ਜੰਮੂ: 24 ਘੰਟਿਆਂ ਵਿਚ ਵੇਖਿਆ ਗਿਆ ਦੂਜਾ ਡਰੋਨ, ਮਾਮਲਾ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪਿਆ
Published : Jun 29, 2021, 10:23 am IST
Updated : Jun 29, 2021, 10:31 am IST
SHARE ARTICLE
Drone
Drone

ਫ਼ੌਜ ਖੇਤਰ 'ਚ ਲਗਾਤਾਰ ਤੀਸਰੀ ਵਾਰ ਵੇਖਿਆ ਗਿਆ ਡਰੋਨ

ਜੰਮੂ: ਜੰਮੂ ਦੇ ਕੁੰਜਵਾਨੀ-ਰਤਨੁਚੱਕ ਵਿੱਚ ਸੋਮਵਾਰ ਦੀ ਰਾਤ ਨੂੰ ਇੱਕ ਵਾਰ ਫਿਰ ਡਰੋਨ ਵੇਖਿਆ ਗਿਆ। ਲਗਾਤਾਰ ਤੀਜੀ ਵਾਰ ਅਤੇ 24 ਘੰਟਿਆਂ ਵਿਚ ਦੂਜੀ ਵਾਰ ਇੱਥੇ ਇਕ ਡਰੋਨ ਵੇਖਿਆ ਗਿਆ ਹੈ। ਸੋਮਵਾਰ ਨੂੰ ਡਰੋਨ ਕਾਲੂਚਕ ਮਿਲਟਰੀ ਸਟੇਸ਼ਨ ਦੇ ਨੇੜੇ ਦੇਖਿਆ ਗਿਆ ਸੀ।

DroneDrone

ਜਿਸ ਤੋਂ ਬਾਅਦ ਸਵੇਰੇ 3 ਵਜੇ ਦੇ ਕਰੀਬ ਕੁੰਜਵਾਨੀ-ਰਤਨੁਚੱਕ ਵਿੱਚ ਡਰੋਨ ਵੇਖਣ ਦੀਆਂ ਖ਼ਬਰਾਂ ਆਈਆਂ ਹਨ। ਸੂਤਰਾਂ ਅਨੁਸਾਰ ਡਰੋਨ ਉੱਚੀ ਉਚਾਈ 'ਤੇ ਉਡਾਣ ਭਰ ਰਿਹਾ ਸੀ ਅਤੇ ਇਸ ਵਿਚ ਚਿੱਟੀ ਰੋਸ਼ਨੀ ਬਲ ਰਹੀ ਸੀ। ਦੂਜੇ ਪਾਸੇ ਗ੍ਰਹਿ ਮੰਤਰਾਲੇ ਨੇ ਜੰਮੂ ਹਵਾਈ ਸੈਨਾ ਦੇ ਸਟੇਸ਼ਨ ਹਮਲੇ ਦਾ ਕੇਸ ਕੌਮੀ ਜਾਂਚ ਏਜੰਸੀ ਨੂੰ ਸੌਂਪ ਦਿੱਤਾ ਹੈ।

 

 

ਡਰੋਨ ਹਮਲਿਆਂ ਦੇ ਮੱਦੇਨਜ਼ਰ, ਡਰੋਨ ਰੋਕੂ ਬੰਦੂਕਾਂ ਸਮੇਤ ਕਮਾਂਡੋ ਫੌਜੀ ਅਦਾਰਿਆਂ ਵਿੱਚ ਤਾਇਨਾਤ ਕੀਤੇ ਗਏ ਹਨ। ਖ਼ਤਰੇ ਦੇ ਮੱਦੇਨਜ਼ਰ ਡਰੋਨ ਨੂੰ ਕਿਤੇ ਵੀ ਉਡਾਣ ਵੇਖ ਕੇ ਜਵਾਬੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੌਜ ਦੇ ਸਾਰੇ ਹੈੱਡਕੁਆਰਟਰਾਂ, ਇਕਾਈਆਂ, ਕੈਂਪਾਂ ਵਿਚ ਅਲਰਟ ਕਰ ਦਿੱਤਾ ਗਿਆ ਹੈ।

DroneDrone

ਜ਼ਿਕਰਯੋਗ ਹੈ ਕਿ ਐਤਵਾਰ ਦੇਰ ਰਾਤ ਰਤਨੁਚਕ-ਕਾਲੂਚਕ ਫ਼ੌਜ ਖੇਤਰਾਂ ਦੇ ਉੱਪਰ ਚੱਕਰ ਲਗਾ ਰਹੇ 2 ਡਰੋਨ ਵੇਖੇ ਗਏ ਸਨ। ਚੌਕਸ ਫ਼ੌਜੀਆਂ ਨੇ ਐਤਵਾਰ ਰਾਤ ਗੋਲੀਆਂ ਚਲਾਈਆਂ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਐਤਵਾਰ ਦੇਰ ਰਾਤ 11.45 ਵਜੇ ਇਕ ਡਰੋਨ ਅਤੇ 2.40 ਵਜੇ ਦੂਜਾ ਡਰੋਨ ਦੇਖਿਆ ਗਿਆ। ਉੱਥੇ ਤਾਇਨਾਤ ਫ਼ੌਜੀਆਂ ਨੇ ਗੋਲੀਆਂ ਚਲਾਉਣ ਤੋਂ ਬਾਅਦ ਉੱਥੋਂ ਦੂਰ ਉੱਡ ਗਏ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement