ਰਾਹੁਲ ਗਾਂਧੀ ਲਈ ਦੇਸੀ ਘਿਓ, ਲੱਸੀ ਤੇ ਘਰ ਦਾ ਆਚਾਰ ਲੈ ਕੇ ਆਈਆਂ ਮਹਿਲਾਵਾਂ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਸੋਨੀਪਤ ਦੀਆਂ ਕਿਸਾਨ ਔਰਤਾਂ ਨਾਲ ਮੁਲਾਕਾਤ ਕੀਤੀ। ਗਾਂਧੀ ਪਰਿਵਾਰ ਨੇ ਕਿਸਾਨ ਮਹਿਲਾਵਾਂ ਨਾਲ ਭੋਜਨ ਵੀ ਖਾਧਾ। ਰਾਹੁਲ ਗਾਂਧੀ ਨੇ ਆਪਣੀ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।
ਇਹ ਵੀ ਪੜ੍ਹੋ: ਕੈਨੇਡਾ ਦੇ ਰਿਚਮੰਡ 'ਚ ਗੈਂਗਸਟਰ ਰਵਿੰਦਰ ਸਮਰਾ ਦਾ ਕਤਲ
ਵੀਡੀਓ 'ਚ ਇਕ ਔਰਤ ਸੋਨੀਆ ਗਾਂਧੀ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉਹ ਉਸ ਤੋਂ ਰਾਹੁਲ ਦੇ ਵਿਆਹ ਬਾਰੇ ਸਵਾਲ ਕਰਦੀ ਹੈ। ਇਸ 'ਤੇ ਸੋਨੀਆ ਨੇ ਰਾਹੁਲ ਗਾਂਧੀ ਲਈ ਲੜਕੀ ਲੱਭਣ ਲਈ ਕਿਹਾ ਅਤੇ ਇਸ ਤੋਂ ਬਾਅਦ ਸਾਰੇ ਹੱਸਣ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ: ਭਾਜਪਾ ਨੇ ਅਪਣੀ ਕੌਮੀ ਟੀਮ ’ਚ ਕੀਤਾ ਫੇਰਬਦਲ, ਰਵੀ, ਸੈਕਿਆ, ਰਾਧਾਮੋਹਨ ਸਿੰਘ ਦੀ ਨੱਢਾ ਟੀਮ ’ਚੋਂ ਛੁੱਟੀ
ਰਾਹੁਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਮਾਂ, ਪ੍ਰਿਅੰਕਾ ਅਤੇ ਮੇਰੇ ਲਈ, ਕੁਝ ਖਾਸ ਮਹਿਮਾਨਾਂ ਦੇ ਨਾਲ ਇੱਕ ਯਾਦਗਾਰ ਦਿਨ! ਸੋਨੀਪਤ ਦੀਆਂ ਕਿਸਾਨ ਭੈਣਾਂ ਦੇ ਦਿੱਲੀ ਦਰਸ਼ਨ, ਉਨ੍ਹਾਂ ਨਾਲ ਘਰ ਵਿਚ ਰਾਤ ਦਾ ਖਾਣਾ, ਅਤੇ ਬਹੁਤ ਸਾਰੀਆਂ ਮਜ਼ੇਦਾਰ ਚੀਜ਼ਾਂ ਵੇਖੀਆਂ। ਇਕੱਠੇ ਅਨਮੋਲ ਤੋਹਫ਼ੇ ਮਿਲੇ - ਦੇਸੀ ਘਿਓ, ਮਿੱਠੀ ਲੱਸੀ, ਘਰ ਦੇ ਬਣੇ ਅਚਾਰ ਅਤੇ ਬਹੁਤ ਸਾਰਾ ਪਿਆਰ ਮਿਲਿਆ।
ਗਾਂਧੀ ਪਰਿਵਾਰ ਨਾਲ ਮੁਲਾਕਾਤ ਕਰਨ ਵਾਲੀਆਂ ਔਰਤਾਂ ਉਹੀ ਹਨ ਜਿਨ੍ਹਾਂ ਨਾਲ ਰਾਹੁਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਮਦੀਨਾ ਪਿੰਡ 'ਚ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਖਾਣਾ ਖਾਧਾ, ਦਿੱਲੀ ਸਥਿਤ ਆਪਣੇ ਘਰ ਆਉਣ ਦਾ ਸੱਦਾ ਦਿਤਾ ਸੀ। ਰਾਹੁਲ ਗਾਂਧੀ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਆਈਆਂ ਔਰਤਾਂ ਨੂੰ ਪੁੱਛਿਆ ਕਿ ਦਿੱਲੀ ਕਿਵੇਂ ਰਹੀ? ਇਸ ਤੋਂ ਬਾਅਦ ਉਸ ਨੇ ਔਰਤਾਂ ਅਤੇ ਲੜਕੀਆਂ ਨਾਲ ਗੱਲਬਾਤ ਕੀਤੀ। ਔਰਤਾਂ ਨੇ ਵੀ ਸੋਨੀਆ ਗਾਂਧੀ ਨਾਲ ਡਾਂਸ ਕੀਤਾ।