
ਜੰਮੂ - ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਦੇ ਅਰਹਾਮਾ ਪਿੰਡ ਵਿਚ ਬੁੱਧਵਾਰ ਨੂੰ ਪੁਲਿਸ ਟੀਮ 'ਤੇ ਅਤਿਵਾਦੀਆਂ ਦੇ ਹਮਲੇ ਵਿਚ 4 ਪੁਲਸ ਕਰਮੀ ਸ਼ਹੀਦ ਹੋ ਗਏ।
ਸ਼੍ਰੀਨਗਰ, ਜੰਮੂ - ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਦੇ ਅਰਹਾਮਾ ਪਿੰਡ ਵਿਚ ਬੁੱਧਵਾਰ ਨੂੰ ਪੁਲਿਸ ਟੀਮ 'ਤੇ ਅਤਿਵਾਦੀਆਂ ਦੇ ਹਮਲੇ ਵਿਚ 4 ਪੁਲਸ ਕਰਮੀ ਸ਼ਹੀਦ ਹੋ ਗਏ। ਮੀਡੀਆ ਰਿਪੋਰਟਸ ਦੇ ਮੁਤਾਬਕ, ਅਤਿਵਾਦੀ ਸੁਰੱਖਿਆ ਬਲਾਂ ਦੇ ਹਥਿਆਰ ਖੋਹਕੇ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਅਰਹਾਮਾ ਵਿਚ ਅਤਿਵਾਦੀਆਂ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿਚ ਪੁਲਿਸ ਦੇ ਚਾਰ ਜਵਾਨਾਂ ਨੂੰ ਗੋਲੀ ਲੱਗੀ ਅਤੇ ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲੈ ਜਾਇਆ ਗਿਆ।
Four J&K policemen killed in militant attack in Shopian
ਦੱਸ ਦਈਏ ਕਿ ਇਨ੍ਹਾਂ ਚਾਰਾਂ ਜਵਾਨਾਂ ਦੀ ਮੌਤ ਹੋ ਗਈ। ਸ਼ਹੀਦ ਜਵਾਨਾਂ ਦੇ ਨਾਮ ਕਾਂਸਟੇਬਲ ਇਸ਼ਫਾਕ ਅਹਿਮਦ ਮੀਰ, ਕਾਂਸਟੇਬਲ ਜਾਵੇਦ ਅਹਿਮਦ ਭੱਟ, ਕਾਂਸਟੇਬਲ ਮੁਹੰਮਦ ਇਕਬਾਲ ਮੀਰ ਅਤੇ ਐੱਸਪੀਓ ਆਦਿਲ ਮਨਜ਼ੂਰ ਭੱਟ ਹਨ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ, ਸੁਰੱਖਿਆ ਬਲਾਂ ਨੇ ਅਨੰਤਨਾਗ ਵਿਚ ਹਿਜਬੁਲ ਦੇ ਦੋ ਸਿਖਰ ਦੇ ਅਤਿਵਾਦੀਆਂ ਨੂੰ ਮਾਰ ਮੁਕਾਇਆ ਸੀ।
Terrorists attacked on Cops
ਮਾਰੇ ਗਏ ਅਤਿਵਾਦੀਆਂ ਦੀ ਪਹਿਚਾਣ ਸਿਖਰ ਹਿਜਬੁਲ ਕਮਾਂਡਰ ਅਲਤਾਫ ਅਹਿਮਦ ਡਾਰ ਉਰਫ ਅਲਤਾਫ ਕਚਰੂ ਅਤੇ ਉਸ ਦੇ ਸਾਥੀ ਉਮਰ ਰਾਸ਼ਿਦ ਦੇ ਰੂਪ ਵਿਚ ਹੋਈ। ਅਲਤਾਫ ਅਹਿਮਦ ਡਾਰ ਉਰਫ ਕਚਰੂ ਬੁਰਹਾਨ ਵਾਨੀ ਦਾ ਕਰੀਬੀ ਵੀ ਸੀ। ਹਿਜਬੁਲ ਮੁਜਾਹਿੱਦੀਨ ਦਾ ਇਹ ਅਤਿਵਾਦੀ ਕੁਲਗਾਮ ਵਿਚ ਡਿਸਟਰਿਕਟ ਕਮਾਂਡਰ ਦੇ ਰੂਪ ਵਿਚ ਕਈ ਸਾਲਾਂ ਤੋਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਕਚਰੂ ਘਾਟੀ ਵਿਚ ਬੁਰਹਾਨ ਦੀ ਜਗ੍ਹਾ ਲੈਣਾ ਚਾਹੁੰਦਾ ਸੀ।