
ਸੁਪਰੀਮ ਕੋਰਟ ਨੇ ਐਤਵਾਰ ਨੂੰ ਇਕ ਜ਼ਰੂਰੀ ਸੁਣਾਵਾਈ ਦੌਰਾਨ ਰਾਜਸਥਾਨ ਸੈਕੰਡਰੀ ਸਿਖਿਆ ਬੋਰਡ ਵਲੋਂ 29 ਅਤੇ 30 ਜੂਨ ਨੂੰ ਕਰਾਈ
ਨਵੀਂ ਦਿੱਲੀ, 28 ਜੂਨ : ਸੁਪਰੀਮ ਕੋਰਟ ਨੇ ਐਤਵਾਰ ਨੂੰ ਇਕ ਜ਼ਰੂਰੀ ਸੁਣਾਵਾਈ ਦੌਰਾਨ ਰਾਜਸਥਾਨ ਸੈਕੰਡਰੀ ਸਿਖਿਆ ਬੋਰਡ ਵਲੋਂ 29 ਅਤੇ 30 ਜੂਨ ਨੂੰ ਕਰਾਈ ਜਾਣ ਵਾਲੀ, 10ਵੀਂ ਦੀ ਵਚੀਆਂ ਹੋਈਆਂ ਦੋ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ਼ ਕਰ ਦਿਤੀ। ਪ੍ਰਦੇਸ਼ ਸਰਕਾਰ ਵਲੋਂ ਪੇਸ਼ ਹੋਏ ਇਕ ਵਕੀਲ ਨੇ ਇਹ ਜਾਣਕਾਰੀ ਦਿਤੀ। ਜਸਟਿਸ ਏ.ਐਮ ਖਾਨਵਿਲਕਰ, ਦਿਨੇਸ਼ ਮਾਹੇਸ਼ਵਰੀ ਅਤੇ ਸੰਜੀਵ ਖੰਨਾ ਦੇ ਬੈਂਚ ਨੇ ਐਤਵਾਰ ਨੂੰ ਵੀਡੀਉ ਕਾਨਫਰੰਸ ਰਾਹੀਂ ਹੋਈ ਸੁਣਵਾਈ 'ਚ ਮਾਘੀ ਦੇਵੀ ਨਾਂ ਦੀ ਮਹਿਲਾ ਵਲੋਂ ਦਾਖ਼ਲ ਪਟੀਸ਼ਨ ਖ਼ਾਰਜ਼ ਕਰ ਦਿਤੀ।
(ਪੀਟੀਆਈ)