ਇਸ ਤਰ੍ਹਾਂ ਰਚੀ ਜਾ ਰਹੀ ਸੀ ਮੋਦੀ ਦੀ ਹੱਤਿਆ ਦੀ ਸਾਜ਼ਿਸ਼, ਪੰਜ ਮਾਓਵਾਦੀ ਚਿੰਤਕ ਗ੍ਰਿਫ਼ਤਾਰ
Published : Aug 29, 2018, 3:30 pm IST
Updated : Aug 29, 2018, 3:30 pm IST
SHARE ARTICLE
Five activists arrested
Five activists arrested

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਦੇ ਸਿਲਸਿਲੇ ਵਿਚ ਪੁਣੇ ਪੁਲਿਸ ਨੇ ਮੰਗਲਵਾਰ ਨੂੰ ਦੇਸ਼ ਦੇ ਛੇ ਰਾਜਾਂ ਵਿਚ ਛਾਪੇ ਮਾਰ ਕੇ ਪੰਜ ਮਾਓਵਾਦੀ...

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਦੇ ਸਿਲਸਿਲੇ ਵਿਚ ਪੁਣੇ ਪੁਲਿਸ ਨੇ ਮੰਗਲਵਾਰ ਨੂੰ ਦੇਸ਼ ਦੇ ਛੇ ਰਾਜਾਂ ਵਿਚ ਛਾਪੇ ਮਾਰ ਕੇ ਪੰਜ ਮਾਓਵਾਦੀ ਕਰਮਚਾਰੀਆਂ ਨੂੰ ਫੜ੍ਹਿਆ ਹੈ। ਇਹਨਾਂ ਸਾਰਿਆਂ ਨੂੰ ਇਸ ਸਾਲ ਜੂਨ ਵਿਚ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਪੰਜ ਮਾਓਵਾਦੀਆਂ ਤੋਂ ਪੁੱਛਗਿਛ ਦੇ ਆਧਾਰ 'ਤੇ ਫੜ੍ਹਿਆ ਗਿਆ ਹੈ। ਸਾਰਿਆਂ 'ਤੇ ਪਾਬੰਦੀਸ਼ੁਦਾ ਮਾਓਵਾਦੀ ਸੰਗਠਨ ਅਤੇ ਨਕਸਲੀਆਂ ਨਾਲ ਰਿਸ਼ਤੇ ਦਾ ਇਲਜ਼ਾਮ ਹੈ। ਉਧਰ, ਕਾਂਗਰਸ ਅਤੇ ਮਾਕਪਾ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।

Supreme Court of IndiaSupreme Court of India

ਪੁਣੇ ਪੁਲਿਸ ਨੇ ਮੰਗਲਵਾਰ ਨੂੰ ਮੁੰਬਈ ਅਤੇ ਠਾਣੇ  ਦੇ ਨਾਲ - ਨਾਲ ਫਰੀਦਾਬਾਦ, ਰਾਂਚੀ, ਗੋਆ ਅਤੇ ਹੈਦਰਾਬਾਦ ਵਿਚ ਵੀ ਛਾਪੇ ਮਾਰੇ। ਇਸ ਛਾਪੇਮਾਰੀ ਵਿਚ ਹੈਦਰਾਬਾਦ ਤੋਂ ਖੱਬੇ ਪੱਖੀ ਰੁਝਾਨ ਦੇ ਕਵੀ ਵਰਵਰਾ ਰਾਵ, ਫਰੀਦਾਬਾਦ ਤੋਂ ਵਕੀਲ ਸੁਧਾ ਭਾਰਦਵਾਜ, ਦਿੱਲੀ ਤੋਂ ਗੌਤਮ ਨਵਲਖਾ,  ਮੁੰਬਈ ਤੋਂ ਵਰਣਨ ਗੋਂਸਾਲਵਿਸ ਅਤੇ ਠਾਣੇ ਵਲੋਂ ਵਕੀਲ ਅਰੁਣ ਪਰੇਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਆ ਵਿਚ ਲੇਖਕ ਅਤੇ ਪ੍ਰੋਫੈਸਰ ਆਨੰਦ ਤੇਲਤੁੰਬੜੇ ਦੇ ਘਰ 'ਤੇ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਛਾਪਾ ਮਾਰ ਕੇ ਉਨ੍ਹਾਂ ਦੇ ਕੰਪਿਊਟਰ ਅਤੇ ਪੈਨ ਡ੍ਰਾਈਵ ਦੀ ਤਫ਼ਤੀਸ਼ ਕੀਤੀ ਗਈ।

Five activists arrested Five activists arrested

ਰਾਂਚੀ ਵਿਚ 83 ਸਾਲ ਦਾ ਖੱਬੇ ਪੱਖੀ ਬੁਧੀਜੀਵੀ ਸਟੈਨ ਸਵਾਮੀ ਦੇ ਘਰ ਦੀ ਤਲਾਸ਼ੀ ਲਈ ਗਈ। ਹੈਦਰਾਬਾਦ ਵਿਚ ਵਰਵਰਾ ਰਾਵ ਸਮੇਤ ਉਨ੍ਹਾਂ ਨਾਲ ਸਬੰਧਤ ਲਗਭੱਗ ਅੱਧਾ ਦਰਜਨ ਲੋਕਾਂ ਦੇ ਘਰਾਂ 'ਤੇ ਛਾਪਾ ਮਾਰਿਆ ਗਿਆ। ਫਰੀਦਾਬਾਦ ਦੇ ਸੂਰਜਕੁੰਡ ਖੇਤਰ ਚਾਰਮਵੁਡ ਵਿਲੇਜ ਸੋਸਾਇਟੀ ਤੋਂ ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਸੁਧਾ ਭਾਰਦਵਾਜ ਨੂੰ ਫਿਰ ਤੋਂ ਦੇਰ ਰਾਤ 11:00 ਵਜੇ ਚੀਫ ਜੂਡੀਸ਼ੀਅਲ ਮੈਜਿਸਟਰੇਟ ਅਸ਼ੋਕ ਸ਼ਰਮਾ ਦੇ ਘਰ 'ਤੇ ਪੇਸ਼ ਕੀਤਾ ਗਿਆ।

Five activists arrested Five activists arrested

ਪਹਿਲਾਂ ਚੀਫ਼ ਮੈਜਿਸਟਰੇਟ ਨੇ ਸੁਧਾ ਭਾਰਦਵਾਜ ਨੂੰ ਪੁਣੇ ਪੁਲਿਸ ਨੂੰ ਟ੍ਰਾਂਜਿਟ ਰੀਮਾਂਡ 'ਤੇ ਸੌਪਿਆ ਸੀ,  ਸੁਪਰੀਮ ਕੋਰਟ ਨੇ ਹਾਉਸ ਅ੍ਰੈਸਟ ਦੇ ਆਦੇਸ਼ ਦਿਤੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਫਿਰ ਤੋਂ ਜਜ ਅਸ਼ੋਕ ਸ਼ਰਮਾ ਦੇ ਸਾਹਮਣੇ ਪੇਸ਼ ਕੀਤਾ। ਹੁਣੇ ਜਜ ਦੇ ਰਿਹਾਇਸ਼ੀ ਘਰ 'ਤੇ ਦੋਹਾਂ ਵੱਲੋਂ ਬਹਿਸ ਚੱਲ ਰਹੀ ਹੈ। 

Five activists arrested Five activists arrested

ਇਸ ਸਾਲ ਇਕ ਜਨਵਰੀ ਨੂੰ ਪੁਣੇ ਦੇ ਨੇੜੇ ਭੀਮਾ ਕੋਰੇਗਾਂਵ ਦੰਗੇ ਦੀ ਪਿਛਲੀ ਸ਼ਾਮ 31 ਦਸੰਬਰ ਨੂੰ ਸ਼ਨਿਵਾਰਵਾੜਾ ਦੇ ਬਾਹਰ ਅਜਾ - ਜਜਾ ਕਰਮਚਾਰੀਆਂ ਵਲੋਂ ਯਲਗਾਰ ਪਰਿਸ਼ਦ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਮੁੰਬਈ ਅਤੇ ਕਲਿਆਣ ਤੋਂ ਕਈ ਮਾਓਵਾਦੀ ਕਰਮਚਾਰੀ ਫੜ੍ਹੇ ਗਏ ਸਨ। ਜਿਨ੍ਹਾਂ ਤੋਂ ਪੁੱਛਗਿਛ ਵਿਚ ਭੀਮਾ ਕੋਰੇਗਾਂਵ ਦੰਗੇ ਵਿਚ ਮਾਓਵਾਦੀ ਸਾਜਿਸ਼ ਦਾ ਪਤਾ ਚਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM
Advertisement