
ਭਾਰਤ 'ਚ ਐਮਰਜੈਂਸੀ ਇਸਤੇਮਾਲ ਲਈ ਮਾਡਰਨਾ ਦੇ ਕੋਵਿਡ-19 ਟੀਕੇ ਦੇ ਆਯਾਤ ਦੀ ਇਜਾਜ਼ਤ ਦੇ ਦਿੱਤੀ ਹੈ
ਨਵੀਂ ਦਿੱਲੀ-ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਭਾਰਤ ਨੂੰ ਜਲਦ ਹੀ ਇਕ ਹੋਰ ਵੱਡਾ ਹਥਿਆਰ ਮਿਲਣ ਜਾ ਰਿਹਾ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਨੇ ਮੰਗਲਵਾਰ ਨੂੰ ਸਿਪਲਾ ਨੂੰ ਭਾਰਤ 'ਚ ਐਮਰਜੈਂਸੀ ਇਸਤੇਮਾਲ ਲਈ ਮਾਡਰਨਾ ਦੇ ਕੋਵਿਡ-19 ਟੀਕੇ ਦੇ ਆਯਾਤ ਦੀ ਇਜਾਜ਼ਤ ਦੇ ਦਿੱਤੀ ਹੈ। ਸਿਪਲਾ ਨੇ ਵੈਕਸੀਨ ਦ ਐਮਰਜੈਂਸੀ ਇਸਤੇਮਾਲ ਲਈ ਇਸ ਦੇ ਆਯਾਤ ਅਤੇ ਮਾਰਕੀਟਿੰਗ ਦੀ ਇਜਾਜ਼ਤ ਵੀ ਮੰਗੀ ਸੀ।
ਇਹ ਵੀ ਪੜ੍ਹੋ-ਇਸ ਕਾਰਨ ਅਮਰੀਕਾ ਤੇ ਕੁਵੈਤ ਨੇ 4,000 ਭਾਰਤੀਆਂ ਨੂੰ ਕੀਤਾ ਡਿਪੋਰਟ
Moderna
ਸਰਕਾਰ ਜਲਦ ਇਸ ਫੈਸਲੇ ਦਾ ਐਲਾਨ ਕਰ ਸਕਦੀ ਹੈ। ਮਾਡਰਨਾ ਵੱਲੋਂ ਦੱਸਿਆ ਗਿਆ ਹੈ ਕਿ ਅਮਰੀਕੀ ਸਰਕਾਰ ਨੇ ਮਾਡਰਨਾ ਕੋਵਿਡ-19 ਵੈਕਸੀਨ ਦੀ ਡੋਜ਼ ਤੈਅ ਗਿਣਤੀ 'ਚ ਭਾਰਤ ਨੂੰ ਡੋਨੇਟ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿਪਲਾ ਨੇ ਸੋਮਵਾਰ ਨੂੰ ਇਕ ਅਰਜ਼ੀ ਦੇ ਕੇ ਇਸ ਟੀਕੇ ਦੇ ਆਯਾਤ ਦੀ ਇਜਾਜ਼ਤ ਮੰਗੀ ਸੀ।
ਇਹ ਵੀ ਪੜ੍ਹੋ-3-17 ਸਾਲ ਦੇ ਬੱਚਿਆਂ 'ਤੇ 96 ਫੀਸਦੀ ਅਸਰਦਾਰ ਹੈ ਚੀਨ ਦੀ ਇਹ ਕੋਰੋਨਾ ਵੈਕਸੀਨ
Moderna
ਉਸ ਨੇ 15 ਅਪ੍ਰੈਲ ਅਤੇ ਇਕ ਜੂਨ ਦੇ ਡੀ.ਸੀ.ਜੀ.ਆਈ. ਨੋਟਿਸ ਦਾ ਹਵਾਲਾ ਦਿੱਤਾ ਹੈ। ਨੋਟਿਸ 'ਚ ਕਿਹਾ ਗਿਆ ਸੀ ਕਿ ਜੇਕਰ ਟੀਕੇ ਨੂੰ ਐਮਰਜੈਂਸੀ ਵਰਤੋਂ ਅਧਿਕਾਰ (ਈ.ਯੂ.ਏ.) ਲਈ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਵੱਲੋਂ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਟੀਕੇ ਨੂੰ ਬਿਨਾਂ ਬ੍ਰਿਜ਼ਿੰਗ ਟਰਾਇਲ ਦੇ ਮਾਰਕੀਟਿੰਗ ਦਾ ਅਧਿਕਾਰ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ-ਵੱਡੀ ਲਾਪਰਵਾਹੀ : ਠਾਣੇ 'ਚ ਮਹਿਲਾ ਨੂੰ 15 ਮਿੰਟ 'ਚ ਹੀ ਲੱਗਾ ਦਿੱਤੇ ਗਏ ਕੋਰੋਨਾ ਦੇ 3 ਟੀਕੇ
ਦੇਸ਼ 'ਚ ਫਿਲਹਾਲ ਸੀਰਮ ਇੰਸਟੀਚਿਊਟ ਦੀ ਕੋਵਿਡਸ਼ੀਲਡ ਅਤੇ ਭਾਰਤ ਬਾਇਓਨਟੈੱਕ ਦੀ ਕੋਵੈਕਸੀਨ ਦਾ ਇਸਤੇਮਾਲ ਵੈਕਸੀਨੇਸ਼ਨ ਡਰਾਈਲ 'ਚ ਕੀਤਾ ਜਾ ਰਿਹਾ ਹੈ। ਰੂਸ ਦੀ ਸਪੂਤਨਿਕ-ਵੀ ਨੂੰ ਵੀ ਭਾਰਤ 'ਚ ਇਸਤੇਮਾਲ ਲਈ ਕੀਤੇ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।