Ahmedabad News : ਗੁਜਰਾਤ ਦੇ ਸਾਬਕਾ ਭਾਜਪਾ ਵਿਧਾਇਕ, ਆਈਪੀਐਸ ਸਮੇਤ 14 ਨੂੰ ਉਮਰ ਕੈਦ

By : BALJINDERK

Published : Aug 29, 2025, 9:58 pm IST
Updated : Aug 29, 2025, 9:58 pm IST
SHARE ARTICLE
ਗੁਜਰਾਤ ਦੇ ਸਾਬਕਾ ਭਾਜਪਾ ਵਿਧਾਇਕ, ਆਈਪੀਐਸ ਸਮੇਤ 14 ਨੂੰ ਉਮਰ ਕੈਦ
ਗੁਜਰਾਤ ਦੇ ਸਾਬਕਾ ਭਾਜਪਾ ਵਿਧਾਇਕ, ਆਈਪੀਐਸ ਸਮੇਤ 14 ਨੂੰ ਉਮਰ ਕੈਦ

Ahmedabad News : ਸੂਰਤ ਦੇ ਬਿਲਡਰ ਨੂੰ ਅਗ਼ਵਾ ਕਰ ਕੇ 12 ਕਰੋੜ ਦੇ ਬਿਟਕੋਆਇਨ ਅਪਣੇ ਖ਼ਾਤਿਆਂ ਵਿਚ ਟਰਾਂਸਫ਼ਰ ਕਰਵਾਏ ਸੀ

Ahmedabad News in Punjabi  : ਅਹਿਮਦਾਬਾਦ ਸਿਟੀ ਸੈਸ਼ਨ ਕੋਰਟ ਦੀ ਏਸੀਬੀ ਅਦਾਲਤ ਨੇ ਸ਼ੁਕਰਵਾਰ ਨੂੰ 2018 ਦੇ ਬਿਟਕੋਇਨ ਡਕੈਤੀ ਅਤੇ ਅਗ਼ਵਾ ਮਾਮਲੇ ਵਿਚ ਅਪਣਾ ਫ਼ੈਸਲਾ ਸੁਣਾਇਆ। ਭਾਜਪਾ ਦੇ ਸਾਬਕਾ ਵਿਧਾਇਕ ਨਲਿਨ ਕੋਟਡੀਆ, ਅਮਰੇਲੀ ਦੇ ਸਾਬਕਾ ਐਸਪੀ ਜਗਦੀਸ਼ ਪਟੇਲ, ਸਾਬਕਾ ਪੁਲਿਸ ਇੰਸਪੈਕਟਰ ਅਨੰਤ ਪਟੇਲ ਸਮੇਤ 14 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

2018 ਵਿਚ, ਸੂਰਤ ਦੇ ਬਿਲਡਰ ਸ਼ੈਲੇਸ਼ ਭੱਟ ਨੇ ਦੋਸ਼ ਲਗਾਇਆ ਸੀ ਕਿ ਇੱਕ ਮਾਮਲੇ ਵਿਚ ਪੁੱਛਗਿੱਛ ਦੌਰਾਨ, ਅਮਰੇਲੀ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਕਿਸੇ ਅਣਜਾਣ ਜਗ੍ਹਾ ’ਤੇ ਬੰਧਕ ਬਣਾ ਲਿਆ ਸੀ। ਇਸ ਤੋਂ ਬਾਅਦ, ਪੁਲਿਸ ਅਧਿਕਾਰੀਆਂ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ 12 ਕਰੋੜ ਰੁਪਏ ਦੇ ਬਿਟਕੋਇਨ ਅਪਣੇ ਖਾਤੇ ਵਿਚ ਟਰਾਂਸਫਰ ਕਰਵਾ ਲਏ। ਇਸ ਸਾਜ਼ਸ਼ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਨਲਿਨ ਕੋਟਡੀਆ ਵੀ ਸ਼ਾਮਲ ਸਨ।

ਬਾਅਦ ਵਿਚ ਸ਼ੈਲੇਸ਼ ਭੱਟ ਨੇ ਅਪਣੇ ਸਾਥੀ ਕਿਰੀਟ ਪਲਾਡੀਆ ’ਤੇ ਪੁਲਿਸ ਨਾਲ ਮਿਲੀਭੁਗਤ ਦਾ ਦੋਸ਼ ਵੀ ਲਗਾਇਆ ਸੀ। ਸੀਆਈਡੀ ਜਾਂਚ ਨੇ ਇਹ ਵੀ ਸਾਬਤ ਕਰ ਦਿਤਾ ਸੀ ਕਿ ਕਿਰੀਟ ਪਲਾਡੀਆ ਨੇ ਇਹ ਪੂਰੀ ਸਾਜ਼ਸ਼ ਰਚੀ ਸੀ।

 (For more news apart from Former Gujarat BJP MLA, IPS officer, 14 others sentenced life imprisonment News in Punjabi, stay tuned to Rozana Spokesman)

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement