
ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੁੱਖ ਜੱਜ ਦੀਪਕ ਮਿਸ਼ਰਾ ਨੂੰ ਅਪਣੇ ਜਾਨਸ਼ੀਨ ਦਾ ਨਾਮ ਸੁਝਾਉਣ ਲਈ ਕਿਹਾ ਹੈ..........
ਨਵੀਂ ਦਿੱਲੀ : ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਮੁੱਖ ਜੱਜ ਦੀਪਕ ਮਿਸ਼ਰਾ ਨੂੰ ਅਪਣੇ ਜਾਨਸ਼ੀਨ ਦਾ ਨਾਮ ਸੁਝਾਉਣ ਲਈ ਕਿਹਾ ਹੈ। ਜਸਟਿਸ ਮਿਸ਼ਰਾ 2 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ। ਕਾਨੂੰਨ ਮੰਤਰਾਲੇ ਦੇ ਸੂਤਰਾਂ ਮੁਤਾਬਕ ਮੁੱਖ ਜੱਜ ਨੂੰ ਹਾਲ ਹੀ ਵਿਚ ਚਿੱਠੀ ਦਿਤੀ ਗਈ ਹੈ। ਪ੍ਰਕ੍ਰਿਆ ਮੁਤਾਬਕ ਕਾਨੂੰਨ ਮੰਤਰੀ ਸੇਵਾਮੁਕਤ ਹੋ ਰਹੇ ਮੁੱਖ ਜੱਜ ਕੋਲੋਂ ਅਗਲੇ ਮੁੱਖ ਜੱਜ ਦੇ ਨਾਮ ਦੀ ਸਿਫ਼ਾਰਸ਼ ਮੰਗਦਾ ਹੈ।
ਜਦ ਨਾਮ ਮਿਲ ਜਾਂਦਾ ਹੈ ਤਾਂ ਕਾਨੁੰਨ ਮੰਤਰੀ ਇਸ ਨੂੰ ਪ੍ਰਧਾਨ ਮੰਤਰੀ ਅੱਗੇ ਰਖਦਾ ਹੈ ਜਿਹੜਾ ਰਾਸ਼ਟਰਪਤੀ ਨੂੰ ਨਿਯੁਕਤੀ ਕਰਨ ਦੀ ਸਲਾਹ ਦਿੰਦਾ ਹੈ। ਜਦ ਕਦੇ ਮੁੱਖ ਜੱਜ ਦੀ ਨਿਯੁਕਤੀ ਬਾਰੇ ਕੋਈ ਸ਼ੱਕ ਹੁੰਦਾ ਹੈ ਤਾਂ ਹੋਰ ਜੱਜਾਂ ਨਾਲ ਸਲਾਹ ਕੀਤੀ ਜਾਂਦੀ ਹੈ। ਮੁੱਖ ਜੱਜ ਮਗਰੋਂ ਜਸਟਿਸ ਰੰਜਨ ਗੋਗਈ ਸੱਭ ਤੋਂ ਸੀਨੀਅਰ ਜੱਜ ਹਨ। (ਪੀਟੀਆਈ)