MP News : 'ਪਤੀਆਂ ਨੂੰ ਕਹੋ ਘਰ 'ਚ ਸ਼ਰਾਬ ਪੀਣ ,ਉਨ੍ਹਾਂ ਨੂੰ ਬੇਲਣੇ ਦਿਖਾਓ', ਸ਼ਰਾਬ ਛੁਡਵਾਉਣ ਨੂੰ ਲੈ ਕੇ ਮੰਤਰੀ ਦੀ ਮਹਿਲਾਵਾਂ ਨੂੰ ਸਲਾਹ
Published : Jun 29, 2024, 6:10 pm IST
Updated : Jun 29, 2024, 6:10 pm IST
SHARE ARTICLE
Minister Narayan Singh kushwaha
Minister Narayan Singh kushwaha

ਕਿਹਾ, ਔਰਤਾਂ ਨੂੰ ਸ਼ਰਾਬ ਪੀਣ ਦੇ ਆਦੀ ਲੋਕਾਂ ਨੂੰ ‘ਵੇਲਣੇ ਵਿਖਾਉਣੇ’ ਚਾਹੀਦੇ ਹਨ

MP News : ਮੱਧ ਪ੍ਰਦੇਸ਼ ਦੇ ਮੰਤਰੀ ਨਰਾਇਣ ਸਿੰਘ ਕੁਸ਼ਵਾਹਾ ਨੇ ਔਰਤਾਂ ਨੂੰ ਸਲਾਹ ਦਿਤੀ ਹੈ ਕਿ ਉਹ ਅਪਣੇ ਪਤੀਆਂ ਨੂੰ ਘਰ ’ਚ ਸ਼ਰਾਬ ਪੀਣ ਲਈ ਕਹਿਣ ਤਾਂ ਜੋ ਉਹ ਸ਼ਰਮਿੰਦਾ ਮਹਿਸੂਸ ਕਰਨ ਅਤੇ ਹੌਲੀ-ਹੌਲੀ ਉਨ੍ਹਾਂ ਦੀ ਸ਼ਰਾਬ ਪੀਣ ਦੀ ਆਦਤ ਛੁਟ ਜਾਵੇ। ਉਨ੍ਹਾਂ ਨੇ ਇਹ ਟਿਪਣੀ ਸ਼ੁਕਰਵਾਰ ਨੂੰ ਭੋਪਾਲ ’ਚ ‘ਨਸ਼ਾ ਮੁਕਤੀ ਅਭਿਆਨ’ ਨਾਲ ਜੁੜੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤੀ, ਜਿਸ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ।

 ਹਾਲਾਂਕਿ ਵਿਰੋਧੀ ਧਿਰ ਕਾਂਗਰਸ ਨੇ ਕੁਸ਼ਵਾਹਾ ਦੇ ਬਿਆਨ ਦੀ ਨਿੰਦਾ ਕੀਤੀ ਅਤੇ ਮੁਆਫੀ ਮੰਗਣ ਦੀ ਮੰਗ ਕੀਤੀ। ਕਾਂਗਰਸ ਨੇ ਕਿਹਾ ਕਿ ਕੁਸ਼ਵਾਹਾ ਦੇ ਸੁਝਾਅ ਨਾਲ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਧਣਗੀਆਂ। ਇਕੱਠ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਸਮਾਜਕ ਨਿਆਂ ਮੰਤਰੀ ਨੇ ਕਿਹਾ, ‘‘ਇਸ (ਨਸ਼ਾ ਛੁਡਾਊ ਯਤਨਾਂ) ’ਚ ਸੱਭ ਤੋਂ ਵੱਡਾ ਯੋਗਦਾਨ ਘਰ ਦੀਆਂ ਮਾਵਾਂ ਅਤੇ ਭੈਣਾਂ ਦਾ ਹੈ। ਸੱਭ ਤੋਂ ਪਹਿਲਾਂ, ਉਨ੍ਹਾਂ (ਪਤੀਆਂ) ਨੂੰ ਕਹੋ ਕਿ ਉਹ ਬਾਹਰ ਨਾ ਜਾਣ ਅਤੇ ਬਾਜ਼ਾਰ ’ਚ ਸ਼ਰਾਬ ਨਾ ਪੀਣ। ਉਨ੍ਹਾਂ ਨੂੰ ਕਹੋ ਕਿ ਜੇ ਤੁਸੀਂ ਸ਼ਰਾਬ ਪੀਣਾ ਚਾਹੁੰਦੇ ਹੋ ਅਤੇ ਖਾਣਾ ਖਾਣਾ ਚਾਹੁੰਦੇ ਹੋ, ਤਾਂ ਮੇਰੇ (ਪਤਨੀਆਂ) ਸਾਹਮਣੇ ਕਰੋ।’’

ਉਨ੍ਹਾਂ ਕਿਹਾ ਕਿ ਜੇਕਰ ਮਰਦ ਅਪਣੀਆਂ ਪਤਨੀਆਂ ਦੇ ਸਾਹਮਣੇ ਸ਼ਰਾਬ ਪੀਂਦੇ ਹਨ ਤਾਂ ਉਨ੍ਹਾਂ ਦੀ ਸ਼ਰਾਬ ਪੀਣ ਦੀ ਹੱਦ ਘੱਟ ਜਾਵੇਗੀ।
ਕੁਸ਼ਵਾਹਾ ਨੇ ਕਿਹਾ, ‘‘ਉਹ ਹੌਲੀ-ਹੌਲੀ (ਸ਼ਰਾਬ ਪੀਣ ਦੀ ਆਦਤ) ਛੱਡਣ ਦੀ ਕਗਾਰ ’ਤੇ ਆ ਜਾਣਗੇ। ਉਨ੍ਹਾਂ ਨੂੰ ਅਪਣੀ ਪਤਨੀ ਅਤੇ ਬੱਚਿਆਂ ਦੇ ਸਾਹਮਣੇ ਸ਼ਰਾਬ ਪੀਣ ’ਚ ਸ਼ਰਮ ਆਵੇਗੀ।’’

ਉਨ੍ਹਾਂ ਕਿਹਾ, ‘‘ਪਤਨੀਆਂ ਨੂੰ ਅਪਣੇ ਪਤੀਆਂ ਨੂੰ ਇਹ ਵੀ ਦਸਣਾ ਚਾਹੀਦਾ ਹੈ ਕਿ ਭਵਿੱਖ ’ਚ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਵਾਂਗ ਸ਼ਰਾਬ ਪੀਣਾ ਸ਼ੁਰੂ ਕਰ ਸਕਦੇ ਹਨ।’’ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਥਾਨਕ ਪੱਧਰ ’ਤੇ ਗਰੁੱਪ ਬਣਾਉਣੇ ਚਾਹੀਦੇ ਹਨ ਅਤੇ ਸ਼ਰਾਬ ਪੀਣ ਦੇ ਆਦੀ ਲੋਕਾਂ ਨੂੰ ‘ਵੇਲਣੇ ਵਿਖਾਉਣੇ’ ਚਾਹੀਦੇ ਹਨ।

 ਮੰਤਰੀ ਨੇ ਬਾਅਦ ’ਚ ਪੱਤਰਕਾਰਾਂ ਨੂੰ ਦਸਿਆ ਕਿ ਘਰ ’ਚ ਬੱਚਿਆਂ ਦੇ ਸਾਹਮਣੇ ਸ਼ਰਾਬ ਪੀਣ ਨਾਲ ਮਰਦ ਸ਼ਰਮਿੰਦਾ ਹੋਣਗੇ ਅਤੇ ਉਹ ਇਸ ਆਦਤ ਨੂੰ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਬੱਚੇ ਅਪਣੇ ਪਿਤਾ ਨੂੰ ਵੀ ਸ਼ਰਾਬ ਨਾ ਪੀਣ ਲਈ ਕਹਿਣਗੇ ,ਜਿਸ ਦਾ ਪਿਤਾ ’ਤੇ ਸਕਾਰਾਤਮਕ ਅਸਰ ਪਵੇਗਾ।

 ਕੁਸ਼ਵਾਹਾ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਨੇਤਾ ਸੰਗੀਤਾ ਸ਼ਰਮਾ ਨੇ ਕਿਹਾ ਕਿ ਅਜਿਹੀ ਸਲਾਹ ਦੇ ਕੇ ਮੰਤਰੀ ਘਰੇਲੂ ਹਿੰਸਾ ਨੂੰ ਉਤਸ਼ਾਹਤ ਕਰ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਘਰੇਲੂ ਹਿੰਸਾ ਦਾ ਮੁੱਖ ਕਾਰਨ ਨਸ਼ਾ ਅਤੇ ਸ਼ਰਾਬ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਮਹਿਲਾ ਕਮਿਸ਼ਨ ਕੋਲ ਸ਼ਰਾਬ ਕਾਰਨ ਘਰੇਲੂ ਹਿੰਸਾ ਦੇ 17,000 ਤੋਂ ਵੱਧ ਮਾਮਲੇ ਵਿਚਾਰ ਅਧੀਨ ਹਨ।
ਸ਼ਰਮਾ ਨੇ ਕਿਹਾ ਕਿ ਮੰਤਰੀ ਔਰਤਾਂ ਨੂੰ ਅਪਣੇ ਪਤੀਆਂ ’ਤੇ ਵੇਲਣਾ ਚਲਾਉਣ ਲਈ ਉਤਸ਼ਾਹਤ ਕਰ ਰਹੇ ਹਨ, ਜਿਸ ਨਾਲ ਘਰੇਲੂ ਹਿੰਸਾ ਨੂੰ ਉਤਸ਼ਾਹ ਮਿਲੇਗਾ। ਕਾਂਗਰਸੀ ਨੇਤਾ ਨੇ ਕਿਹਾ ਕਿ ਮੰਤਰੀ ਨੂੰ ਅਪਣੀ ਟਿਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ। 

Location: India, Madhya Pradesh

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement