
ਹੋਸਟਲ ਰਿਹਾਇਸ਼ੀ ਇਕਾਈਆਂ ਵਾਂਗ ਨਹੀਂ ਹਨ : ਅਗਾਊਂ ਫੈਸਲਾ ਅਥਾਰਟੀ (ਏ.ਏ.ਆਰ.)
ਨਵੀਂ ਦਿੱਲੀ: ਹੋਸਟਲਾਂ ਦੇ ਕਿਰਾਏ ’ਤੇ ਹੁਣ 12 ਫ਼ੀ ਸਦੀ ਜੀ.ਐਸ.ਟੀ. ਲੇਗਾਗਾ, ਜਿਸ ਕਾਰਨ ਵਿਦਿਆਰਥੀਆਂ ਨੂੰ ਵੱਧ ਭੁਗਤਾਨ ਕਰਨਾ ਹੋਵੇਗਾ। ਅਗਾਊਂ ਫੈਸਲਾ ਅਥਾਰਟੀ (ਏ.ਏ.ਆਰ.) ਨੇ ਦੋ ਵੱਖੋ-ਵੱਖ ਮਾਮਲਿਆਂ ’ਚ ਇਹ ਫੈਸਲਾ ਦਿਤਾ। ਏ.ਏ.ਆਰ. ਦੀ ਬੇਂਗਲੁਰੂ ਬੈਂਚ ਨੇ ਕਿਹਾ ਕਿ ਹੋਸਟਲ ਰਿਹਾਇਸ਼ੀ ਇਕਾਈਆਂ ਵਾਂਗ ਨਹੀਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਤੋਂ ਛੋਟ ਪ੍ਰਾਪਤ ਨਹੀਂ ਹਨ।
ਸ੍ਰੀਸਾਈ ਲਗਜ਼ਰੀ ਸਟੇਅ ਐਲ.ਐਲ.ਪੀ. ਦੇ ਬਿਨੈ ’ਤੇ ਫੈਸਲਾ ਦਿੰਦਿਆਂ ਏ.ਏ.ਆਰ. ਨੇ ਕਿਹਾ ਕਿ 17 ਜੁਲਾਈ, 2022 ਤਕ ਹੋਟਲ, ਕਲੱਬ, ਕੈਂਪਸਾਈਟ ਦੀ ਰੋਜ਼ਾਨਾ 1000 ਰੁਪਏ ਤਕ ਦੇ ਟੈਕਸ ਵਾਲੀਆਂ ਰਿਹਾਇਸ਼ੀ ਸੇਵਾਵਾਂ ’ਤੇ ਜੀ.ਐਸ.ਟੀ. ਛੋਟ ਲਾਗੂ ਸੀ। ਬੇਂਗਲੁਰੂ ਬੈਂਚ ਨੇ ਕਿਹਾ, ‘‘ਪੀ.ਜੀ./ਹੋਸਟਲ ਦਾ ਕਿਰਾਇਆ ਜੀ.ਐਸ.ਟੀ. ਛੋਟ ਲਈ ਯੋਗ ਨਹੀਂ ਹੈ... ਕਿਉਂਕਿ ਬਿਨੈਕਾਰ ਦੀਆਂ ਸੇਵਾਵਾਂ ਰਿਹਾਇਸ਼ੀ ਭਵਨ ਨੂੰ ਕਿਰਾਏ ’ਤੇ ਦੇਣ ਦੇ ਬਰਾਬਰ ਨਹੀਂ ਹਨ।’’ ਫੈਸਲੇ ’ਚ ਕਿਹਾ ਗਿਆ ਹੈ ਕਿ ਰਿਹਾਇਸ਼ੀ ਥਾਂ ਸਥਾਈ ਤੌਰ ’ਤੇ ਰਹਿਣ ਲਈ ਹੈ ਅਤੇ ਇਸ ’ਚ ਗੈਸਟ ਹਾਊਸ, ਲੌਜ ਜਾਂ ਇਸੇ ਤਰ੍ਹਾਂ ਦੀਆਂ ਥਾਵਾਂ ਸ਼ਾਮਲ ਨਹੀਂ ਹਨ।