
ਦੇਸ਼ 'ਚ ਕੋਰੋਨਾ ਨੂੰ ਹਰਾਉਣ ਲਈ ਵੈਕਸੀਨੇਸ਼ਨ ਦੀ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ
ਨਵੀਂ ਦਿੱਲੀ-ਮਲਟੀਨੈਸ਼ਨਲ ਫਾਰਮਾ ਕੰਪਨੀ ਸਿਪਲਾ ਨੇ ਮਾਡਰਨਾ ਦੀ ਕੋਰੋਨਾ ਵਾਇਰਸ ਵੈਕਸੀਨ ਦੇ ਇੰਪੋਰਟ ਦੀ ਡਰੱਗਸ ਕੰਟੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਤੋਂ ਇਜਾਜ਼ਤ ਮੰਗੀ ਹੈ। ਸੂਤਰਾਂ ਨੇ ਕਿਹਾ ਹੈ ਕਿ ਕੰਪਨੀ ਨੇ ਸੋਮਵਾਰ ਨੂੰ ਐਪਲੀਕੇਸ਼ਨ ਦਿੱਤੀ ਸੀ ਅਤੇ ਅੱਜ ਉਸ ਨੂੰ ਮਨਜ਼ੂਰੀ ਮਿਲ ਸਕਦੀ ਹੈ।
ਦੇਸ਼ 'ਚ ਕੋਰੋਨਾ ਨੂੰ ਹਰਾਉਣ ਲਈ ਵੈਕਸੀਨੇਸ਼ਨ ਦੀ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਨਾਲ ਜਲਦ ਤੋਂ ਜਲਦ ਨਜਿੱਠਿਆ ਜਾ ਸਕੇ।
ਇਹ ਵੀ ਪੜ੍ਹੋ-ਦਿੱਲੀ ਹਵਾਈ ਅੱਡੇ ਤੋਂ 2 ਦੱਖਣੀ ਅਫਰੀਕੀ ਨਾਗਰਿਕਾਂ ਤੋਂ 126 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਫਾਈਜ਼ਰ ਦੇ ਨਾਲ ਮਾਡਰਨਾ ਦੀ ਇਹ ਵੈਕਸੀਨ ਅਮੀਰ ਦੇਸ਼ਾਂ ਦੀ ਪਸੰਦ ਬਣੀ ਰਹੀ ਹੈ ਅਤੇ ਮਾਹਰਾਂ ਮੁਤਾਬਕ ਕੋਰੋਨਾ ਵਿਰੁੱਧ ਵੈਕਸੀਨ ਦੀ ਡੋਜ਼ 90 ਫੀਸਦੀ ਤੱਕ ਅਸਰਦਾਰ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਕਰੀਬ 120 ਮਿਲੀਅਨ ਅਮਰੀਕੀ ਹੁਣ ਤੱਕ ਫਾਈਜ਼ਰ ਅਤੇ ਮਾਡਰਨਾ ਦੀ ਖੁਰਾਕ ਲੈ ਚੁੱਕੇ ਹਨ ਅਤੇ ਇਨ੍ਹਾਂ 'ਚੋਂ ਕਿਸੇ ਨੂੰ ਹੀ ਸਿਹਤ ਸਮੱਸਿਆ ਨਹੀਂ ਆਈ ਹੈ। ਸੂਤਰਾਂ ਮੁਤਾਬਕ ਮਾਡਰਨਾ ਦੀ ਵੈਕਸੀਨ ਨੂੰ 18 ਸਾਲ ਤੋਂ ਉੱਤੇ ਦੇ ਲੋਕਾਂ 'ਤੇ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
Moderna
ਇਹ ਵੀ ਪੜ੍ਹੋ-ਕੇਜਰੀਵਾਲ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਹੀ ਭਿੜੇ AAP ਤੇ Congress ਆਗੂ
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਭਾਰਤੀ ਕੰਪਨੀ ਸਿਪਲਾ ਨੇ ਵੀ ਮਾਡਰਨਾ ਵੈਕਸੀਨ ਦੇ ਇੰਪੋਰਟ ਲਈ ਮਨਜ਼ੂਰੀ ਮੰਗੀ ਹੈ। ਹਾਲਾਂਕਿ ਮਨਜ਼ੂਰੀ ਤੋਂ ਬਾਅਦ ਇਸ ਨੂੰ ਸਿੱਧੇ ਆਮ ਜਨਤਾ ਨੂੰ ਨਹੀਂ ਲਾਇਆ ਜਾਵੇਗਾ ਕਿਉਂਕਿ ਮਾਡਰਨਾ ਦਾ ਭਾਰਤ 'ਚ ਕੋਈ ਟਰਾਇਲ ਨਹੀਂ ਹੋਇਆ ਹੈ। ਇਸ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਵੈਕਸੀਨ ਪਹਿਲਾਂ 100 ਲੋਕਾਂ ਦੇ ਇਕ ਗਰੁੱਪ ਨੂੰ ਲਾਈ ਜਾਵੇਗੀ। ਜੇਕਰ ਸਾਰਾ ਕੁਝ ਠੀਕ ਰਿਹਾ ਤਾਂ ਉਸ ਤੋਂ ਬਾਅਦ ਹੀ ਇਸ ਨੂੰ ਆਮ ਜਨਤਾ ਨੂੰ ਲਾਇਆ ਜਾਵੇਗਾ।
ਇਹ ਵੀ ਪੜ੍ਹੋ-ਸੁਖਬੀਰ ਬਾਦਲ ਨੇ ਤੰਗ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
Pfizer
ਇਸ ਤੋਂ ਇਲਾਵਾ ਖੋਜ ਦੌਰਾਨ ਕੋਰੋਨਾ ਵਾਇਰਸ ਦੇ ਦੋ ਵੈਰੀਐਂਟ ਵਿਰੁੱਧ ਇਨ੍ਹਾਂ ਵੈਕਸੀਨ ਨੇ ਕੋਰੋਨਾ ਦੇ ਦੋ ਵੈਰੀਐਂਟ ਵਿਰੁੱਧ ਉੱਚ ਪੱਧਰ ਦੀ ਐਂਟੀਬਾਡੀ ਵੀ ਪੈਦਾ ਕੀਤੀ। ਇਸ ਖੋਜ ਨਾਲ ਹੁਣ ਇਹ ਸਿੱਟਾ ਨਿਕਲ ਰਿਹਾ ਹੈ ਕਿ ਫਾਈਜ਼ਰ ਅਤੇ ਮਾਡਰਨਾ ਦੀ ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਨੂੰ ਕਈ ਸਾਲ ਜਾਂ ਜੀਵਨਭਰ ਇਮਿਊਨਿਟੀ ਮਿਲ ਸਕਦੀ ਹੈ।
ਇਹ ਵੀ ਪੜ੍ਹੋ-'ਪੰਜਾਬ ਨੂੰ ਕੰਗਾਲ ਬਣਾ ਰਹੇ ਹਨ ਗ਼ਲਤ ਢੰਗ ਨਾਲ ਕੀਤੇ ਬਿਜਲੀ ਸਮਝੌਤੇ, ਤੁਰੰਤ ਹੋਣੇ ਚਾਹੀਦੇ ਹਨ ਰੱਦ'
ਇਹ ਨਹੀਂ ਇਨ੍ਹਾਂ ਵੈਕਸੀਨ ਨੂੰ ਲਵਾਉਣ ਵਾਲੇ ਲੋਕਾਂ ਨੂੰ ਬੂਸਟਰ ਡੋਜ਼ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਹੁਣ ਤੱਕ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ ਅਤੇ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਵੀ ਦਸਤਕ ਦੇ ਦਿੱਤੀ ਹੈ। ਕੋਰੋਨਾ ਦਾ ਡੈਲਟਾ ਵੈਰੀਐਂਟ ਹੁਣ ਤੱਕ ਕਰੀਬ 85 ਦੇਸ਼ਾਂ 'ਚ ਫੈਲ ਚੁੱਕਿਆ ਹੈ।