦ ਮੰਤਰਾਲੇ ਵੱਲੋਂ ਤਰੁੰਤ ਹੀ ਦਿਵਯਾ ਫਾਰਮੇਸੀ ਨੂੰ ਨੋਟਿਸ ਭੇਜ ਇਸ ਦਵਾਈ ਦੇ ਪ੍ਰਸਾਰ ਨੂੰ ਰੋਕਿਆ ਗਿਆ। ਦੱਸ ਦੱਈਏ ਕਿ ਇਸ ਭੇਜ ਨੋਟਿਸ ਤੋਂ ਬਾਅਦ ਹੀ ਦਿਵਿਆ ਫਾਰਮੇਸੀ ਨੂੰ ਇਸ ਦਾ ਸੱਤ ਦਿਨਾਂ ਦੇ ਅੰਦਰ-ਅੰਦਰ ਇਸ ਦਾ ਜਵਾਬ ਦੇਣ ਨੂੰ ਕਿਹਾ।
Ramdev's Patanjali launches Coronil
ਪਤੰਜਲੀ ਯੋਗਪੀਠ ਦੀ ਬ੍ਰਹਮ ਫਾਰਮੇਸੀ ਦਵਾਈ 'ਕੋਰੋਨਿਲ' ਦੇ ਵਿਵਾਦ ਦੇ ਵਿਚਕਾਰ 'ਆਰਡਰ ਮੀ' ਐਪ ਦੀ ਸ਼ੁਰੂਆਤ ਵੀ ਮੁਲਤਵੀ ਕਰ ਦਿੱਤੀ ਗਈ ਹੈ। ਪਤੰਜਲੀ ਯੋਗਪੀਥ ਦੇ ਬੁਲਾਰੇ ਐਸ ਕੇ ਤਿਜਾਰਾਵਾਲਾ ਨੇ ਦੱਸਿਆ ਕਿ ਐਪ ਦਾ ਅਜੇ ਟਰਾਈਲ ਕੀਤਾ ਜਾ ਰਿਹਾ ਹੈ। ਐਪ ਦੇ ਟਰਾਈਲ ਪੂਰਾ ਹੋਣ 'ਤੇ ਇਸ ਦੀ ਲਾਂਚਿੰਗ ਕੀਤੀ ਜਾਏਗੀ। ਹਾਲਾਂਕਿ, ਅਗਲੀ ਤਰੀਕ ਬਾਰੇ ਹਾਲੇ ਤੱਕ ਕੁਝ ਨਹੀਂ ਕਿਹਾ ਗਿਆ।
Ramdev's Patanjali launches Coronil
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।