
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਤੇ ਅਸਾਮ ਦੇ ਮੁੱਖ ਮੰਤਰੀ ਸਬਰਾਨੰਦ ਸੋਨੋਵਾਲ ਤੇ ਮੰਤਰੀ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਤੇ ਅਸਾਮ ਦੇ ਮੁੱਖ ਮੰਤਰੀ ਸਬਰਾਨੰਦ ਸੋਨੋਵਾਲ ਤੇ ਮੰਤਰੀ ਹਿੰਮਤ ਵਿਸ਼ਵ ਸ਼ਰਮਾ ਨਾਲ ਗੱਲਬਾਤ ਕੀਤੀ ਤੇ ਹੜ੍ਹ ਦੇ ਹਾਲਾਤਾਂ ਦੀ ਜਾਣਕਾਰੀ ਲਈ। ਇਸ ਦੌਰਾਨ ਅਮਿਤ ਸ਼ਾਹ ਨੇ ਇਨ੍ਹਾਂ ਦੋਵਾਂ ਸੂਬਿਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ। ਸ਼ਾਹ ਨੇ ਕਿਹਾ ਕਿ ਇਸ ਆਫਤ ਦੇ ਸਮੇਂ 'ਚ ਕੇਂਦਰ ਸਰਕਾਰ ਇਨ੍ਹਾਂ ਦੋਵਾਂ ਸੂਬਿਆਂ ਦੇ ਲੋਕਾਂ ਨਾਲ ਖੜ੍ਹੀ ਹੈ। ਕੋਸੀ ਖੇਤਰ 'ਚ ਜਲਪੱਧਰ ਦਾ ਵਧਣਾ ਜਾਰੀ ਹੈ। ਨਵੇਂ ਇਲਾਕਿਆਂ 'ਚ ਪਾਣੀ ਫੈਲ ਰਿਹਾ ਹੈ। ਕਰੀਬ 70 ਪਿੰਡ ਮੁੱਖ ਰੂਪ ਤੋਂ ਹੜ੍ਹ ਨਾਲ ਪ੍ਰਭਾਵਤ ਹਨ। ਨੇਪਾਲ ਦੇ ਪਹਾੜੀ ਖੇਤਰ 'ਚ ਭਾਰੀ ਮੀਂਹ ਹੋਣ ਨਾਲ ਮਹਾਨੰਦਾ ਨਦੀ ਦੇ ਜਲਪੱਧਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਨਦੀ ਦਾ ਜਲ ਪੱਧਰ 66.24 ਤਕ ਪਹੁੰਚ ਚੁੱਕਾ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ 24 ਸੈਂਟੀਮੀਟਰ 'ਤੇ ਹੈ। (ਪੀਟੀਆਈ)