
ਰਿਪੋਰਟ ਮੁਤਾਬਕ 3-17 ਸਾਲ ਦੀ ਉਮਰ ਦੇ ਬੱਚਿਆਂ 'ਤੇ ਵੈਕਸੀਨ ਦਾ ਕਲੀਨਿਕਲ ਟਰਾਇਲ ਕੀਤਾ ਗਿਆ
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੀ ਤੀਸਰੀ ਸੰਭਾਵਿਤ ਲਹਿਰ ਨੂੰ ਬੱਚਿਆ ਲਈ ਸਭ ਤੋਂ ਵਧੇਰੇ ਖਤਰਨਾਕ ਮੰਨਿਆ ਜਾ ਰਿਹਾ ਹੈ ਅਜਿਹੇ 'ਚ ਭਾਰਤ ਸਮੇਤ ਤਮਾਮ ਦੇਸ਼ ਕੋਰੋਨਾ ਤੋਂ ਬਚਣ ਲਈ ਹੁਣ ਤੋਂ ਹੀ ਬੱਚਿਆਂ 'ਤੇ ਵੈਕਸੀਨ ਦਾ ਟਰਾਇਲ ਕਰ ਰਹੇ ਹਨ। ਇਸ ਦਰਮਿਆਨ ਲੈਂਸੇਟ ਇਨਫੈਕਸ਼ਨ ਡਿਜ਼ੀਜ ਦੇ ਜਨਰਲ ਦੀ ਲੇਟੈਸਟ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਚੀਨ ਦੀ ਵੈਕਸੀਨ ਕੋਰੋਨਾਵੈਕ ਨੂੰ ਬੱਚਿਆਂ ਅਤੇ ਅੱਲ੍ਹੜਾਂ 'ਤੇ ਵੀ ਅਸਰਦਾਰ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ-ਵੱਡੀ ਲਾਪਰਵਾਹੀ : ਠਾਣੇ 'ਚ ਮਹਿਲਾ ਨੂੰ 15 ਮਿੰਟ 'ਚ ਹੀ ਲੱਗਾ ਦਿੱਤੇ ਗਏ ਕੋਰੋਨਾ ਦੇ 3 ਟੀਕੇ
CoronaVac
ਰਿਪੋਰਟ ਮੁਤਾਬਕ 3-17 ਸਾਲ ਦੀ ਉਮਰ ਦੇ ਬੱਚਿਆਂ 'ਤੇ ਵੈਕਸੀਨ ਦਾ ਕਲੀਨਿਕਲ ਟਰਾਇਲ ਕੀਤਾ ਗਿਆ ਅਤੇ ਟਰਾਇਲ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਉਸ ਮੁਤਾਬਕ ਇਹ ਵੈਕਸੀਨ ਬੱਚਿਆਂ 'ਤੇ ਵੀ ਅਸਰਦਾਰ ਹੈ। ਬੱਚਿਆਂ ਨੂੰ ਇਸ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇਣ ਤੋਂ ਬਾਅਦ ਉਨ੍ਹਾਂ ਦੇ ਅੰਦਰ 96 ਫੀਸਦੀ ਐਂਟੀਬਾਡੀ ਵਿਕਸਿਤ ਹੋਈ। ਬੱਚਿਆਂ ਨੂੰ ਵੈਕਸੀਨ ਦੀਆਂ ਡੋਜ਼ 28 ਦਿਨ ਦੇ ਅੰਦਰ ਹੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ-ਮਾਡਰਨਾ ਦੇ ਕੋਰੋਨਾ ਟੀਕੇ ਨੂੰ ਅੱਜ DCGI ਤੋਂ ਮਿਲ ਸਕਦੀ ਹੈ ਮਨਜ਼ੂਰੀ
ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕੋਵਿਡ ਦੀ ਤੀਸਰੀ ਲਹਿਰ ਦਾ ਬੱਚਿਆਂ 'ਤੇ ਕਾਫੀ ਪ੍ਰਭਾਵ ਪਵੇਗਾ ਜਿਸ ਕਾਰਨ ਵੈਕਸੀਨ ਬਣਾਉਣਾ ਬੇਹਦ ਜ਼ਰੂਰੀ ਵੀ ਹੈ। ਫਾਈਜ਼ਰ-ਬਾਇਓਨਟੈੱਕ ਮਾਡਰਨਾ ਦੀ ਕੋਵਿਡ ਵੈਕਸੀਨ ਨੂੰ ਪਹਿਲਾਂ ਹੀ ਬੱਚਿਆਂ 'ਤੇ ਅਸਰਦਾਰ ਮੰਨਿਆ ਜਾ ਚੁੱਕਿਆ ਹੈ।
Vaccination
ਇਹ ਵੀ ਪੜ੍ਹੋ-ਦਿੱਲੀ ਹਵਾਈ ਅੱਡੇ ਤੋਂ 2 ਦੱਖਣੀ ਅਫਰੀਕੀ ਨਾਗਰਿਕਾਂ ਤੋਂ 126 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਬੱਚਿਆਂ 'ਤੇ ਜਿਹੜੇ ਸਭ ਤੋਂ ਮਾੜੇ ਪ੍ਰਭਾਵ ਇਸ ਟਰਾਇਲ ਦੌਰਾਨ ਦੇਖਣ ਨੂੰ ਮਿਲਿਆ ਉਸ 'ਚ ਹਲਕਾ ਬੁਖਾਰ ਹੈ। ਜ਼ਿਆਦਾਤਰ ਬੱਚਿਆਂ 'ਚ ਟੀਕਾ ਲੱਗਣ ਤੋਂ ਬਾਅਦ 550 'ਚੋਂ 73 ਬੱਚਿਆਂ ਨੂੰ ਟੀਕੇ ਵਾਲੀ ਥਾਂ 'ਤੇ ਦਰਦ ਦੀ ਸ਼ਿਕਾਇਤ ਕੀਤੀ ਗਈ। ਬੱਚਿਆਂ ਦੇ ਅੰਦਰ ਵੱਖ-ਵੱਖ ਤਰ੍ਹਾਂ ਦੀ ਸ਼ਿਕਾਇਤ 7 ਦਿਨ ਦੇ ਅੰਦਰ ਦੇਖਣ ਨੂੰ ਮਿਲੀ ਹਾਲਾਂਕਿ 48 ਘੰਟਿਆਂ ਅੰਦਰ ਸਾਰ ਬੱਚੇ ਠੀਕ ਹੋ ਗਏ।
ਇਹ ਵੀ ਪੜ੍ਹੋ-ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਹੀ ਭਿੜੇ AAP ਤੇ Congress ਆਗੂ